ਬਰਨਾਲਾ ਦੀ ਗਾਂਧੀ ਬਸਤੀ ਵਿੱਚ ਸੀਵਰੇਜ ਪਾਉਣ ਦੇ ਕਾਰਜ਼ ਦੀ ਕੇਵਲ ਸਿੰਘ ਢਿੱਲੋਂ ਨੇ ਕੀਤੀ ਸ਼ੁਰੂਆਤ

 ਬਸਤੀ ਵਾਸੀਆਂ ਦੀ 40 ਸਾਲ ਪੁਰਾਣੀ ਸਮੱਸਿਆ ਦਾ ਕੀਤਾ ਹੱਲ

ਬਰਨਾਲਾ ਦੀ ਗਾਂਧੀ ਬਸਤੀ ਵਿੱਚ ਸੀਵਰੇਜ ਪਾਉਣ ਦੇ ਕਾਰਜ਼ ਦੀ ਕੇਵਲ ਸਿੰਘ ਢਿੱਲੋਂ ਨੇ ਕੀਤੀ ਸ਼ੁਰੂਆਤ
ਬਰਨਾਲਾ ਦੀ ਗਾਂਧੀ ਬਸਤੀ ਵਿੱਚ ਸੀਵਰੇਜ ਪਾਉਣ ਦੇ ਕਾਰਜ਼ ਦੀ ਕੇਵਲ ਸਿੰਘ ਢਿੱਲੋਂ ਨੇ ਕੀਤੀ ਸ਼ੁਰੂਆਤ

