ਫੂਡ ਸੈਂਪਲਿੰਗ ਦੇ ਨਿਆ ਤੇ ਤੰਗ ਕਰਨ ਵਾਲੇ ਅਧਿਕਾਰੀ ਬਾਜ਼ ਆਉਣ ਉਮ ਪ੍ਰਕਾਸ਼ ਸੋਨੀ ਦੀ ਚੇਤਾਵਨੀ NEWS PATIALA

 

AVvXsEiLGLAayJukCWMvwEW7f aGRfeMUUZEo6RN9cQDenqXz9yITNj66qo1YbUFygVfbkCEgb3B0x3LZODXys ASbMO517r34hGIfFChkt4S6KEIQcN PfTXHT0mxL1HmFtcljYSbLqUl7FlbOo5T5o6CNzj HVTdsQ1 RgclCL0OfvBGQHb n1 Uyt nhKQ=s320 -

ਚੰਡੀਗੜ੍ਹ, 8 ਅਕਤੂਬਰ, 2021 –

                     ਪੰਜਾਬ ਦੇ ਉਪ ਮੁੱਖ ਮੰਤਰੀ ਸ੍ਰੀ ਓਮ ਪ੍ਰਕਾਸ਼ ਸੋਨੀ ਨੇ ਅੱਜ ਇੱਥੇ ਜ਼ਿਲਿ੍ਆਂ ਵਿਚ ਤਾਇਨਾਤ ਫੂਡ ਅਤੇ ਡਰੱਗ ਪ੍ਰਬੰਧਨ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਲੋਕ ਹਿੱਤ ਨੂੰ ਮੁੱਖ ਰੱਖਦਿਆਂ ਆਪਣੀਆਂ ਡਿਊਟੀਆਂ ਦਾ ਨਿਰਵਾਹ ਕਰਨ। ਅੱਜ ਇੱਥੇ ਹੈਡਕੁਆਰਟਰ ਅਤੇ ਫੀਲਡ ਦੇ ਅਧਿਕਾਰੀਆਂ ਨਾਲ ਪਹਿਲੀ ਮੀਟਿੰਗ ਕਰਦਿਆਂ ਉਹਨਾਂ ਕਿਹਾ ਕਿ ਜ਼ਿਲਿਆਂ ਵਿਚ ਤਾਇਨਾਤ ਫੂਡ ਬ੍ਰਾਂਚ ਦੇ ਅਧਿਕਾਰੀ ਇਹ ਯਕੀਨੀ ਬਣਾਉਣਗੇ ਕਿ ਸੂਬੇ ਦੇ ਲੋਕਾਂ ਨੂੰ ਉੱਚ ਗੁਣਵੱਤਾ ਵਾਲਾ ਖਾਦ ਪਦਾਰਥ ਯਕੀਨੀ ਤੌਰ ‘ਤੇ ਮਿਲੇ। 

ਇਸ ਦੇ ਨਾਲ ਹੀ ਉਹਨਾਂ ਇਹ ਵੀ ਹਦਾਇਤ ਕੀਤੀ ਕਿ ਛੋਟੇ ਦੁਕਾਨਦਾਰਾਂ ਨੂੰ ਸੈਂਪਲਿੰਗ ਦੇ ਨਾਂ ‘ਤੇ ਤੰਗ ਨਾ ਕੀਤਾ ਜਾਵੇ। ਸ੍ਰੀ ਸੋਨੀ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਮਹੀਨਾਵਾਰ ਸੈਂਪਲਿੰਗ ਦੇ ਟਾਗਰੇਟ ਨੂੰ ਨਵੇਂ ਸਿਰੇ ਤੋਂ ਤੈਅ ਕਰਨ। ਉਹਨਾਂ ਫੂਡ ਅਧਿਕਾਰੀ ਨੂੰ ਕਿਹਾ ਕਿ ਸਿਰਫ਼ ਮਹੀਨਾਵਾਰ ਟਾਰਗੇਟ ਪੂਰਾ ਕਰਨ ਲਈ ਹੀ ਸੈਂਪਲਿੰਗ ਨਾ ਕਰਨ, ਸਗੋਂ ਲੋਕਾਂ ਨੂੰ ਘਟੀਆ ਗੁਣਵੱਤਾ ਦੇ ਖਾਦ ਪਦਾਰਥਾਂ ਦੀ ਵਿਕਰੀ ਕਰਨ ਵਾਲੇ ਦੁਕਾਨਦਾਰਾਂ ਨੱਥ ਪਾਉਣ ਲਈ ਅਜਿਹੇ ਦੁਕਾਨਦਾਰਾਂ ਦੀ ਸੈਂਪਲਿੰਗ ਨੂੰ ਯਕੀਨੀ ਬਨਾਉਣ। 

