News Patiala, July 19, 2022 –
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਸੀ ਅਤੇ ਡੀ ਬਲਾਕ ਦੇ ਪਿਛਲੇ ਪਾਸੇ ਜ਼ਿਲ੍ਹਾਂ ਬਾਲ ਸੁਰੱਖਿਆਂ ਅਫ਼ਸਰ ਦੇ ਦਫ਼ਤਰ ਨੇੜੇ ਕਿਲਕਾਰੀਆਂ ਕਰੈੱਚ ਛੋਟੇ ਬੱਚਿਆਂ ਨੂੰ ਸਮਰਪਿਤ ਕੀਤਾ। ਡੀ ਸੀ ਕਿਹਾ ਕਿ ਇਹ ਕਰੈੱਚ ਡਿਪਟੀ ਕਮਿਸ਼ਨਰ ਦਫ਼ਤਰ, ਐਸ.ਐਸ.ਪੀ. ਦਫ਼ਤਰ ਸਮੇਤ ਲੋਕ ਨਿਰਮਾਣ ਵਿਭਾਗ ਆਦਿ ਦਫ਼ਤਰਾਂ ‘ਚ ਕੰਮ ਕਰਦੀਆਂ ਮੁਲਾਜਮ ਮਹਿਲਾਵਾਂ ਦੇ ਛੋਟੇ ਬੱਚਿਆਂ ਲਈ ਇੱਕ ਵਰਦਾਨ ਸਾਬਤ ਹੋਵੇਗਾ।
ਡਿਪਟੀ ਕਮਿਸ਼ਨਰ ਨੇ ਸਹਾਇਕ ਕਮਿਸ਼ਨਰ (ਜ) ਕਿਰਨ ਸ਼ਰਮਾ, ਜ਼ਿਲ੍ਹਾਂ ਬਾਂਲ ਸੁਰੱਖਿਆਂ ਅਫ਼ਸਰ ਸ਼ਾਇਨਾ ਕਪੂਰ ਅਤੇ ਸੀ.ਡੀ.ਪੀ.ਓ. ਕੋਮਲਪ੍ਰੀਤ ਕੌਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਨ੍ਹਾਂ ਨੇ ਬਹੁਤ ਹੀ ਘੱਟ ਸਮੇਂ ‘ਚ ਜ਼ਿਲ੍ਹਾਂ ਪ੍ਰਬੰਧਕੀ ਕੰਪਲੈਕਸ ‘ਚ ਕੰਮ ਕਰਦੀਆਂ ਮੁਲਾਜ਼ਮ ਮਾਵਾਂ ਦੇ ਛੋਟੇ ਬੱਚਿਆਂ ਦੀ ਸੰਭਾਲ ਲਈ ਇੱਕ ਬਹੁਤ ਹੀ ਸੁੰਦਰ ਕਰੈੱਚ ਸਥਾਪਤ ਕੀਤਾ ਹੈ।
ਸਾਕਸ਼ੀ ਸਾਹਨੀ, ਜੋ ਕਿ ਖ਼ੁਦ ਆਪਣੀ ਬੇਟੀ ਨਾਲ ਕਿਲਕਾਰੀਆਂ ਕਰੈੱਚ ਬੱਚਿਆਂ ਨੂੰ ਸਮਰਪਿਤ ਕਰਨ ਪੁੱਜੇ ਸਨ, ਨੇ ਛੋਟੇ ਬੱਚਿਆਂ ਨਾਲ ਖੇਡਕੇ ਬੱਚਿਆਂ ਨੂੰ ਚਾਕਲੇਟ ਤੇ ਲੱਡੂ ਵੰਡੇ। ਉਨ੍ਹਾਂ ਨੇ ਕਿਹਾ ਕਿ ਇਸ ਕਰੈੱਚ ‘ਚ ਬੱਚਿਆਂ ਦੀ ਨਿਗਰਾਨੀ ਲਈ ਸੁਪਰਵਾਈਜ਼ਰ ਤੇ ਸੁਰੱਖਿਆਂ ਵਜੋਂ ਸੀ.ਸੀ.ਟੀ.ਵੀ. ਕੈਮਰੇ ਤੇ ਗਾਰਡ ਦੇ ਇੰਤਜਾਮ ਸਮੇਤ ਖੇਡਣ ਲਈ ਖਿਡੌਣੇ, ਬਾਥਰੂਮ, ਪੈਂਟਰੀ ਆਦਿ ਦੇ ਪ੍ਰਬੰਧ ਹਨ।
ਉਨ੍ਹਾਂ ਦੱਸਿਆਂ ਕਿ ਇੱਥੇ ਛੁੱਟੀਆਂ ਵਾਲੇ ਦਿਨਾਂ ਤੋਂ ਇਲਾਵਾਂ ਸਾਰੇ ਕੰਮ ਵਾਲੇ ਦਿਨ ਬੱਚੇ ਛੱਡੇ ਜਾ ਸਕਣਗੇ, ਜਿਨ੍ਹਾਂ ਨੂੰ ਮੁਢਲੀ ਪੜ੍ਹਾਈ ਕਰਵਾਉਣ ਲਈ ਵੀ ਪ੍ਰਬੰਧ ਕੀਤਾ ਗਿਆ ਹੈ। ਇਸ ਮੌਕੇ ਏ.ਡੀ.ਸੀਜ਼ ਗੌਤਮ ਜੈਨ ਤੇ ਈਸ਼ਾ ਸਿੰਘਲ, ਐਸ.ਡੀ.ਐਮ. ਡਾ. ਇਸਮਤ ਵਿਜੇ ਸਿੰਘ ਸਮੇਤ ਛੋਟੇ ਬੱਚਿਆਂ ਦੀਆਂ ਮਾਵਾਂ ਤੇ ਬੱਚੇ ਮੌਜੂਦ ਸਨ। ਬੱਚਿਆਂ ਨੇ ਖਿਡੌਣਿਆਂ ਨਾਲ ਖੇਡ ਕੇ ਪਹਿਲੇ ਦਿਨ ਇਸ ਕਰੈੱਚ ਦਾ ਖ਼ੂਬ ਆਨੰਦ ਮਾਣਿਆ ।