ਮਦਨ ਲਾਲ ਜਲਾਲਪੁਰ ਦੇੇ ਬੇਟੇ ਨੂੰ ਦਿੱਤਾ ਗਿਆ ਅਹਿਮ ਅਹੁਦਾ – NEWS PATIALA LIVE

ਪਾਵਰਕਾਮ ਦੇ ਵਿੱਚ ਡਾਇਰੈਕਟਰ ਐਡਮਿਨਿਸਟਰੇਸ਼ਨ ਦਾ ਅਹਿਮ ਅਹੁਦਾ ਦਿੱਤਾ 

  • ਆਰ.ਪੀ.ਪਾਂਡਵ ਦੀ ਥਾਂ ਲੈਣਗੇ
  • ਕੁਝ ਦਿਨ ਪਹਿਲਾ ਜਲਾਲਪੁਰ ਨੇ ਹੰਗਾਮਾ ਕਰਕੇ ਵਾਈਸ ਚਾਂਸਲਰ ਪ੍ਰੋਫ਼ੈਸਰ ਅਰਵਿੰਦ ਨੂੰ ਮਹਾਰਾਜੇ ਦਾ ਲਾਇਆ ਵੀ.ਸੀ. ਅਤੇ ਆਰ.ਐਸ.ਐਸ. ਦਾ ਬੰਦਾ ਕਿਹਾ ਸੀ

ਚੰਡੀਗੜ੍ਹ, 30 ਨਵੰਬਰ, 2021: ਪੰਜਾਬ ਸਰਕਾਰ ਅਤੇ ਕਾਂਗਰਸ ਦੇ ਅੰਦਰ ਹੋਈ ਸੱਤਾ ਤਬਦੀਲੀ ਦੇ ਅਸਰ ਲਗਾਤਾਰ ਸਾਹਮਣੇ ਆ ਰਹੇ ਹਨ। ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਵਿੱਚ ਅਡਜਸਟ ਕੀਤੇ ਗਏ ਲੋਕਾਂ ਨੂੰ ਲਾਂਭੇ ਕਰਨ ਅਤੇ ਮੁੱਖ ਮੰਤਰੀ ਸ: ਚਰਨਜੀਤ ਸਿੰਘ ਚੰਨੀ ਅਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਸ: ਨਵਜੋਤ ਸਿੰਘ ਸਿੱਧੂ ਦੇ ਧੜਿਆਂ ਦੇ ਲੋਕਾਂ ਨੂੰ ਅਡਜਸਟ ਕਰਨ ਦਾ ਅਮਲ ਜਾਰੀ ਹੈ।

ਤਾਜ਼ਾ ਖ਼ਬਰ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੇ ਸਖ਼ਤ ਅਲੋਚਕ ਅਤੇ ਸ: ਚੰਨੀ ਅਤੇ ਸ: ਸਿੱਧੂ ਦੇ ਵਿਸ਼ਵਾਸਪਾਤਰ ਵਿਧਾਇਕ ਸ੍ਰੀ ਮਦਨ ਲਾਲ ਜਲਾਲਪੁਰ ਦੇੇ ਬੇਟੇ ਸ: ਗਗਨਦੀਪ ਸਿੰਘ ਜੌਲੀ ਨੂੰ ਹੁਣ ਪਾਵਰਕਾਮ ਦੇ ਵਿੱਚ ਡਾਇਰੈਕਟਰ ਐਡਮਿਨਿਸਟਰੇਸ਼ਨ ਦਾ ਅਹਿਮ ਅਹੁਦਾ ਦਿੱਤਾ ਗਿਆ ਹੈ। ਇਹ ਨਿਯੁਕਤੀ ਦੋ ਸਾਲ ਲਈ ਕੀਤੀ ਗਈ ਹੈ। 

