Song removed on Government complaint
![]() |
| Sidhu Moosewala’s song ‘SYL’ removed from YouTube |
News Patiala: 26 June 2022
ਬੀਤੀ 29 ਮਈ ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤੇ ਗਏ ਨਾਮਵਰ ਪੰਜਾਬੀ ਗਾਇਕ-ਰੈਪਰ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦਾ ਬੀਤੇ ਦਿਨੀਂ ਉਸਦੀ ਮੌਤ ਤੋਂ ਬਾਅਦ ਰਿਲੀਜ਼ ਹੋਇਆ ਗ਼ੀਤ ‘ਐਸ.ਵਾਈ.ਐਲ’ ਯੂ ਟਿਊਬ ਤੋਂ ਹਟਾ ਦਿੱਤਾ ਗਿਆ ਹੈ।
ਯੂ ਟਿਊਬ ਖੋਲ੍ਹਣ ’ਤੇ ਇਹ ਪਤਾ ਲੱਗਦਾ ਹੈ ਕਿ ਸਿੱਧੂ ਮੂਸੇਵਾਲਾ ਦੇ ਅਧਿਕਾਰ ਯੂ ਟਿਊਬ ਅਕਾਊਂਟ, ਜਿਸ ਵਿੱਚ ਉਸਦੇ 1.7 ਮਿਲੀਅਨ ਸਬਸਕਰਾਈਬਰ ਹਨ ਉੱਤੇ ਇਹ ਵੀਡੀਓ ਹੁਣ ਉਪਲਬਧ ਨਹੀਂ ਹੈ।
ਇਸ ਗ਼ੀਤ ਵਿੱਚ ਸਿੱਧੂ ਮੂਸੇਵਾਲਾ ਨੇ ਇਸ ਗ਼ੀਤ ਵਿੱਚ ਨਾ ਕੇਵਲ ਐਸ.ਵਾਈ.ਐਲ. ਦਾ ਹਵਾਲਾ ਦਿੰਦਿਆਂ ਪੰਜਾਬ ਵੱਲੋਂ ਪਾਣੀ ਦਾ ਤੁਬਕਾ ਨਾ ਦੇਣ ਦੀ ਗੱਲ ਆਖ਼ੀ ਗਈ ਸੀ ਸਗੋਂ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਵੀ ਉਠਾਇਆ ਗਿਆ ਸੀ।
ਇਹ ਤਾਂ ਸਪਸ਼ਟ ਹੈ ਕਿ ਇਹ ਵੀਡੀਓ ਭਾਰਤ ਵਿੱਚ ਵੇਖ਼ਣ ਵਾਲੇ ਸਬਸਕਰਾਈਬਰਾਂ ਲਈ ਹਟਾ ਦਿੱਤਾ ਗਿਆਹੈ ਪਰ ਇਹ ਸਪਸ਼ਟ ਨਹੀਂ ਕਿ ਕੀ ਇਹ ਵੀਡੀਓ ਹੋਰਨਾਂ ਦੇਸ਼ਾਂ ਵਿੱਚ ਵੇਖ਼ਿਆ ਜਾ ਸਕਦਾ ਹੈ ਜਾਂ ਨਹੀਂ।
ਯੂ ਟਿਊਬ ਨੇ ਇਸ ਵੀਡੀਓ ਨੂੰ ‘ਅਨਅਵੇਲੇਬਲ’ ਦੱਸਦੇ ਹੋਏ ਲਿਖ਼ਿਆ ਹੈ ਕਿ ਇਹ ਵੀਡੀਓ ਇਸ ਦੇਸ਼ ਵਿੱਚ ਉਪਲਬਧ ਨਹੀ ਹੈ। ਯੂ ਟਿਊਬ ਨੇਸਾਫ਼ ਲਿਖ਼ਿਆ ਹੈ ਕਿ ਇਹ ਵੀਡਓ ਸਰਕਾਰ ਵੱਲੋਂ ਆਈ ਕਾਨੂੰਨੀ ਸ਼ਿਕਾਇਤ ਦੇ ਬਾਅਦ ਹਟਾਇਆ ਗਿਆ ਹੈ।
23 ਜੂਨ 2022 ਨੂੰ ਸ਼ਾਮ ਵੇਲੇ ਯੂ ਟਿਊਬ ’ਤੇ ਪੀ੍ਰਮੀਅਰ ਕੀਤੇ ਗਏ ਇਸ ਗ਼ੀਤ ਦੇ ਲਗਪਗ 28 ਮਿਲੀਅਨ ਵਿਊ ਹੋ ਚੁੱਕੇ ਸਨ ਅਤੇ 3.3 ਮਿਲੀਅਨ ਲੋਕਾਂ ਨੇ ਇਸ ਨੂੰ ਲਾਈਕ ਕੀਤਾ ਸੀ।
ਇਸ ਗ਼ੀਤ ਦੇ ਰਿਲੀਜ਼ ਹੋਣ ਤੋਂ ਬਾਅਦ ਵਿਵਾਦ ਪੈਦਾ ਹੋ ਗਿਆ ਸੀ। ਜਿੱਥੇ ਪੰਜਾਬ ਦੇ ਜ਼ਿਆਦਾਤਰ ਆਗੂ ਅਤੇ ਕਈ ਧਿਰਾਂ ਇਸ ਗ਼ੀਤ ਦੀ ਸ਼ਲਾਘਾ ਕਰ ਰਹੀਆਂ ਸਨ ਉੱਥੇ ਕੁਝ ਪਾਰਟੀਆਂ ਦੇ ਨੇਤਾਵਾਂ ਵੱਲੋਂ ਇਸ ਦੀ ਅਲੋਚਨਾ ਵੀ ਕੀਤੀ ਗਈ ਸੀ।
