News news patiala News-Punjab ਮਲੇਰਕੋਟਲਾ ਤੋਂ ਲੁਧਿਆਣਾ ਵੱਲ ਜਾਣ ਅਤੇ ਲੁਧਿਆਣਾ ਤੋਂ ਸੰਗਰੂਰ ਵੱਲ ਜਾਣ ਲਈ ਟਰੈਫ਼ਿਕ ਪਲਾਨ ਰੂਟ ਜਾਰੀ Admin October 7, 2021October 7, 20211 min readWrite a Comment on ਮਲੇਰਕੋਟਲਾ ਤੋਂ ਲੁਧਿਆਣਾ ਵੱਲ ਜਾਣ ਅਤੇ ਲੁਧਿਆਣਾ ਤੋਂ ਸੰਗਰੂਰ ਵੱਲ ਜਾਣ ਲਈ ਟਰੈਫ਼ਿਕ ਪਲਾਨ ਰੂਟ ਜਾਰੀ 07 ਅਕਤੂਬਰ, 2021:ਮਲੇਰਕੋਟਲਾ ਸ਼ਹਿਰ ਦੇ ਸੀਵਰੇਜ ਦੀਆਂ ਲਾਈਨਾਂ ਦੀ ਕਰਾਸਿੰਗ ਕੀਤੀ ਜਾਣੀ ਹੈ ,ਸੀਵਰੇਜ ਦੇ ਨਿਰਮਾਣ ਕਾਰਜ ਨੂੰ ਤੇਜ਼ੀ ਨਾਲ ਮੁਕੰਮਲ ਕਰਨ ਲਈ ਮਿਤੀ 09.10.2021 ਦਿਨ ਸ਼ਨੀਵਾਰ ਨੂੰ ਰਾਤ 08.00 ਵਜੇ ਤੋਂ ਮਿਤੀ 10.10.2021 ਦਿਨ ਐਤਵਾਰ ਸਵੇਰੇ 10.00 ਵਜੇ ਤੱਕ ਮਲੇਰਕੋਟਲਾ-ਲੁਧਿਆਣਾ ਸੜਕ ਬੰਦ ਰਹੇਗੀ।ਇਸ ਗੱਲ ਦੀ ਜਾਣਕਾਰੀ ਐਸ.ਡੀ.ਐਮ. ਮਲੇਰਕੋਟਲਾ ਸ੍ਰੀ ਟੀ. ਬੈਨਿਥ ਨੇ ਦਿੱਤੀ । ਇਸ ਦੌਰਾਨ ਲੋਕਾਂ ਨੂੰ ਬਦਲਵੇਂ ਰਸਤੇ ਅਪਣਾਉਣ ਲਈ ਨਵਾਂ ਟਰੈਫ਼ਿਕ ਪਲਾਨ ਜਾਰੀ ਕੀਤਾ ਗਿਆ ਹੈ। ਸੇਵਾ ਕੇਂਦਰ ਦੀ online Appointment Booking ਕਰੋ ਉਨ੍ਹਾਂ ਦੱਸਿਆ ਕਿ ਗਰੇਵਾਲ ਚੌਕ ਤੋਂ ਲੁਧਿਆਣਾ ਜਾਣ ਲਈ ਨਾਭਾ-ਖੰਨਾ ਰੂਟ ਦੀ ਵਰਤੋਂ ਕੀਤੀ ਜਾਵੇ ਅਤੇ ਲੁਧਿਆਣਾ ਤੋਂ ਸੰਗਰੂਰ ਵੱਲ ਜਾਣ ਲਈ ਕੁੱਪ ਤੋਂ ਮਲੋਦ ਮੰਡਿਆਲਾ ਰੂਟ ਦੀ ਵਰਤੋਂ ਕੀਤੀ ਜਾਵੇ ।ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸੀਵਰੇਜ ਲਾਈਨਾਂ ਦੀ ਕਰਾਸਿੰਗ ਦਾ ਕੰਮ ਮੁਕੰਮਲ ਹੋਣ ਤੱਕ ਬੇਰੋਕ ਤੇ ਨਿਰਵਿਘਨ ਆਵਾਜਾਈ ਲਈ ਟਰੈਫ਼ਿਕ ਪੁਲਿਸ ਨੂੰ ਸਹਿਯੋਗ ਦਿੰਦੇ ਹੋਏ ਬਦਲਵੇਂ ਰਸਤੇ ਅਪਣਾਉਣ ਤਾਂ ਕਿ ਉਨ੍ਹਾਂ ਨੂੰ ਕਿਸੇ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।
Newly appointed DC Showkat Ahmad Parray IAS joined office at Patiala January 30, 2024January 30, 2024 News news patiala Patiala-Election-News Patiala-News-Today
Newlywed Patwari Killed in Tragic Truck-Car Collision on Bathinda Road December 15, 2023December 15, 2023 Accident News