Punjab legislative assembly election 2022
ਕਰੋਨਾ ਪਾਬੰਦੀਆਂ ਦੀ ਉਲੰਘਣਾ ਦੇ ਦੋਸ਼ ਚ ਬਿਕਰਮ ਮਜੀਠੀਆ ਦੇ ਖ਼ਿਲਾਫ਼ ਐਫ ਆਈ ਆਰ ਦਰਜ
ਅੰਮ੍ਰਿਤਸਰ, 16 ਜਨਵਰੀ -ਬੀਤੇ ਦਿਨ ਅੰਮ੍ਰਿਤਸਰ ਪੁੱਜੇ ਅਕਾਲੀ ਦਲ ਦੇ ਨੇਤਾ ਬਿਕਰਮ ਸਿੰਘ ਮਜੀਠੀਆ ਦੇ ਸਵਾਗਤ ਲਈ ਅੰਮ੍ਰਿਤਸਰ-ਜਲੰਧਰ ਰੋਡ ਉਤੇ ਇਕੱਠੇ ਹੋਏ ਅਕਾਲੀ ਦਲ ਦੇ ਵਰਕਰਾਂ ਵੱਲੋਂ, ਜਿਸ ਤਰਾਂ ਕਰੋਨਾ ਪਾਬੰਦੀਆਂ ਦੀ ਉਲੰਘਣਾ ਕੀਤੀ ਹੈ, ਨੂੰ ਗੰਭੀਰਤਾ ਨਾਲ ਲੈਂਦੇ ਜਿਲ੍ਹਾ ਪ੍ਰਸ਼ਾਸਨ ਨੇ ਉਨਾਂ ਵਿਰੁੱਧ ਬੀਤੀ ਰਾਤ ਵੱਖ-ਵੱਖ ਧਰਾਵਾਂ ਤਹਿਤ ਐਫ. ਆਈ. ਆਰ ਦਰਜ ਕਰਵਾਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਐਫ. ਆਈ. ਆਰ. ਡਿਜ਼ਾਸਟਰ ਮੈਨਜਮੈਂਟ ਐਕਟ 2005, ਐਪੇਡੈਮਿਕ ਡਜੀਜ਼ ਐਕਟ 1897 ਅਤੇ ਆਈ ਪੀ ਸੀ 1860 ਤਹਿਤ ਸੁਲਤਾਨਵਿੰਡ ਥਾਣੇ ਵਿਚ ਦਰਜ ਕੀਤੀ ਗਈ ਹੈ।
ਉਕਤ ਵਿਚ ਦੱਸਿਆ ਗਿਆ ਹੈ ਕਿ ਹਲਕਾ ਪੂਰਬੀ ਵਿਚ ਤਾਇਨਾਤ ਐਫ. ਐਸ. ਟੀ ਟੀਮ, ਜੋ ਕਿ ਉਸ ਵਕਤ ਡਿਊਟੀ ਉਤੇ ਸੀ, ਨੂੰ ਸੂਚਨਾ ਮਿਲੀ ਕਿ ਸੜਕ ਉਤੇ ਸੈਂਕੜੇ ਲੋਕਾਂ ਦਾ ਇਕੱਠ ਹੈ, ਜੋ ਕਿ ਮਜੀਠੀਆ ਦੇ ਸਵਾਗਤ ਲਈ ਆਇਆ ਹੈ। ਟੀਮ ਨੇ ਮੌਕੇ ਉਤੇ ਜਾ ਕੇ ਵੇਖਿਆ ਤੇ ਇਸ ਦੀ ਵੀਡੀਓ ਰਿਕਾਰਡਿੰਗ ਕੀਤੀ, ਜਿਸ ਵਿਚ ਇਹ ਲੋਕ ਸ. ਮਜੀਠੀਆ ਨੂੰ ਸਿਰੋਪੇ ਅਤੇ ਹਾਰ ਪਾਉਂਦੇ ਨਜ਼ਰ ਆ ਰਹੇ ਹਨ।
ਸੈਂਕੜੇ ਲੋਕਾਂ ਦਾ ਇਹ ਇਕੱਠ ਕਰੋਨਾ ਕਾਰਨ ਸਰਕਾਰ ਵੱਲੋਂ ਲਗਾਈਆਂ ਗਈਆਂ ਪਾਬੰਦੀਆਂ ਦੇ ਨਾਲ-ਨਾਲ ਜਿਲ੍ਹਾ ਮੈਜਿਸਟਰੇਟ ਵੱਲੋਂ ਚੋਣਾਂ ਕਾਰਨ ਲਗਾਈਆਂ ਪਾਬੰਦੀਆਂ ਦੀ ਵੀ ਉਲੰਘਣਾ ਹੈ।ਇਸ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਏ ਸੀ ਪੀ ਸਾਊਥ ਰਵਿੰਦਰ ਸਿੰਘ ਨੇ ਦੱਸਿਆ ਕਿ ਚੋਣ ਕਮਿਸ਼ਨ ਦੀ ਸਿਫ਼ਾਰਿਸ਼ ਤੇ ਬੀਤੀ ਰਾਤ ਮਾਮਲਾ ਦਰਜ ਕਰ ਲਿੱਤਾ ਗਿਆ ਸੀ ਥਾਣਾ ਸੁਲਤਾਨਵਿੰਡ ਦੇ ਐੱਸਐੱਚਓ ਦੁਆਰਾ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਹੈ ਕਿ 200 -250 ਅਣਪਛਾਤੇ ਅਕਾਲੀ ਵਰਕਰਾਂ ਉੱਤੇ ਵੀ ਮਾਮਲਾ ਦਰਜ ਕੀਤਾ ਗਿਆ ਹੈ ਜੋ ਕਿ ਉਸ ਵੇਲੇ ਉਸ ਵੱਡੇ ਹਜੂਮ ਦਾ ਹਿੱਸਾ ਸਨl
punjab legislative assembly election 2022 |