ਡਾ. ਧਰਮਵੀਰ ਗਾਂਧੀ ਦਾ ਸਿਆਸਤ ਤੋਂ ਸੰਨਿਆਸ Patiala News Live

PATIALA NEWS LIVE
Patiala News Live


Patiala News Live 13 January 2022: ਪਟਿਆਲਾ ਦੇ ਸੰਸਦ ਮੈਂਬਰ ਰਹੇ ਡਾ. ਧਰਮਵੀਰ ਗਾਂਧੀ ਨੇ ਸਿਆਸਤ ਛੱਡਣ ਦਾ ਐਲਾਨ ਕੀਤਾ ਹੈ ਪਰ ਉਨ੍ਹਾਂ ਨਾਲ ਹੀ ਕਿਹਾ ਹੈ ਕਿ ਉਹ ਸਾਫ-ਸੁਥਰੇ ਤੇ ਚੰਗੇ ਅਕਸ ਵਾਲੇ ਉਮੀਦਵਾਰਾਂ ਦੀ ਹਮਾਇਤ ਕਰਨਗੇ। ਉਨ੍ਹਾਂ ਨੇ ਕਿਹਾ ਹੈ ਕਿ ਉਹ ਨੌਜਵਾਨਾਂ ਨੂੰ ਸਿਆਸਤ ਵਿਚ ਆਉਣ ਵਾਸਤੇ ਪ੍ਰੇਰਿਤ ਕਰਦੇ ਰਹਿਣਗੇ। ਦੱਸਣਯੋਗ ਹੈ ਕਿ 2014 ਵਿਚ ਡਾ. ਗਾਂਧੀ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪ੍ਰਨੀਤ ਕੌਰ ਨੂੰ ਹਰਾਇਆ ਸੀ।

ਡਾ. ਗਾਂਧੀ ਨੇ ਕਿਹਾ ਕਿ ਉਹ ਇਸ ਪੜਾਅ ‘ਤੇ ਵੀ ਕਾਂਗਰਸ ਦਾ ਪੱਖ ਪੂਰ ਰਹੇ ਸਨ, ਕਿਉਂਕਿ ਦੇਸ਼ ਦੇ ਲੋਕਤੰਤਰ ਨੂੰ ਬਚਾਉਣ ਦੀ ਲੋੜ ਸੀ। ਇਹ ਪੁੱਛੇ ਜਾਣ ‘ਤੇ ਕਿ ਕੀ ਉਹ ਕਾਂਗਰਸ ‘ਚ ਸ਼ਾਮਲ ਹੋ ਰਹੇ ਹਨ, ਉਨ੍ਹਾਂ ਕਿਹਾ ਕਿ ਮੈਂ ਕਿਸੇ ਪਾਰਟੀ ‘ਚ ਸ਼ਾਮਲ ਨਹੀਂ ਹੋ ਰਿਹਾ। ਜੇਕਰ ਕੋਈ ਪਾਰਟੀ ਮੇਰੇ ਤੱਕ ਪਹੁੰਚ ਕਰਦੀ ਹੈ ਤਾਂ ਵੀ ਮੈਂ ਆਪਣੇ ਵਿਚਾਰ ‘ਤੇ ਕਾਇਮ ਹਾਂ। ਮੈਂ ਇਸ ਪੜਾਅ ‘ਤੇ ਕਾਂਗਰਸ ਦਾ ਪੱਖ ਪੂਰ ਰਿਹਾ ਹਾਂ ਕਿਉਂਕਿ ਕਾਂਗਰਸ ਨੂੰ ਸਮਰਥਨ ਦੇਣ ਦੀ ਲੋੜ ਹੈ, ਤਾਂ ਜੋ ਸਾਡੇ ਦੇਸ਼ ਵਿੱਚ ਲੋਕਤੰਤਰ ਨੂੰ ਬਚਾਇਆ ਜਾ ਸਕੇ।

ਦੇਸ਼ ਨੂੰ ਭਾਜਪਾ, ਇਸ ਦੇ ਪੁਰਾਣੇ ਅਤੇ ਨਵੇਂ ਸਹਿਯੋਗੀਆਂ ਅਤੇ ਕੇਜਰੀਵਾਲ ਵਰਗੇ ਲੁਕਵੇਂ ਸਹਿਯੋਗੀਆਂ ਤੋਂ ਬਚਾਉਣ ਦੀ ਲੋੜ ਹੈ। ਡਾ. ਗਾਂਧੀ ਨੇ ਅੱਗੇ ਕਿਹਾ ਕਿ ਉਨ੍ਹਾਂ ਨੇ 2014 ਵਿੱਚ ਕਾਂਗਰਸ ਦੀ ਦਿੱਗਜ ਪ੍ਰਨੀਤ ਕੌਰ ਨੂੰ ਹਰਾਇਆ ਸੀ ਅਤੇ ‘ਆਪ’ ਦੀ ਟਿਕਟ ‘ਤੇ ਜਿੱਤ ਹਾਸਲ ਕੀਤੀ ਸੀ ਪਰ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਦੋਸ਼ ਵਿਚ ਉਨ੍ਹਾਂ ਨੂੰ ਪਾਰਟੀ ਦੀ ਪ੍ਰਧਾਨ ਮੈਂਬਰਸ਼ਿਪ ਤੋਂ ਮੁਅੱਤਲ ਕਰ ਦਿੱਤਾ ਗਿਆ ਸੀ। 

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

Leave a Reply

Your email address will not be published. Required fields are marked *