Four killed Two cars collide on Nabha-Bhadson road Patiala News Today

24 10 2021 24ptl 8 8974006 m -

ਇਹ ਵੀ ਪੜੋ — ਕਲਰਕਾਂ ਦੀਆਂ 2704 ਅਸਾਮੀਆਂ ਦੀ ਭਰਤੀ ਲਈ ਅਪਲਾਈ ਕਰੋ

 ਨਾਭਾ, 24 ਅਕਤੂਬਰ
ਨਾਭਾ-ਭਾਦਸੋਂ ਸੜਕ ’ਤੇ ਅੱਜ ਹਾਦਸਾ ਵਾਪਰਿਆ ਜਿਸ ਵਿੱਚ ਇੱਕ ਬੱਚੇ ਸਮੇਤ ਚਾਰ ਜਣਿਆਂ ਦੀ ਮੌਤ ਹੋ ਗਈ ਹੈ। ਦੋ ਕਾਰਾਂ ਦੀ ਸਿੱਧੀ ਟੱਕਰ ਵਿੱਚ ਮਟੋਰੜਾ ਪਿੰਡ ਦੇ ਦੋ ਵਿਅਕਤੀ ਹਰਵਿੰਦਰ ਸਿੰਘ ਅਤੇ ਜਤਿੰਦਰ ਕੁਮਾਰ ਅਤੇ ਦੂਜੀ ਗੱਡੀ ’ਚ ਸਵਾਰ ਗੁਰਬਚਨ ਕੌਰ ਦੀ ਮੌਕੇ ’ਤੇ ਹੀ ਮੋਤ ਹੋ ਗਈ। ਗੁਰਬਚਨ ਕੌਰ ਦੇ ਨਾਲ ਕਾਰ ਵਿੱਚ ਉਸ ਦਾ ਪੋਤਾ, ਦੋਹਤਾ ਅਤੇ ਨੂੰਹ ਵੀ ਸਨ ਜਿਨ੍ਹਾਂ ਨੂੰ ਗੰਭੀਰ ਸੱਟਾਂ ਲੱਗਣ ਕਾਰਨ ਪਟਿਆਲਾ ਰੈਫਰ ਕੀਤਾ ਗਿਆ ਜਿਥੋਂ ਅੱਗੇ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਦੇਰ ਸ਼ਾਮ ਪੀਜੀਆਈ ਵਿੱਚ ਜ਼ੇਰੇ ਇਲਾਜ ਅੱਠ ਸਾਲਾਂ ਦੇ ਉਦੇਵੀਰਾਜ ਦੀ ਵੀ ਮੌਤ ਹੋ ਗਈ। ਪੁਲੀਸ ਵੱਲੋ ਹਾਦਸੇ ਦੀ ਪੜਤਾਲ ਜਾਰੀ ਹੈ।

2021 10%2524largeimg 754979291 -

ਕਾਰਾਂ ਦੀ ਟੱਕਰ ’ਚ ਬਲੈਨੋ ਸਵਾਰ ਬਜ਼ੁਰਗ ਗੁਰਬਚਨ ਕੌਰ ਦੀ ਮੌਕੇ ਤੇ ਮੌਤ ਹੋ ਗਈ ਅਤੇ ਉਸਦੇ ਤਿੰਨ ਪਰਿਵਾਰਕ ਮੈਂਬਰ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਪਟਿਆਲਾ ਦੇ ਨਿੱਜੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ।ਦੂਜੇ ਪਾਸੇ ਸਵਿਫਟ ਕਾਰ ’ਚ ਸਵਾਰ ਦੋ ਵਿਅਕਤੀਆਂ ਦੀ ਵੀ ਮੌਕੇ ’ਤੇ ਮੌਤ ਹੋ ਗਈ ਜਿਸ ’ਚ ਮ੍ਰਿਤਕ ਨੌਜਵਾਨ ਪਿੰਡ ਮਟੋਰੜਾ ਦਾ ਦੱਸਿਆ ਜਾ ਰਿਹਾ ਹੈ ਅਤੇ ਦੂਜੇ ਵਿਅਕਤੀ ਦੀ ਅਜੇ ਪਛਾਣ ਨਹੀਂ ਹੋਈ। ਪੁਲਿਸ ਨੇ ਕਈ ਘੰਟਿਆਂ ਦੀ ਜੱਦੋ ਜਹਿਦ ਉਪਰੰਤ ਮ੍ਰਿਤਕ ਦੇਹਾਂ ਨੂੰ ਨਾਭਾ ਦੇ ਸਿਵਲ ਹਸਪਤਾਲ ’ਚ ਪਹੁੰਚਾਇਆ ਗਿਆ। ਦੱਸਣਯੋਗ ਹੈ ਕਿ 108 ਐਂਬੂਲੈਂਸ ਗੱਡੀ ਦਾ ਮੁਲਾਜ਼ਮ ਲਾਸ਼ਾਂ ਚੁੱਕਣ ਤੋਂ ਨਾਂਹ ਕਰ ਕੇ ਉੱਥੋਂ ਐਂਬੂਲੈਂਸ ਲੈ ਕੇ ਰਫੂਚੱਕਰ ਹੋ ਗਿਆ।

ਮ੍ਰਿਤਕ ਬਜ਼ੁਰਗ ਦੇ ਲੜਕੇ ਨੇ ਦੱਸਿਆ ਕਿ ਉਹ ਭੋਗ ਤੋਂ ਵਾਪਸ ਘਰ ਪਰਤ ਰਹੇ ਸਨ ਤਾਂ ਇਸ ਦੌਰਾਨ ਗਲਤ ਸਾਈਡ ਤੋਂ ਆ ਰਹੀ ਸਵਿਫਟ ਕਾਰ ਸਾਡੀ ਕਾਰ ’ਚ ਆ ਕੇ ਲੱਗੀ। ਹਾਦਸੇ ਦੌਰਾਨ ਬਜ਼ੁਰਗ ਮਾਤਾ ਦੀ ਮੌਕੇ ‘ਤੇ ਮੌਤ ਹੋ ਗਈ ਤੇ ਕਾਰ ’ਚ ਸਵਾਰ ਪਤਨੀ, ਦੋਹਤਾ ਤੇ ਬੇਟਾ ਸੀ ਜਿਨ੍ਹਾਂ ਨੂੰ ਪਟਿਆਲਾ ਵਿਖੇ ਇਲਾਜ ਅਧੀਨ ਲੈ ਗਏ ਅਤੇ ਜਿਨ੍ਹਾਂ ’ਚੋਂ ਇਕ ਦੀ ਹਾਲਤ ਗੰਭੀਰ ਹੋਣ ਕਰਕੇ ਉਨ੍ਹਾਂ ਨੂੰ ਪੀਜੀਆਈ ਰੈਫਰ ਕੀਤਾ ਗਿਆ ਹੈ। ਮੌਕੇ ’ਤੇ ਪਹੁੰਚੇ ਪੁਲਿਸ ਅਧਿਕਾਰੀ ਸਹਾਇਕ ਥਾਣੇਦਾਰ ਇੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *