ਕਾਂਗਰਸ, ਸ਼੍ਰੋਮਣੀ ਅਕਾਲੀ ਦਲ, ਆਮ ਆਦਮੀ ਪਾਰਟੀ ਤੇ ਪੀਐੱਲਸੀ ਦੇ ਉਮੀਦਵਾਰਾਂ ਨੇ ਚੋਣ ਮੁਹਿੰਮ ਭਖਾਈ
Patiala Rural Candidates list 2022 Punjab Election | Patiala News |
Patiala News, 9 ਫਰਵਰੀ
ਸਾਲ 2012 ‘ਚ ਸਥਾਪਤ ਕੀਤੇ ਗਏ ‘ਪਟਿਆਲਾ ਦਿਹਾਤੀ ਹਲਕੇ ਦਾ ਬਹੁਤਾ ਹਿੱਸਾ ਸ਼ਹਿਰੀ ਹੈ। ਇੱਥੇ 2,22,326 ਵੋਟਰ ਹਨ ਤੇ ਇੱਥੇ 19 ਉਮੀਦਵਾਰ ਹਨ ਜਿਨ੍ਹਾਂ ਵਿੱਚ ਮੁਕਾਬਲਾ ਬਹੁਕੋਣਾ ਹੈ। ਉਂਜ ਇਨ੍ਹਾਂ ਵਿੱਚੋਂ ਕਾਂਗਰਸ ਦੇ ਮੋਹਿਤ ਮਹਿੰਦਰਾ, ਅਕਾਲੀ ਦਲ ਦੇ ਬਿੱਟੂ ਚੱਠਾ, ‘ਆਪ’ ਦੇ ਡਾ. ਬਲਬੀਰ ਤੇ ਪੀਐੱਲਸੀ ਦੇ ਮੇਅਰ ਸੰਜੀਵ ਬਿੱਟੂ ਦੀ ਚੋਣ ਮੁਹਿੰਮ ਵਧੇਰੇ ਚਮਕਦੀ ਨਜ਼ਰ ਆ ਰਹੀ ਹੈ। –
ਮਹਿੰਦਰਾ ਪਰਿਵਾਰ ਕੋਲ ਚੋਣਾਂ ਲੜਨ ਦਾ ਵੱਡਾ ਤਜਰਬਾ ਹੈ। ਬਿਨਾਂ ਸ਼ੱਕ ਪਿਛਲੀ ਸਰਕਾਰ ‘ਚ ਮੰਤਰੀ ਰਹਿੰਦਿਆਂ, ਬ੍ਰਹਮ ਮਹਿੰਦਰਾ ਵੱਲੋਂ ਦਿੱਤੀਆਂ ਗਰਾਂਟਾਂ ਤੇ ਉੱਚੀ ਪਹੁੰਚ ਦਾ ਮੋਹਿਤ ਮਹਿੰਦਰਾ ਨੂੰ ਫ਼ਾਇਦਾ ਹੋ ਰਿਹਾ ਹੈ ਤੇ ਅਜੇ ਤੱਕ ਮੋਹਰੀ ਵੀ ਹਨ। ਮੋਹਿਤ, ਪਿਤਾ ਦੇ ਮੁਕਾਬਲੇ ਵਧੇਰੇ ਮਿਲਣਸਾਰ ਹਨ ਪਰ ਨਵਾਂ ਚਿਹਰਾ ਹੋਣ ਕਰਕੇ ਪਿਤਾ ਵਾਲੀ ਲੈਅ ਸਥਾਪਤ ਕਰਨ `ਚ ਸਮਾਂ ਲੱਗੇਗਾ। ਇਸ ਦੇ ਬਾਵਜੂਦ ਬਿੱਟੂ ਚੱਠਾ ਆਪਣੀ ਚੋਣ ਮੁਹਿੰਮ ਨੂੰ ਨਿਖਾਰਨ ‘ਚ ਸਫ਼ਲ ਹਨ। ਚੱਠਾ ਨੂੰ ਕਿਸੇ ਵੱਡੇ ਨੇਤਾ ਜਾਂ ਅਫ਼ਸਰ ਦਾ ਮੁੰਡਾ ਨਾ ਹੁੰਦਿਆਂ, ਸਾਧਾਰਨ ਦਰਮਿਆਨੇ ਕਿਸਾਨ ਪਰਿਵਾਰ ਨਾਲ ਸਬੰਧਤ ਹੋਣ ਦਾ ਵੀ ਲਾਹਾ ਮਿਲ ਰਿਹਾ ਹੈ। ਆਮ ਘਰਾਂ ਦੇ ਲੋਕ ਤੇ ਨੌਜਵਾਨ ਵੀ ਬਿੱਟੂ ਚੱਠਾ ਦੀ ਚੋਣ ਮੁਹਿੰਮ ਦਾ ਹਿੱਸਾ ਬਣੇ ਹੋਏ ਹਨ।
ਉੱਧਰ ਪੇਸ਼ੇ ਵਜੋਂ ਅੱਖਾਂ ਦੇ ਡਾਕਟਰ ਤੇ ਸਮਾਜ ਸੇਵੀ ‘ਆਪ’ ਉਮੀਦਵਾਰ ਡਾ. ਬਲਬੀਰ ਸਿੰਘ ਚੰਗਾ ਆਧਾਰ ਰੱਖਦੇ ਹਨ, ਉਨ੍ਹਾਂ ਨੇ ਵੀ ਆਪਣੀ ਮੁਹਿੰਮ ਭਖਾਈ ਹੋਈ ਹੈ। ਪਿਛਲੀ ਚੋਣ ਉਨ੍ਹਾਂ ਨੇ
‘ਆਪ ਉਮੀਦਵਾਰ ਵਜੋਂ ਹੀ ਪਟਿਆਲਾ ਸ਼ਹਿਰੀ ਹਲਕੇ ਤੋਂ ਕੈਪਟਨ ਅਮਰਿੰਦਰ ਸਿੰਘ ਦੇ ਮੁਕਾਬਲੇ ਲੜੀ ਸੀ ਜਿਸ ਦੌਰਾਨ 21 ਹਜ਼ਾਰ ਦੇ ਵੋਟਾਂ ਨਾਲ ਉਹ ਦੂਜੇ ਸਥਾਨ ‘ਤੇ ਰਹੇ ਸਨ। ਇਸ ਨਵੇਂ ਹਲਕੇ ‘ਚ ਆ ਕੇ ਵੀ ਵਿਰੋਧੀਆਂ ਨੂੰ ਚੰਗੇ ਟੀਕੇ ਲਾ ਰਹੇ ਹਨ। ਦਿੱਲੀ ‘ਚ ਚੱਲੇ ਕਿਸਾਨ ਅੰਦੋਲਨ ਨਾਲ ਜੁੜੇ ਰਹਿਣ ਦਾ ਵੀ ਡਾ. ਬਲਵੀਰ ਨੂੰ ਫਾਇਦਾ ਹੋ ਰਿਹਾ ਹੈ।
ਪੰਜਾਬ ਲੋਕ ਕਾਂਗਰਸ ਵੱਲੋਂ ਲੜ ਰਹੇ ਮੇਅਰ ਸੰਜੀਵ ਬਿੱਟੂ ਵੀ ਪ੍ਰਮੁੱਖ ਉਮੀਦਵਾਰਾਂ ਦੀ ਸੂਚੀ ‘ਚ ਸ਼ੁਮਾਰ ਹਨ। ਸ਼ਾਹੀ ਪਰਿਵਾਰ ਦੇ ਸਹਿਯੋਗ ਸਮੇਤ ਬਿੱਟੂ ਦਾ ਆਪਣਾ ਨਿੱਜੀ ਆਧਾਰ ਵੀ ਹੈ। ਮੇਅਰ ਹੁੰਦਿਆਂ ਹੀ ਕੁਝ ਸਾਲਾਂ ਤੋਂ
