ਇਹ ਵੀ ਪੜੋ👇👇
ਪਾਬੰਦੀ ਲੱਗੇ 11 ਕਾਲਜਾਂ ਦੀ ਲਿਸਟ 👈👈
ਪਟਿਆਲਾ, 19 ਅਕਤੂਬਰ 2021
ਰਾਜ ਦੇ ਕੁਝ ਕਾਲਜ ਬਿਨਾਂ ਅਪਰੂਡ ਪ੍ਰਿੰਸੀਪਲਾਂ ਅਤੇ ਅਧਿਆਪਕਾਂ ਤੋਂ ਹੀ ਚੱਲ ਰਹੇ ਹਨ ਜਿਸ ਦਾ ਗੰਭੀਰ ਨੋਟਿਸ ਲੈਂਦਿਆਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਅਜਿਹੇ ਕਾਲਜਾਂ ਵਿਚ ਸੈਸ਼ਨ 2021-22 ਦੌਰਾਨ ਬੀ.ਐੈੱਡ ਦੇ ਨਵੇਂ ਦਾਖਲੇ ਕਰਨ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ।
- ਬੀ.ਐੈਡ ਦੇ ਪਹਿਲੇ ਸਾਲ ਦੇ ਦਾਖਲੇ ਲਈ ਪਹਿਲੀ ਕਾਊਂਸਲਿੰਗ 21 ਅਕਤੂਬਰ ਨੂੰ ਹੋਣੀ ਹੈ। ਪਰ ਐਨਸੀਟੀਈ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ, ਬੀ.ਐੈਡ ਲਈ 100 ਵਿਦਿਆਰਥੀਆਂ ਵਾਲੇ ਕਾਲਜ ਵਿਚ ਅਪਰੂਵਡ ਪ੍ਰਿੰਸੀਪਲ ਸਮੇਤ 16 ਫੁੱਲ ਟਾਈਮ ਫ਼ੈਕਲਟੀ ਮੈਂਬਰਾਂ ਦੀ ਜ਼ਰੂਰਤ ਹੁੰਦੀ ਹੈ।
- ਇਹ ਸ਼ਰਤ ਵੀ ਹੈ ਕਿ ਅਪਰੂਵਡ ਪ੍ਰਿੰਸੀਪਲ ਸਮੇਤ ਘੱਟੋ ਘੱਟ 10 ਫ਼ੈਕਲਟੀ ਮੈਂਬਰਾਂ ਦੀ ਚੋਣ ਯੂਨੀਵਰਸਿਟੀ ਦੁਆਰਾ ਮਨਜ਼ੂਰ ਕੀਤੀ ਜਾਣੀ ਚਾਹੀਦੀ ਹੈ, ਪਰ ਕਈ ਸਾਲਾਂ ਤੋਂ ਇਨ੍ਹਾਂ ਕਾਲਜਾਂ ਨੇ ਯੂਨੀਵਰਸਿਟੀ ਦੁਆਰਾ ਭੇਜੇ ਗਏ ਬਹੁਤ ਸਾਰੇ ਯਾਦ-ਪੱਤਰਾਂ ਅਤੇ ਚਿਤਾਵਨੀਆਂ ਦੇ ਬਾਵਜੂਦ ਨਿਯਮਾਂ ਦੀ ਪਾਲਣਾ ਨਹੀਂ ਕੀਤੀ।
- ਡੀਨ ਕਾਲਜ ਵਿਕਾਸ ਕੌਂਸਲ ਡਾ. ਗੁਰਪ੍ਰੀਤ ਲਹਿਲ ਨੇ ਅਜਿਹੀ ਕਾਰਵਾਈ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਅਜਿਹੀ ਕਾਰਵਾਈ ਦਰਜਨ ਭਰ ਕਾਲਜਾਂ ਖ਼ਿਲਾਫ਼ ਕੀਤੀ ਗਈ ਹੈ।