ਇਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਵਿਚਲੇ ਸਰਕਾਰੀ ਰਾਜਿੰਦਰਾ ਹਸਪਤਾਲ਼ ਦੇ ਗਾਇਨੀ ਵਾਰਡ ਵਿਖੇ ਮਹਿਲਾ ਵੱਲੋਂ ਬੇਟੇ ਨੂੰ ਜਨਮ ਦਿੱਤਾ ਗਿਆ, ਜਿਸ ਮਗਰੋਂ ਅੱਜ ਉਸ ਨੂੰ ਹਸਪਤਾਲੋ ਛੁੱਟੀ ਮਿਲ ਗਈ ਪਰ ਹਸਪਤਾਲ ਤੋਂ ਘਰ ਪੁੱਜਣ ਲਈ ਉਸ ਨੂੰ ਮੁਫ਼ਤ ਸੇਵਾ ਵਾਲੀ ਐਂਬੂਲੈਂਸ ਨਾ ਮਿਲੀ, ਜਦਕਿ ਪ੍ਰਾਈਵੇਟ ਐਂਬੂਲੈਂਸ ਵੱਲੋਂ ਵਧੇਰੇ ਕਿਰਾਇਆ ਮੰਗਿਆ ਜਾ ਰਿਹਾ ਸੀ। ਇਸ ਕਾਰਨ ਉਸ ਦਾ ਪਤੀ ਆਪਣੀ ਪਤਨੀ ਤੇ ਨਵਜੰਮੇ ਨੂੰ ਤਿੰਨ ਪਹੀਆ ਰੇਹੜੀ ਲੈ ਕੇ ਗਿਆ। ਉਸ ਨੇ ਕਿਹਾ ਕਿ ਐਂਬੂਲੈਂਸ ਵਾਲਾ ਵਧੇਰੇ ਕਿਰਾਇਆ ਮੰਗ ਰਿਹਾ ਹੈ ਜਦਕਿ ਮੁਫ਼ਤ ਸੇਵਾ ਵਾਲੀ ਐਂਬੂਲੈਂਸ ਇੱਥੇ ਉਨ੍ਹਾਂ ਨੂੰ ਮਿਲੀ ਨਹੀਂ। ਇਹ ਪਰਵਾਸੀ ਮਜ਼ਦੂਰ ਪਰਿਵਾਰ ਪਟਿਆਲਾ ਸ਼ਹਿਰ ਵਿੱਚ ਹੀ ਰਹਿੰਦਾ ਹੈ।
Tuesday, July 22, 2025
Live Today Latest Breaking
News PatialaLive Today Latest Breaking
News Patiala