News news patiala Patiala ਭਾਰ ਵਧ ਤੋਲਣ ਵਾਲੇ ਆੜਤੀਏ ਦਾ ਲਾਇਸੈਂਸ 7 ਦਿਨਾਂ ਲਈ ਮੁਅੱਤਲ DC Patiala Admin October 28, 2021October 28, 20211 min readWrite a Comment on Patiala ਭਾਰ ਵਧ ਤੋਲਣ ਵਾਲੇ ਆੜਤੀਏ ਦਾ ਲਾਇਸੈਂਸ 7 ਦਿਨਾਂ ਲਈ ਮੁਅੱਤਲ DC Patiala you may aslo read — Covid-19 ਕਾਰਨ ਮਾਰੇ ਗਏ ਲੋਕਾਂ ਦੇ ਵਾਰਿਸਾਂ ਨੂੰ 50 ਹਜ਼ਾਰ ਰੁਪਏ ਸਹਾਇਤਾ ਪਟਿਆਲਾ, 27 ਅਕਤੂਬਰ, 2021 –ਮਾਰਕੀਟ ਕਮੇਟੀ ਪਟਿਆਲਾ ਅਧੀਨ ਆਉਂਦੀ ਦਾਣਾ ਮੰਡੀ ਧਬਲਾਨ ਵਿਖੇ ਕਿਸਾਨਾਂ ਦੀ ਜਿਣਸ ਦਾ ਭਾਰ ਵਧ ਤੋਲਣ ਵਾਲੇ ਇੱਕ ਆੜਤੀਏ ਦਾ ਲਾਇਸੈਂਸ 7 ਦਿਨਾਂ ਲਈ ਮੁਅੱਤਲ ਕੀਤਾ ਗਿਆ ਹੈ। ਇਹ ਕਾਰਵਾਈ ਮਾਰਕੀਟ ਕਮੇਟੀ ਦੇ ਸਕੱਤਰ ਪਰਮਪਾਲ ਸਿੰਘ ਨੇ ਪਟਿਆਲਾ ਦੇ ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ ਦੀਆਂ ਹਦਾਇਤਾਂ ਦਾ ਪਾਲਣ ਕਰਦਿਆਂ ਮੰਡੀਆਂ ਦਾ ਨਿਰੀਖਣ ਕਰਦੇ ਹੋਏ ਕੀਤੀ। ਡਿਪਟੀ ਕਮਿਸ਼ਨਰ ਸ੍ਰੀ ਹੰਸ ਨੇ ਜ਼ਿਲ੍ਹਾ ਮੰਡੀ ਅਫ਼ਸਰ ਅਜੇਪਾਲ ਸਿੰਘ ਬਰਾੜ ਨੂੰ ਨਿਰਦੇਸ਼ ਦਿੱਤੇ ਹਨ ਕਿ ਜ਼ਿਲ੍ਹੇ ਦੇ ਸਾਰੇ ਖਰੀਦ ਕੇਂਦਰਾਂ ਵਿਖੇ ਜਾਂਚ ਕੀਤੀ ਜਾਵੇ ਅਤੇ ਜੇਕਰ ਕੋਈ ਆੜਤੀਆ ਜਾਂ ਕਮਿਸ਼ਨ ਏਜੰਟ ਕਿਸਾਨਾਂ ਵੱਲੋਂ ਮੰਡੀਆਂ ‘ਚ ਵੇਚਣ ਲਈ ਲਿਆਂਦੀ ਗਈ ਝੋਨੇ ਦੀ ਜਿਣਸ ਦਾ ਵੱਧ ਭਾਰ ਤੋਲਦਾ ਪਾਇਆ ਜਾਂਦਾ ਹੈ ਤਾਂ ਉਸ ਵਿਰੁੱਧ ਸਖ਼ਤ ਕਾਰਵਾਈ ਅਮਲ ‘ਚ ਲਿਆਂਦੀ ਜਾਵੇ।ਸ੍ਰੀ ਸੰਦੀਪ ਹੰਸ ਨੇ ਕਿਹਾ ਹੈ ਕਿ ਕਿਸਾਨਾਂ ਨੂੰ ਮੰਡੀਆਂ ‘ਚ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ। ਧਬਲਾਨ ਮੰਡੀ ‘ਚ ਮਾਰਕੀਟ ਕਮੇਟੀ ਸਕੱਤਰ ਵੱਲੋਂ ਕੀਤੀ ਗਈ ਚੈਕਿੰਗ ਦੌਰਾਨ ਮੈਜਰਜ ਸੋਮਨਾਥ ਬਲਦੇਵ ਕ੍ਰਿਸ਼ਨ ਨਾਮ ਦੀ ਫਰਮ ਕੋਲ ਆਪਣੀ ਜਿਣਸ ਵੇਚਣ ਲਈ ਲੈ ਕੇ ਆਏ ਕਿਸਾਨ ਜਗਤਾਰ ਸਿੰਘ ਵਾਸੀ ਪਿੰਡ ਧਬਲਾਨ, ਦਾ ਝੋਨਾ ਪ੍ਰਤੀ ਬੋਰੀ 800 ਗ੍ਰਾਮ ਵੱਧ ਤੋਲਿਆ ਜਾ ਰਿਹਾ ਸੀ। ਕੁਲ 130 ਬੋਰੀਆਂ ਵਿੱਚ ਪ੍ਰਤੀ ਬੋਰੀ 800 ਗ੍ਰਾਮ ਵੱਧ ਝੋਨਾ ਪਾਇਆ ਗਿਆ, ਜਿਸ ‘ਤੇ ਕਾਰਵਾਈ ਕਰਦਿਆਂ ਸਬੰਧਤ ਫਰਮ ਦਾ ਲਾਇਸੈਂਸ 7 ਦਿਨਾਂ ਲਈ ਮੁਅੱਤਲ ਕਰ ਦਿੱਤਾ ਗਿਆ। ਜ਼ਿਲ੍ਹਾ ਮੰਡੀ ਅਫ਼ਸਰ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਦੇ ਹੁਕਮਾਂ ਤਹਿਤ ਜ਼ਿਲ੍ਹੇ ਦੀਆਂ ਸਾਰੀਆਂ ਮੰਡੀਆਂ ‘ਚ ਅਚਨਚੇਤ ਨਿਰੀਖਣ ਕੀਤਾ ਜਾ ਰਿਹਾ ਹੈ ਅਤੇ ਜੇਕਰ ਕੋਈ ਆੜਤੀਆ ਨਿਯਮਾਂ ਦੀ ਉਲੰਘਣਾ ਕਰਦਾ ਪਾਇਆ ਗਿਆ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ।
Flood Alert in Patiala: Prohibition on Reaching Within 20 Meters of the Banks of the River July 9, 2023July 9, 2023 News news patiala News-Punjab Patiala-News-Today
Akasa Air started its first commercial flight from Chennai September 11, 2022September 11, 2022 Information News Pro-Tips