ਸ: ਗਗਨਦੀਪ ਸਿੰਘ ਜੌਲੀ ਕੈਪਟਨ ਅਮਰਿੰਦਰ ਸਿੰਘ ਅਤੇ ਪਟਿਆਲਾ ਦੀ ਐਮ.ਪੀ. ਸ੍ਰੀਮਤੀ ਪ੍ਰਨੀਤ ਕੌਰ ਦੇ ਖ਼ਾਸ ਮੰਨੇ ਜਾਂਦੇ ਸ੍ਰੀ ਆਰ.ਪੀ.ਪਾਂਡਵ ਦੀ ਥਾਂ ਲੈਣਗੇ ਜੋ ਹੁਣ ਤਕ ਡਾਇਰੈਕਟਰ ਐਡਮਿਨਿਸਟਰੇਸ਼ਨ ਦਾ ਅਹੁਦਾ ਸੰਭਾਲ ਰਹੇ ਸਨ। ਇਸ ਨਿਯੁਕਤੀ ਦੇ ਨਾਲ ਹੀ ਸ੍ਰੀ ਮਦਨ ਲਾਲ ਜਲਾਲਪੁਰ ਨੇ ਇਕ ਵਾਰ ਫ਼ਿਰ ਇਹ ਸਾਬਿਤ ਕਰ ਦਿੱਤਾ ਹੈ ਕਿ ਉਨ੍ਹਾਂ ਦੀ ਨਵੀਂ ਬਣੀ ਸਰਕਾਰ ਅਤੇ ਪਾਰਟੀ ਦੇ ਅੰਦਰ ਇਕ ਮਜ਼ਬੂਤ ਥਾਂ ਹੈ। 

ਇਹ ਨਿਯੁਕਤੀ ਉਸ ਘਟਨਾ ਤੋਂ ਚੰਦ ਦਿਨ ਬਾਅਦ ਹੀ ਆਈ ਹੈ ਜਦ ਪੰਜਾਬੀ ਯੂਨੀਵਰਸਿਟੀ ਪਟਿਆਲਾ ਪੁੱਜੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਵਿੱਤ ਮੰਤਰੀ ਸ: ਮਨਪ੍ਰੀਤ ਸਿੰਘ ਬਾਦਲ ਦੀ ਹਾਜ਼ਰੀ ਵਿੱਚ ਸ੍ਰੀ ਮਦਨ ਲਾਲ ਜਲਾਲਪੁਰ ਨੇ ਉਸ ਵੇਲੇ ਜਨਤਕ ਤੌਰ ’ਤੇ ਹੰਗਾਮਾ ਕਰ ਦਿੱਤਾ ਸੀ ਜਦ ਕਥਿਤ ਤੌਰ ’ਤੇ ਵਾਈਸ ਚਾਂਸਲਰ ਪ੍ਰੋਫ਼ੈਸਰ ਅਰਵਿੰਦ ਵੱਲੋਂ ਉਨ੍ਹਾਂ ਨੂੰ ਸਟੇਜ ’ਤੇ ਆਉਣ ਤੋਂ ਰੋਕ ਦਿੱਤਾ ਸੀ।

ਸ੍ਰੀ ਮਦਨ ਲਾਲ ਜਲਾਲਪੁਰ ਨੇ ਉਸ ਵੇਲੇ ਇਹ ਕਿਹਾ ਸੀ ਕਿ ਮਹਾਰਾਜੇ ਦਾ ਲਾਇਆ ਵੀ.ਸੀ. ਹੈ ਅਤੇ ਆਰ.ਐਸ.ਐਸ. ਦਾ ਬੰਦਾ ਹੈ। ਇਸ ਸੰਬੰਧੀ ਵੀਡੀਓ ਵਾਇਰਲ ਹੋ ਗਈ ਸੀ ਅਤੇ ਮੁੱਖ ਮੰਤਰੀ ਨੇ ਸ੍ਰੀ ਜਲਾਲਪੁਰ ਨੂੰ ਸਟੇਜ ’ਤੇ ਬੁਲਾ ਕੇ ਮਸਲਾ ਸ਼ਾਂਤ ਕਰਵਾਇਆ ਸੀ ਪਰ ਇਹ ਵਿਵਾਦ ਅਜੇ ਜਾਰੀ ਹੈ ਕਿਉਂਕਿ ਇਸ ਸੰਬੰਧੀ ਸ੍ਰੀ ਜਲਾਲਪੁਰ ਨੂੰ ਮਾਣਹਾਨੀ ਦਾ ਨੋਟਿਸ ਦਿੱਤਾ ਜਾ ਚੁੱਕਾ ਹੈ।

AVvXsEiOtwbBmI55Pa4KYi50ihUSpLsc89x128AVz3Llp1gR2V4O9 aMV7L7HIeEPdTgBbavuVnYJsUIyufBl LOaDA9c tiZXdVexB0hPFF2uW21f6l5th7FqnoptKKthfoC SodweDOG0xmnU8KCFklTiTMUMCGH4TbC5X1YZ 3IsdKGTWKaedFBltM9AA=w426 h640 -

 

Leave a Reply

Your email address will not be published. Required fields are marked *