ਇਸ ਹਲਕੇ ’ਤੇ ਅੱਖ ਟਿਕਾਈ ਹੋਣ ਕਾਰਨ ਇੱਥੇ ਕਾਫੀ ਕੰਮ ਵੀ ਕਰਵਾਇਆ ਹੈ। ਬਿੱਟੂ ਹੋਰਨਾਂ ਦੀ ਵੋਟ ਖਿੱਚੂਗਾ, ਪਰ ਕਾਂਗਰਸ ਦੀ ਵੋਟ ਨੂੰ ਵਧੇਰੇ ਕਾਟ ਲਾਵੇਗਾ।
ਸੰਯੁਕਤ ਸਮਾਜ ਮੋਰਚੇ ਵੱਲੋਂ ਉਤਾਰੇ ਗਏ ਡਾ. ਧਰਮਿੰਦਰ ਸਪੋਲੀਆ ਨੂੰ ਵੀ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਉਹ ਸੰਯੁਕਤ ਕਿਸਾਨ ਮੋਰਚੇ ਦੇ ਪ੍ਰਮੁੱਖ ਆਗੂ ਰਹੇ ਡਾ. ਦਰਸ਼ਨਪਾਲ ਦੇ ਰਿਸ਼ਤੇਦਾਰ ਹਨ। ਭਾਵੇਂ ਦਰਸ਼ਨਪਾਲ ਦੀ ਅਧੀਨਗੀ ਵਾਲੀ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਚੋਣਾਂ ‘ਚ ਹਿੱਸਾ ਨਹੀਂ ਲੈ ਰਹੀ, ਪਰ ਫੇਰ ਵੀ ਸਮਰਥਕ ਸਪੋਲੀਆ ਨੂੰ ਡਾ. ਦਰਸ਼ਨਪਾਲ ਨਾਲ਼ ਰਿਸ਼ਤੇਦਾਰੀ ਦਾ ਲਾਹਾ ਮਿਲਣ ਲਈ ਉਮੀਦ ਹੈ।
ਕਿਉਂਕਿ ਡਾ. ਦਰਸ਼ਨਪਾਲ ਵੀ ਇਸੇ ਹਲਕੇ ਦੇ ਬਾਸ਼ਿੰਦੇ ਹੋਣ ਸਮੇਤ ਇਲਾਕੇ ਦੇ ਕਿਸਾਨਾਂ ਸਮੇਤ ਹੋਰ ਵਰਗਾਂ ‘ਚ ਵੀ ਚੰਗਾ ਆਧਾਰ ਰੱਖਦੇ ਹਨ। ਉਹ ਡਾਕਟਰੀ ਖਿੱਤੇ ਨਾਲ ਵੀ ਜੁੜੇ ਹੋਏ ਹਨ। ਸਪੋਲੀਆ ਦੀ ਪਤਨੀ ਡਾ. ਅਜੀਤਾ ਪੰਜਾਬੀ ਯੂਨੀਵਰਸਿਟੀ ‘ਚ ਪ੍ਰੋਫੈਸਰ ਹਨ ਤੇ ਇਸ ਯੂਨੀਵਰਸਿਟੀ ਸਮੇਤ ਯੂਨੀਵਰਸਿਟੀ ਦੇ ਵਧੇਰੇ ਅਧਿਆਪਕਾਂ ਤੇ ਮੁਲਾਜ਼ਮਾਂ ਦੀ ਠਹਿਰ ਬਣਿਆ ਅਰਬਨ ਸਟੇਟ ਵੀ ਇਸੇ ਹਲਕੇ ਦਾ ਹਿੱਸਾ ਹੈ।
