Patiala Online: ਪੰਜਾਬ ‘ਚ ਕਿਸੇ ਵੀ ਫ਼ਰਦ ਕੇਂਦਰ ‘ਚੋਂ ਨਿਕਲੇਗੀ ਕਿਸੇ ਵੀ ਪਿੰਡ ਦੀ ਫ਼ਰਦ: News Patiala

patiala online news patiala
patiala online news patiala

News Patiala, 14 ਜੂਨ,2022:   ਪੰਜਾਬ ਦੇ ਸਰਕਾਰ ਵੱਲੋਂ ਮਾਲ ਵਿਭਾਗ ਦੇ ਕੰਮਾਂ ਵਿਚ ਹੋਰ ਸੁਧਾਰ ਕਰਦੇ ਹੋਏ ਜ਼ਮੀਨੀ ਫ਼ਰਦ ਪ੍ਰਾਪਤੀ ਲਈ ਕੀਤੇ ਗਏ ਇਤਿਹਾਸਕ ਸੁਧਾਰਾਂ ਨਾਲ ਹੁਣ ਜ਼ਿਲ੍ਹਾਂ ਪਟਿਆਲਾ ਨਾਲ ਸਬੰਧਤ ਕਿਸੇ ਵੀ ਤਹਿਸੀਲ/ਸਬ ਤਹਿਸੀਲ ਵਿਚ ਪੈਂਦੇ ਪਿੰਡ ਦੀ ਫ਼ਰਦ ਨੂੰ ਪਟਿਆਲਾ ਜ਼ਿਲ੍ਹੇ ਅਧੀਨ ਪੈਂਦੇ ਕਿਸੇ ਵੀ ਫ਼ਰਦ ਕੇਂਦਰ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ ਇਸ ਤੋਂ ਇਲਾਵਾ ਦੂਜੇ ਜ਼ਿਲ੍ਹਿਆਂ ਦੇ ਪਿੰਡਾਂ ਦੀ ਫ਼ਰਦ ਨੂੰ ਵੀ ਜ਼ਿਲ੍ਹਾ ਪਟਿਆਲਾ ਦੇ ਫ਼ਰਦ ਕੇਂਦਰਾਂ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ ਅਤੇ ਜ਼ਿਲ੍ਹਾਂ ਪਟਿਆਲਾ ਅਧੀਨ ਪੈਂਦੇ ਕਿਸੇ ਵੀ ਪਿੰਡ ਦੀ ਫ਼ਰਦ ਨੂੰ ਦੂਜਿਆਂ ਜ਼ਿਲਿਆਂ ਵਿਚ ਸਥਾਪਿਤ ਫ਼ਰਦ ਕੇਂਦਰ ਤੋਂ ਵੀ ਪ੍ਰਾਪਤ ਕੀਤੀ ਜਾ ਸਕਦੀ ਹੈ।

  ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆਂ ਕਿ ਮਾਲ ਰਿਕਾਰਡ ਦੇ ਕੰਪਿਊਟਰੀਕਰਨ ਦੇ ਮਕਸਦ ਨਾਲ ਬਣਾਈ ਗਈ ਪੰਜਾਬ ਲੈਂਡ ਰਿਕਰਡਜ ਸੋਸਾਇਟੀ ਵੱਲੋਂ ਜ਼ਿਲ੍ਹਾਂ ਪਟਿਆਲਾ ਦੇ ਮਾਲ ਰਿਕਾਰਡ ਦੇ ਕੰਪਿਊਟਰੀਕਰਨ ਦੇ ਕੰਮ ਨੂੰ ਸਫਲਤਾ ਪੂਰਵਕ ਮੁਕੰਮਲ ਕੀਤਾ ਜਾ ਚੁੱਕਾ ਹੈ ਜਿਸ ਸਦਕਾ ਜ਼ਿਲ੍ਹਾਂ ਪਟਿਆਲਾ ਅਧੀਨ ਪੈਂਦੇ ਕੁਲ 934 ਪਿੰਡਾਂ ਦੇ ਮਾਲ ਰਿਕਾਰਡ ਦੀਆਂ ਫ਼ਰਦਾਂ ਸਬੰਧਤ ਤਹਿਸੀਲ/ਸਬ ਤਹਿਸੀਲ ਪੱਧਰ ਤੇ ਸਥਾਪਿਤ 8 ਫ਼ਰਦ ਕੇਂਦਰਾਂ ਤੋਂ ਮੌਕੇ ਤੇ ਹੀ ਜਾਰੀ ਕੀਤੀਆਂ ਜਾਂਦੀਆਂ ਹਨ ਅਤੇ ਅਤੇ ਪ੍ਰਾਰਥੀ ਦੀ ਆਨ-ਲਾਇਨ ਮੰਗ ਅਨੁਸਾਰ ਸਬੰਧਤ ਮਾਲ ਰਿਕਾਰਡ ਦੀਆਂ ਫ਼ਰਦਾਂ ਡਾਕ/ਈ-ਮੇਲ ਰਾਹੀਂ ਵੀ ਆਮ ਲੋਕਾਂ ਨੂੰ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਉਨ੍ਹਾਂ ਦੱਸਿਆਂ ਕਿ ਹੁਣ ਇਸ ‘ਚ ਹੋਰ ਵਾਧਾ ਕਰਦਿਆ ਫ਼ਰਦ ਜ਼ਿਲ੍ਹੇ ਜਾਂ ਫੇਰ ਸੂਬੇ ਦੇ ਕਿਸੇ ਵੀ ਫ਼ਰਦ ਕੇਂਦਰ ‘ਚੋਂ ਪ੍ਰਾਪਤ ਕਰਨ ਦੀ ਸੇਵਾ ਵੀ ਸ਼ੁਰੂ ਕਰ ਦਿੱਤੀ ਗਈ ਹੈ।

  ਉਨ੍ਹਾਂ ਦੱਸਿਆਂ ਕਿ ਹੁਣ ਪੰਜਾਬ ਸਰਕਾਰ ਵੱਲੋਂ ਮਾਲ ਵਿਭਾਗ ਦੇ ਕੰਮਾਂ ਵਿਚ ਹੋਰ ਪਾਰਦਰਸ਼ਤਾ ਲਿਆਉਣ ਲਈ ਭੋਂ ਮਾਲਕਾਂ ਨੂੰ ਇਹ ਸੁਵਿਧਾ ਵੀ ਪ੍ਰਦਾਨ ਕੀਤੀ ਗਈ ਹੈ ਕਿ ਜੇਕਰ ਕੋਈ ਵੀ ਭੋਂ ਮਾਲਕ ਆਪਣੀ ਜ਼ਮੀਨ ਦੇ ਰਿਕਾਰਡ ਨਾਲ ਆਪਣਾ ਮੋਬਾਇਲ ਨੰਬਰ ਜਾਂ ਈ-ਮੇਲ ਅਡਰੈਸ ਸ਼ਾਮਲ ਕਰਵਾਉਣਾ ਚਾਹੁੰਦੇ ਹਨ ਤਾਂ ਉਹ ਇਸ ਸਬੰਧੀ ਦਰਖਾਸਤ ਸਬੰਧਤ ਫ਼ਰਦ ਕੇਂਦਰ ‘ਤੇ ਦੇਕੇ ਪੰਜਾਬ ਸਰਕਾਰ ਵੱਲੋਂ ਦਿੱਤੀ ਗਈ ਇਸ ਸਹੂਲਤ ਦਾ ਲਾਭ ਵੀ ਪ੍ਰਾਪਤ ਕਰ ਸਕਦੇ ਹਨ ਇਸ ਮੌਕੇ ਪੀ.ਐਲ.ਆਰ.ਐਸ ਦੇ ਜ਼ਿਲ੍ਹਾਂ ਸਿਸਟਮ ਮੈਨੇਜਰ ਸੁਖਮੰਦਰ ਸਿੰਘ ਵੀ ਹਾਜ਼ਰ ਸਨ। 

Leave a Reply

Your email address will not be published. Required fields are marked *