Suspended Mayor Sanjeev Bittu Sharma arrives at office resumes round of meetings with staff – News Patiala Live

ਮੁਅੱਤਲ ਕੀਤੇ ਮੇਅਰ ਸੰਜੀਵ ਸ਼ਰਮਾ ਬਿੰਟੂ ਅੱਜ ਪੰਜ ਦਿਨਾਂ ਬਾਅਦ ਆਪਣੇ ਦਫ਼ਤਰ ਪੁੱਜੇ

  • ਸਵੱਛ ਰੈਂਕਿੰਗ ‘ਚ ਪਟਿਆਲਾ ਦੇ ਪਹਿਲੇ ਨੰਬਰ ‘ਤੇ ਆਉਣ ‘ਤੇ ਸਫ਼ਾਈ ਸੇਵਕਾਂ ਦਾ ਧੰਨਵਾਦ ਕੀਤਾ 
  • ਜਲਦ ਡਾਇਰੀਆਂ ਨੂੰ ਸ਼ਹਿਰ ਤੋਂ ਬਾਹਰ ਸ਼ਿਫਟ ਕਰਨ ਦਾ ਹੁਕਮ

also read — Letters of appreciation were given by ADC Patiala 

ਪਟਿਆਲਾ : 25 ਨਵੰਬਰ ਨੂੰ ਜਨਰਲ ਹਾਊਸ ਦੀ ਮੀਟਿੰਗ ‘ਚ ਮੁਅੱਤਲ ਕੀਤੇ ਮੇਅਰ ਸੰਜੀਵ ਸ਼ਰਮਾ ਬਿੰਟੂ ਅੱਜ ਪੰਜ ਦਿਨਾਂ ਬਾਅਦ ਆਪਣੇ ਦਫ਼ਤਰ ਪੁੱਜ ਗਏ ਹਨ। ਸੰਦੀਪ ਸ਼ਰਮਾ ਵੱਲੋਂ ਦਫ਼ਤਰ ਵਿੱਚ ਸਮੂਹ ਸਟਾਫ਼ ਮੈਂਬਰਾਂ ਨਾਲ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਹੈ। ਇਸ ਮੌਕੇ ਸੰਜੀਵ ਸ਼ਰਮਾ ਨੇ ਕਿਹਾ ਕਿ ਹਾਊਸ ਦੀ ਮੀਟਿੰਗ “ਚ ਜੋ ਹੋਇਆ ਉਹ ਗਲਤ ਸੀ ਜਿਸ ਨੂੰ ਕੋਰਟ ਵਿਚ ਚੁਣੌਤੀ ਦੇ ਦਿੱਤੀ ਗਈ ਹੈ, ਬਾਕੀ ਫ਼ੈਸਲਾ ਪਰਮਾਤਮਾ ਤੇ ਅਦਾਲਤ ‘ਚ ਹੈ। ਬਿੱਟੂ ਨੇ ਕਿਹਾ ਕਿ ਚੁਣੇ ਹੋਏ ਨੁਮਾਇੰਦੇ ਨਾਲ ਸਰਕਾਰ ਵੱਲੋਂ ਧੱਕਾ ਕੀਤਾ ਗਿਆ, ਲੋਕਤੰਤਰ ਦਾ ਘਾਣ ਹੈ। ਲੋਕਾਂ ਵੱਲੋਂ ਚੁਣੇ ਹੋਏ ਨੁਮਾਇੰਦੇ ਨੂੰ ਸਰਕਾਰ ਵੱਲੋਂ ਧੱਕੇ ਨਾਲ ਕਿਸੇ ਵੀ ਅਹੁਦੇ ਤੋਂ ਨਹੀਂ ਉਤਾਰਿਆ ਜਾ ਸਕਦਾ ਇਸ ਦੀ ਇਕ ਸੰਵਿਧਾਨਕ ਪ੍ਰਕਿਰਿਆ ਹੁੰਦੀ ਹੈ, ਜਿਸ ਲਈ ਇਸ ਜਨਰਲ ਹਾਊਸ ਦੀ ਕਾਰਵਾਈ ‘ਚ ਉਲੰਘਣਾ ਕੀਤੀ ਗਈ। 

Suspended Mayor Sanjeev Sharma meetings with staff
Suspended Mayor Sanjeev Sharma meetings with staff

ਸਵੱਛ ਰੈਂਕਿੰਗ ‘ਚ ਪਟਿਆਲਾ ਦੇ ਪਹਿਲੇ ਨੰਬਰ ‘ਤੇ ਆਉਣ ‘ਤੇ ਸਫ਼ਾਈ ਸੇਵਕਾਂ ਦਾ ਧੰਨਵਾਦ ਕੀਤਾ। ਇਸ ਤੋਂ ਇਲਾਵਾ ਡੇਅਰੀ ਪ੍ਰਾਜੈਕਟ ਦਾ ਕੰਮ ਮੁੜ ਲੀਹਾਂ ‘ਤੇ ਪਾਉਣ ਲਈ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਤੇ ਜਲਦ ਤੋਂ ਜਲਦ ਡਾਇਰੀਆਂ ਨੂੰ ਸ਼ਹਿਰ ਤੋਂ ਬਾਹਰ ਸ਼ਿਫਟ ਕਰਨ ਦਾ ਹੁਕਮ ਦਿੱਤਾ ਗਿਆ। ਇਸ ਮੌਕੇ ਸੰਜੀਵ ਸ਼ਰਮਾ ਬਿੱਟੂ ਦੇ ਨਾਲ ਕੌਂਸਲਰ ਸੰਦੀਪ ਮਲਹੋਤਰਾ, ਨਿਖਿਲ ਬਾਤਿਸ਼ ਸਮੇਤ ਕੌਂਸਲਰ ਮੌਜੂਦ ਰਹੇ। 

Suspended Mayor Sanjeev Bittu Sharma
arrives office resumes round meetings staff
News Patiala Live
Suspended Mayor Sanjeev Bittu Sharmaarrives office resumes round meetings staff
Suspended Mayor Sanjeev Bittu SharmaNews Patiala Live
arrives office resumes round meetings staffNews Patiala Live
Suspended Mayor Sanjeev Bittu Sharmaarrives office resumes round meetings staffNews Patiala Live

Leave a Reply

Your email address will not be published. Required fields are marked *