‘ਵਰਧਮਾਨ ਹਸਪਤਾਲ ਦੇ ਮਾਲਕ ਤੇ ਆਜ਼ਾਦ ਉਮੀਦਵਾਰ ਸੌਰਵ ਜੈਨ ਨੇ ਵੀ ਆਪਣੀ ਚੋਣ ਮੁਹਿੰਮ ਭਖਾ ਰੱਖੀ ਹੈ। ਉਸ ਵੱਲੋਂ ਹਲਕੇ ਵਿੱਚ ਹੀ ਸਥਾਪਤ ਕੀਤੀ ਉਹ ਰਸੋਈ, ਜਿੱਥੋਂ ਉਹ ਲੋੜਵੰਦਾਂ ਨੂੰ ਸਿਰਫ ਦਸ ਰੁਪਏ ਵਿੱਚ ਭੋਜਨ ਕਰਵਾਉਂਦੇ ਰਹੇ ਹਨ, ਵੀ ਉਨ੍ਹਾਂ ਦੇ ਕੰਮ ਆ ਰਹੀ ਹੈ। ਇੱਕ ਹੋਰ ਆਜ਼ਾਦ ਉਮੀਦਵਾਰ ਜਸਦੀਪ ਨਿੱਕੂ ਦੀ ਵੀ ਕਾਫ਼ੀ ਚਰਚਾ ਹੈ। ਉਹ ਭਖਾ ਰਹੇ ਹਨ।
ਖੇਤੀਬਾੜੀ ਮੰਤਰੀ ਕਾਕਾ ਰਣਦੀਪ ਸਿੰਘ ਦੇ ਸਕੇ ਭਰਾ ਹਨ। ਜਿਨ੍ਹਾਂ ਦੇ ਪਿਤਾ ਮਰਹੂਮ ਗੁਰਦਰਸ਼ਨ ਸਿੰਘ ਨਾਭਾ ਤੋਂ ਵਿਧਾਇਕ ਰਹਿਣ ਸਮੇਤ ਮਾਤਾ ਸਤਿੰਦਰ ਕੌਰ ਕਾਂਗਰਸ ‘ਚ ਉੱਚ ਪਾਏ ਦੇ ਨੇਤਾ ਰਹੇ ਹਨ।
ਬਾਕੀ ਉਮੀਦਵਾਰਾਂ `ਚ ਮਾਨ ਦਲ ਦੇ ਪ੍ਰੋਫੈਸਰ ਮਹਿੰਦਰਪਾਲ ਸਿੰਘ ਪਹਿਲਾਂ ਵੀ ਕਈ ਚੋਣਾਂ ਲੜੀਆਂ ਹੋਣ ਕਰਕੇ ਚੋਣ ਪਿੜ ਦਾ ਵਧੇਰੇ ਤਜਰਬਾ ਰੱਖਦੇ ਹਨ। ਇਸੇ ਤਰ੍ਹਾਂ ਸਮਾਜਿਕ ਸੰਘਰਸ਼ ਪਾਰਟੀ ਦੇ ਹਰਪ੍ਰੀਤ ਕੌਰ, ਇਨਸਾਨੀਅਤ ਲੋਕ ਵਿਕਾਸ ਪਾਰਟੀ ਦੇ ਜਸਦੇਵ ਸਿੰਘ ਜਸਲੀਨ ਸਮੇਤ ਪੀਪੀਆਈ ਡੈਮੋਕਰੇਟਿਕ ਦੇ ਤੇਜ਼ਵਿੰਦਰਪਾਲ ਸੈਣੀ ਸਮੇਤ ਜਸ਼ਨਦੀਪ ਜੋਸ਼ੀ, ਅਭਿਸ਼ੇਕ ਸਿੰਘ, ਸ਼ਵੇਤਾ ਜਿੰਦਲ, ਕ੍ਰਿਸ਼ਨ ਕੁਮਾਰ, ਦਲਬੀਰ ਸਿੰਘ, ਪਰਮਜੀਤ ਭੁੱਲਰ ਬਲਜੀਤ ਸਿੰਘ ਤੇ ਰਾਜੀਵ ਬੱਬਰ ਆਜ਼ਾਦ ਉਮੀਦਵਾਰਾਂ ਵਜੋਂ ਆਪਣੀਆਂ ਚੋਣ ਸਰਗਰਮੀਆਂ ਨੂੰ ਭਖਾ ਰਹੇ ਹਨ।