ਬਰਨਾਲਾ, 19 ਨਵੰਬਰ 2021 – ਬਰਨਾਲਾ ਦੇ ਵਾਰਡ ਨੰਬਰ.3 ਵਿੱਚ ਗਾਂਧੀ ਬਸਤੀ ਵਿੱਚ ਪੰਜਾਬ ਕਾਂਗਰਸ ਦੇ ਮੀਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਵਲੋਂ ਸੀਵਰੇਜ ਪਾਉਣ ਦੇ ਕਾਰਜ ਦੀ ਕਹੀ ਨਾਲ ਟੱਕ ਲਗਾ ਕੇ ਸ਼ੁਰੂਆਤ ਕੀਤੀ ਗਈ। ਕਈ ਸਾਲਾਂ ਪੁਰਾਣੀ ਸਮੱਸਿਆ ਦਾ ਹੱਲ ਹੋਣ ਦੀ ਖੁਸ਼ੀ ਵਿੱਚ ਬਸਤੀ ਵਾਸੀਆਂ ਨੇ ਲੱਡੂ ਵੰਡ ਕੇ ਖੁਸ਼ੀ ਮਨਾਈ ਗਈ। ਇਸ ਮੌਕੇ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਕਾਂਗਰਸ ਸਰਕਾਰ ਦੇ ਰਾਜ ਦੌਰਾਨ ਵਿਕਾਸ ਦੇ ਮੁੱਦੇ ਨੂੰ ਲੈ ਕੇ ਬਰਨਾਲਾ ਸ਼ਹਿਰ ਦੀ ਨੁਹਾਰ ਬਦਲੀ ਗਈ ਹੈ। ਗਾਂਧੀ ਬਸਤੀ ਦੇ ਲੋਕ ਪਿਛਲੇ 40 ਸਾਲਾਂ ਤੋਂ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਪ੍ਰੇਸ਼ਾਨ ਸਨ। ਬਸਤੀ ਵਾਸੀਆਂ ਦੀ ਸੀਵਰੇਜ ਦੀ ਸਮੱਸਿਆ ਉਹਨਾਂ ਦੇ ਲੰਬੇ ਸਮੇਂ ਤੋਂ ਧਿਆਨ ਵਿੱਚ ਸੀ।
ਅੱਜ ਇਸ ਬਸਤੀ ਵਿੱਚ ਸੀਵਰੇਜ ਪਾਉਣ ਦੇ ਕੰਮ ਦੀ ਸ਼ੁਰੂਆਤ ਕਰ ਦਿੱਤੀ ਹੈ। ਉਹਨਾਂ ਕਿਹਾ ਕਿ ਸੀਵਰੇਜ ਦਾ ਕੰਮ ਜਲਦ ਨੇਪਰੇ ਚਾੜ ਕੇ ਗਲੀਆਂ ਵਿੱਚ ਇੰਟਰਲਾਕ ਟਾਈਲਾਂ ਲਗਾ ਦਿੱਤੀਆਂ ਜਾਣਗੀਆਂ। ਇਸ ਨਾਲ ਗਾਂਧੀ ਬਸਤੀ ਬਰਨਾਲਾ ਦੀਆਂ ਸਭ ਤੋਂ ਸੁੰਦਰ ਬਸਤੀਆਂ ਵਿੱਚੋਂ ਇੱਕ ਹੋਵੇਗੀ। ਕੇਵਲ ਢਿੱਲੋਂ ਨੇ ਕਿਹਾ ਕਿ ਬਰਨਾਲਾ ਵਿੱਚ ਵਿਕਾਸ ਕਾਂਗਰਸ ਪਾਰਟੀ ਵਲੋਂ ਹੀ ਕਰਵਾਇਆ ਗਿਆ, ਜਦਕਿ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੇ ਲੀਡਰ ਸਿਰਫ ਗੱਲਾਂ ਕਰਨ ਵਾਲੇ ਹਨ। ਦੋਵੇਂ ਪਾਰਟੀਆਂ ਬਰਨਾਲਾ ਵਿੱਚ ਕੋਈ ਵਿਕਾਸ ਨਹੀਂ ਕਰਵਾ ਸਕੀਆਂ। ਜਿਸ ਕਰਕੇ ਬਰਨਾਲਾ ਦੇ ਲੋਕ ਜਾਗਰੂਕਤਾ ਦਾ ਸਬੂਤ ਦਿੰਦੇ ਹੋਏ ਚੋਣਾਂ ਮੌਕੇ ਵਿਕਾਸ ਕਰਨ ਵਾਲੇ ਆਪਣੇ ਨੇਤਾ ਦਾ ਸਾਥ ਦੇਣ। 
ਇਸ ਮੌਕੇ ਬਸਤੀ ਵਾਸੀਆਂ ਨੇ ਕਿਹਾ ਕਿ ਕੇਵਲ ਢਿੱਲੋਂ ਨੇ ਸਾਨੂੰ ਬਸਤੀ ਵਾਸੀਆਂ ਨੂੰ ਚਾਲੀ ਸਾਲ ਪੁਰਾਣੇ ਨਰਕ ਵਿੱਚੋਂ ਕੱਢਿਆ ਹੈ, ਜਿਸ ਕਰਕੇ ਉਹ ਢਿੱਲੋਂ ਸਾਬ ਦਾ ਡੱਟ ਕੇ ਸਾਥ ਦੇਣਗੇ। ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਗੁਰਜੀਤ ਸਿੰਘ ਰਾਮਣਵਾਸੀਆ, ਵਾਈਸ ਪ੍ਰਧਾਨ ਨਰਿੰਦਰ ਨੀਟਾ, ਐਮਸੀ ਯਾਦਵਿੰਦਰ ਸੰਟੀ, ਸਾਬਕਾ ਐਮਸੀ ਵਿਨੋਦ ਚੋਬਰ, ਐਮਸੀ ਗਿਆਨ ਕੌਰ, ਵਿੱਕੀ ਪਾਵੇਲ, ਐਮਸੀ ਅਜੇ ਕੁਮਾਰ, ਐਮਸੀ ਜਗਜੀਤ ਜੱਗੂ, ਮੱਖਣ ਪ੍ਰਭਾਕਰ, ਖੁਸ਼ੀ ਮੁਹੰਮਦ, ਸੁਖਵਿੰਦਰ ਸੁੱਖੀ, ਸਰਬਜੀਤ ਕੌਰ, ਸੁਰਿੰਦਰ ਕੌਰ, ਵਿਕਰਮ, ਜਗਮੋਹਣ ਸਿੰਘ, ਸੁਰਜੀਤ ਸਿੰਘ ਵੀ ਹਾਜ਼ਰ ਸਨ।

Leave a Reply

Your email address will not be published. Required fields are marked *