ਪਟਿਆਲਾ ਵਾਸੀਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਪਟਿਆਲਾ ਪੁਲਿਸ ਵੱਲੋਂ ਅੱਜ ਇਕ ਪੀ.ਸੀ.ਆਰ ਰੈਲੀ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਨਵੀਆਂ ਪੀ.ਸੀ.ਆਰ ਬੀਟਾਂ ਬਣਾ ਕੇ 07 ਟਵੇਰਾ ਗੱਡੀਆਂ ਅਤੇ 30 ਮੋਟਰਸਾਈਕਲ ਨਾਲ ਪੈਟਰੋਲਿੰਗ ਸ਼ੁਰੂ ਕਰਵਾਈ ਗਈ।
ਡਾ. ਸੰਦੀਪ ਕੁਮਾਰ ਗਰਗ IPS/ SSP ਪਟਿਆਲਾ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਪਟਿਆਲਾ ਪੁਲਿਸ ਵੱਲੋਂ ਅੱਜ ਇਕ ਪੀ.ਸੀ.ਆਰ ਰੈਲੀ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਪਟਿਆਲਾ ਵਾਸੀਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਨਵੀਆਂ ਪੀ.ਸੀ.ਆਰ ਬੀਟਾਂ ਬਣਾਇਆ ਗਇਆ ਅਤੇ 07 ਟਵੇਰਾ ਗੱਡੀਆਂ ਅਤੇ 30 ਮੋਟਰਸਾਈਕਲ ਲਗਾ ਕੇ ਪੈਟਰੋਲਿੰਗ ਸ਼ੁਰੂ ਕਰਵਾਈ ਗਈ, ਇਸ ਪੀ.ਸੀ.ਆਰ ਰੈਲੀ ਦਾ ਮਕਸਦ ਦਿਨ ਅਤੇ ਰਾਤ ਸਮੇਂ ਲੋਕਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਨਵੀਆਂ ਬਣੀਆਂ ਬੀਟਾਂ ਤੇ ਜਿਆਦਾ ਗੱਡੀਆਂ ਅਤੇ ਮੋਟਸਾਇਕਲ ਲਗਾ ਕੇ ਉਸ ਨੂੰ ਯਕੀਨੀ ਬਣਾਉਣਾ ਹੈ ਅਤੇ ਸਮਾਜ ਵਿਰੋਧੀ ਅਨਸਰਾਂ ਤੇ ਹਰ ਸਮੇਂ ਨਜ਼ਰ ਰੱਖਣਾ ਹੈ, ਤਾਂ ਜੌ ਦਿਨ ਜਾਂ ਰਾਤ ਕਿਸੇ ਵੀ ਸਮੇਂ ਆਮ ਲੋਕਾਂ ਨੂੰ ਸੁਰੱਖਿਆ ਸਬੰਧੀ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਪਵੇ। ਇਸ ਰੈਲੀ ਨੂੰ ਸ਼੍ਰੀਮਤੀ ਵੀ. ਨੀਰਜਾ ADGP ਵੈਲਫੇਅਰ ਵੱਲੋਂ ਹਰੀ ਝੰਡੀ ਦੇ ਕੇ ਇਸਦਾ ਆਗਾਜ਼ ਕੀਤਾ ਗਿਆ। ਇਸ ਮੌਕੇ ਸ਼੍ਰੀਮਤੀ ਹਰਕੰਵਲ ਕੌਰ ਬਰਾੜ ਪੀ.ਪੀ.ਐਸ, ਐਸ.ਪੀ/ਸਥਾਨਕ, ਸ਼੍ਰੀ ਗੁਰਦੇਵ ਸਿੰਘ ਧਾਲੀਵਾਲ ਪੀ.ਪੀ.ਐਸ, ਡੀ.ਐਸ.ਪੀ/ਸਥਾਨਕ, ਸ਼੍ਰੀ ਰਾਜੇਸ਼ ਸਨੇਹੀ ਪੀ.ਪੀ.ਐਸ, ਡੀ.ਐਸ.ਪੀ/ਟ੍ਰੈਫਿਕ ਨੇ ਵੀ ਇਸ ਰੈਲੀ ਵਿਚ ਸ਼ਿਰਕਤ ਕੀਤੀ।