D C Sandeep Hans reviewed the construction work of new bus stand News Patiala

ਉਨ੍ਹਾਂ ਇਸ ਮੌਕੇ ਹੁਣ ਤੱਕ ਹੋਏ ਕੰਮ ਤੇ ਤਸੱਲੀ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਭਾਵੇਂ ਇਸ ਨਵੇਂ ਬੱਸ ਸਟੈਂਡ ਤੇ ਰਾਜਪੁਰਾ ਰੋਡ ਵਲੋਂ ਆਉਣ ਵਾਲੀਆਂ ਬੱਸਾਂ ਦੀ ਐਂਟਰੀ ਨੂੰ ਸੁਖਾਲਾ ਬਣਾਉਣ ਲਈ ਫਲਾਈ ਓਵਰ ਉਸਾਰੀ ਅਧੀਨ ਹੋਣ ਕਾਰਨ, ਇਸ ਸੜ੍ਹਕ ‘ਤੇ ਆਵਾਜਾਈ ਰੋਕ ਕੇ ਹੋਰਨਾਂ ਰਸਤਿਆਂ ਤੋਂ ਚਲਾਏ ਜਾਣ ਕਾਰਨ ਲੋਕਾਂ ਨੂੰ ਕੁੱਝ ਮੁਸ਼ਕਿਲਾਂ ਦਾ  ਸਾਹਮਣਾ ਕਰਨਾ ਪੈ ਰਿਹਾ ਹੈ ਪਰ ਅਗਲੇ ਕੁਝ ਦਿਨਾਂ ਚ ਇਸ ਹਿੱਸੇ ਤੇ ਸਲੈਬ ਪਾਉਣ ਬਾਅਦ, ਇਸ ਰਾਹ ਨੂੰ ਜਲਦੀ ਤੋਂ ਜਲਦੀ ਖੋਲ੍ਹਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਬੱਸ ਸਟੈਂਡ ਦੀ ਬਿਲਡਿੰਗ ਦੀਆਂ ਛੱਤਾਂ ਦੀਆਂ ਸਾਰੀਆਂ ਸਲੈਬਾਂ ਦਾ ਕੰਮ ਹੋ ਚੁੱਕਾ ਹੈ। ਹੁਣ ਫ਼ਰਸ਼, ਪਲੱਸਤਰ, ਬੱਸਾਂ ਦੇ ਚੱਲਣ ਲਈ  ਪੇਵਮੈਂਟ ਦਾ ਕੰਮ ਜ਼ੋਰਾਂ ਤੇ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਬੱਸ ਸਟੈਂਡ ਦੇ ਨਿਰਮਾਣ ਕਾਰਜ ਨੂੰ ਮਿੱਥੇ ਸਮੇਂ ਚ ਪੂਰਾ ਕਰ ਲਿਆ ਜਾਵੇਗਾ। 

AVvXsEhHIL8kbdzlWmNdsSKpC Coh4pISooqPg4Fb5nh2y50ZPnW3LDZxrkwl0wSo B D4dNKe4BLjioWx86acvZ5JgLntGP J00no4PbmKg1v0f3tgeN3N 6IZ CArtFBp2QswVNoMZvQZo9X0y7LL5PqLPZtXf21WQMMJtD6Mns mc0TT37KBcqoiSX9lRTQ=s320 -

-

ਇਹ ਵੀ ਪੜੋ :—- 12 IAS and 5 PCS Officers transferred in Punjab News Punjab

 ਲੋਕ ਨਿਰਮਾਣ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਐਸ ਐਲ ਗਰਗ ਵਲੋਂ ਬੱਸ ਅੱਡੇ ਚ ਬੱਸਾਂ ਦੇ ਆਉਣ ਲਈ ਬਣਾਏ ਜਾ ਰਹੇ ਕੁਨੈਕਟਿੰਗ ਫਲਾਈਓਵਰ ਦੇ ਪਿੱਲਰ ਬਣਾਉਣ ਦਾ ਕੰਮ ਹੋ ਚੁੱਕਾ ਹੈ ਅਤੇ ਅਗਲੇ ਦਿਨਾਂ ਚ ਸੜ੍ਹਕ ਵਾਲੇ ਹਿੱਸੇ ਤੇ ਸਲੈਬ ਪਾਉਣ ਲਈ ਸ਼ਟ੍ਰਿੰਗ ਆਦਿ ਕੀਤੀ ਜਾ ਰਹੀ ਹੈ। ਡਿਪਟੀ ਕਮਿਸ਼ਨਰ ਨੇ ਇਸ ਮੌਕੇ ਕਿਹਾ ਕਿ ਫਲਾਈ ਓਵਰ ਦੇ ਇਸ ਹਿੱਸੇ ਨੂੰ ਪਹਿਲ ਦੇ ਅਧਾਰ ਤੇ ਮੁਕੰਮਲ ਕਰਕੇ, ਲੋਕਾਂ ਨੂੰ ਆਵਾਜਾਈ ਚ ਆ ਰਹੀ ਮੁਸ਼ਕਿਲ ਤੋਂ ਰਾਹਤ ਦਿੱਤੀ ਜਾਵੇ। ਇਸ ਮੌਕੇ ਐਸ ਡੀ ਐਮ ਚਰਨਜੀਤ ਸਿੰਘ, ਪੀ ਆਰ ਟੀ ਸੀ ਦੇ ਏ ਐਮ ਡੀ ਨਿਤੀਸ਼ ਸਿੰਗਲਾ, ਐਸ ਪੀ (ਟਰੈਫਿਕ) ਪਲਵਿੰਦਰ ਸਿੰਘ ਚੀਮਾ, ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਅਮਰੀਕ ਸਿੰਘ, ਸੀਨੀਅਰ ਆਰਕੀਟੈਕਟ ਸੁਰਿੰਦਰ ਸਿੰਘ ਤੇ ਡੀ ਐਸ ਪੀ ਰਾਜੇਸ਼ ਸਨੇਹੀ ਮੌਜੂਦ ਸਨ।

Leave a Reply

Your email address will not be published. Required fields are marked *