AVvXsEhZPdkjjjvDxq8q79sG4l rhnnk48STGRpdjOJ8KZGMdikGClG6RDpsfpA dHICjQZOiufp6N rc2seB uESQZ7UpitQFR47a6L6jlRf7wRsrPXiBorNmG alYZwNB7mynUzlwvWjD3IsL9UNCM3 RXA0VkutDjg0WPYePuEXQESUBX6inJ77Yi1iiUow=s320 -

ਪੰਜਾਬ ਵਿੱਚ ਬਿਜਲੀ ਸੰਕਟ: ਥਰਮਲ ਪਲਾਂਟ ਦੇ 5 ਯੂਨਿਟ ਬੰਦ ਦੇਖੋ ਸਾਰੀ ਖਬਰ

ਇਸ ਮੌਕੇ ਉਹਨਾਂ ਡਰੱਗ ਬ੍ਰਾਂਚ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਇਹ ਯਕੀਨੀ ਬਣਾਉਣ ਕਿ ਸੂਬੇ ਵਿੱਚ ਕਿਸੇ ਵੀ ਪ੍ਰਕਾਰ ਦਾ ਮੈਡੀਕਲ ਨਸ਼ਾ ਨਾ ਵਿਕੇ। ਸ੍ਰੀ ਸੋਨੀ ਨੇ ਸੂਬੇ ਵਿੱਚ ਹੋਰ ਨਵੇਂ ਡੀ-ਐਡੀਕਸ਼ਨ ਸੈਂਟਰਾਂ ਨੂੰ ਖੋਲ੍ਹਣ ਦੀ ਪ੍ਰਵਾਨਗੀ ਦੇਣ ‘ਤੇ ਰੋਕ ਲਗਾਉਂਦਿਆਂ ਕਿਹਾ ਕਿ ਉੱਚ ਅਧਿਕਾਰੀਆਂ ਸੂਬੇ ਦੇ ਸਾਰੇ ਡੀ-ਐਡੀਕਸ਼ਨ ਸੈਂਟਰਾਂ ਦੀ ਕਾਰਗੁਜ਼ਾਰੀ ਦਾ ਮੁਲਾਂਕਣ ਕਰਨ ਅਤੇ ਜੇਕਰ ਕੋਈ ਡੀ-ਐਡੀਕਸ਼ਨ ਸੈਂਟਰ ਗਲਤ ਕੰਮ ਕਰਦਾ ਪਾਇਆ ਜਾਂਦਾ ਹੈ ਤਾਂ ਉਹਨਾਂ ਵਿਰੁੱਧ ਨਿਯਮ ਅਨੁਸਾਰ ਬਣਦੀ ਕਾਰਵਾਈ ਤੁਰੰਤ ਅਮਲ ਵਿੱਚ ਲਿਆਂਦੀ ਜਾਵੇ। ਉਹਨਾਂ ਡਰੱਗ ਇੰਸਪੈਕਟਰਾਂ ਨੂੰ ਹਦਾਇਤ ਕੀਤੀ ਕਿ ਉਹ ਹਰ ਮਹੀਨੇ ਡੀ-ਐਡੀਕਸ਼ਨ ਸੈਂਟਰਾਂ ਦੀ ਜਾਂਚ ਕਰਕੇ ਰਿਪੋਰਟ ਕਰਨਗੇ। ਸ੍ਰੀ ਸੋਨੀ ਨੇ ਮੀਟਿੰਗ ਵਿੱਚ ਹਾਜ਼ਰ ਅਧਿਕਾਰੀਆਂ ਨੂੰ ਕਿਹਾ ਕਿ ਕਿਸੇ ਵੀ ਪ੍ਰਕਾਰ ਦਾ ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਭ੍ਰਿਸ਼ਟਾਚਾਰ ਸਬੰਧੀ ਜਿਸ ਵੀ ਅਧਿਕਾਰੀ/ਕਰਮਚਾਰੀ ਦੀ ਸ਼ਿਕਾਇਤ ਮਿਲੀ, ਉਸ ਵਿਰੁੱਧ ਤੁਰੰਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਹਨਾਂ ਸੂਬਾ ਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਜੇਕਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦਾ ਕੋਈ ਅਧਿਕਾਰੀ/ਕਰਮਚਾਰੀ ਰਿਸ਼ਵਤ ਦੀ ਮੰਗ ਕਰਦਾ ਹੈ, ਤਾਂ ਉਸ ਬਾਰੇ ਸੂਚਨਾ ਉਹਨਾਂ ਦੇ ਧਿਆਨ ਵਿੱਚ ਲਿਆਂਦੀ ਜਾਵੇ।

Leave a Reply

Your email address will not be published. Required fields are marked *