PRTC ਧਰਨਾ ਕਰ ਰਹੇ ਮੁਲਾਜਮਾਂ ਤੇ ਕੇਸ ਦਰਜ਼ – News Patiala Live

 ਪਟਿਆਲਾ : ਥਾਣਾ ਲਾਹੋਰੀ ਗੇਟ ਪੁਲਿਸ ਨੇ ਪੀਆਰਟੀਸੀ ਦੇ ਜਨਰਲ ਮੈਨੇਜਰ ਰਾਜੇਸ਼ ਮਾਸ਼ਰਮਾ ਦੀ ਸ਼ਿਕਾਇਤ ‘ਤੇ ਪੰਜਾਬ ਰੋਡਵੇਜ਼ ਪੀਆਰਟੀਸੀ ਕੰਟਰੈਕਟਰ ਵਰਕਰਜ਼ ਯੂਨੀਅਨ ਪੰਜਾਬ ਤੇ ਹੜਤਾਲੀ ਕਰਮਚਾਰੀ ਡਰਾਈਵਰ ਤੇ ਕੰਡਕਟਰ ਸਟਾਫ਼ ਖਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਜਨਰਲ ਮੈਨੇਜਰ ਨੇ ਦੱਸਿਆ 3 ਦਸੰਬਰ 2021 ਨੂੰ ਸਵੇਰੇ 10 ਵਜੇ ਕਰਮਚਾਰੀਆਂ ਨੇ ਬੱਸ ਸਟੈਂਡ ਅੰਦਰ ਦਾਖ਼ਲ ਹੋ ਕੇ ਵਰਕਰਾਂ ਨੂੰ ਕੰਮ ਕਰਨ ਤੋਂ ਰੋਕਿਆ ਤੇ ਬੱਸ ਸਟੈਂਡ ਪਟਿਅਲਾ ਦਾ ਗੇਟ ਬੰਦ ਕਰ ਦਿੱਤਾ, ਜਿਸ ਕਰ ਕੇ ਡਿਪੂ ਦੇ ਤਕਰੀਬਨ 44 ਟਾਇਮ ਮਿਸ ਹੋ ਹੋਣ ਕਾਰਨ 5 ਹਜ਼ਾਰ 514 ਕਿਲੋਮੀਟਰ ਮਿਸ ਹੋ ਗਏ ਤੇ ਪੀਆਟੀਸੀ ਨੂੰ ਲਗਪਗ 2 ਲੱਖ 42 ਹਜ਼ਾਰ 616 ਰੁਪਏ ਦਾ ਨੁਕਸਾਨ ਹੋਇਆ ਹੈ।

Prtc Patiala File
Prtc Patiala File

ਦੂਜੇ ਪਾਸੇ ਯੂਨੀਅਨ ਦੇ ਆਗੂ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ, ਜਨਰਲ ਸਕੱਤਰ ਬਲਜੀਤ ਸਿੰਘ ਪੰਨੂ, ਹਰਕੇਸ਼ ਵਿੱਕੀ ਨੇ ਦੱਸਿਆ ਪੀਆਰਟੀਸੀ ਦੇ ਕੱਚੇ ਮੁਲਾਜ਼ਮਾਂ ਵੱਲੋਂ ਪੰਜਾਬ ਸਰਕਾਰ ਤੋਂ ਪੱਕੇ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਇਸ ਸਬੰਧੀ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ 6 ਅਕਤੂਬਰ ਪੱਕੇ ਕਰਨ ਦਾ ਭਰੋਸਾ ਦਿੱਤਾ ਗਿਆ ਸੀ। ਇਸ ਤੋਂ ਬਾਅਦ ਪਾਰਟੀ ਵੱਲੋਂ ਮੁੱਖ ਮੰਤਰੀ ਚਰਨਜੀਤ ਸਿੰਘ ਦੇ ਬਦਲਦਿਆਂ ਹੀ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਵੀ 3 ਸਾਲ ਪੂਰੇ ਕਰ ਚੁੱਕੇ ਮੁਲਾਜ਼ਮਾਂ ਨੂੰ ਜਲਦ ਹੀ ਪੱਕੇ ਕਰਨ ਦਾ ਭਰੋਸਾ ਦਿੱਤਾ ਸੀ ਪਰ ਲਗਾਤਾਰ ਸਰਕਾਰ ਵੱਲੋਂ ਮੁਲਾਜ਼ਮਾਂ ਨੂੰ ਪੱਕੇ ਕਰਨ ਲਈ ਟਾਲਾ ਵੱਟਿਆ ਜਾ ਰਿਹਾ ਹੈ। ਇਸੇ ਤਹਿਤ ਉਨਾਂ ਵੱਲੋਂ ਦੋ ਘੰਟਿਆ ਲਈ ਬੱਸ ਸਟੈਡ ਬੰਦ ਰੱਖ ਕੇ ਚਿਤਾਵਨੀ ਦਿੱਤੀ ਸੀ ਪਰ ਹੁਣ ਸਰਕਾਰ ਮੁਲਾਜ਼ਮਾਂ ਦੀ ਆਵਾਜ਼ ਦਬਾਉਣ ਲਈ ਅਜਿਹੇ ਪਰਚੇ ਪਾਏ ਜਾ ਰਹੇ ਹਨ, ਜਿਨ੍ਹਾਂ ਤੋਂ ਉਹ ਡਰਨ ਵਾਲੇ ਨਹੀਂ ਹਨ। ਉਨਾਂ ਚਿਤਾਵਨੀ ਦਿੱਤੀ ਕਿ ਜੇ 7 ਦਸੰਬਰ ਤਕ ਉਨਾਂ ਦੀਆਂ ਮੰਗਾਂ ਲਾਗੂ ਨਾ ਕੀਤੀਆਂ ਗਈਆਂ ਤਾਂ ਉਹ ਅਣਮਿੱਥੇ ਸਮੇਂ ਲਈ ਕੰਮਛੋੜ ਹੜਤਾਲ ਵੀ ਸ਼ੁਰੂ ਕਰਨਗੇ, ਜਿਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।

PrtcNews PatialaLivePrtcNews PatialaPrtcLiveNews PatialaLivePrtcNews PatialaLive 

Leave a Reply

Your email address will not be published. Required fields are marked *