DC Patiala Sakshi Sawhney launches Helmet Bank

 DC launches Helmet Bank at District Administration Complex

News Patiala, 16 June 2022:  

Sakshi Sawhney, Deputy Commissioner, Patiala on Thursday, launched a Helmet Bank with the help of Patiala Foundation under its ongoing project SADAK at the District Administration Complex. SSP Deepak Pareek, Aditiya Uppal, Commissioner MC Patiala, ADC (Urban Development) Gautam Jain, Harmeet Singh Hundal, SSP Vigilance and chief functionary of Patiala Foundation Ravee Singh Ahluwalia were also present on the occasion.

Speaking on the occasion Sakshi Sawhney said that Patiala Foundation has distributed the 25 helmets to the employees of DC and SSP offices and after Helmet Bank’s success we will start its service for the general public also.

She praised this road safety initiative and also lauded the earlier efforts of the Patiala Foundation toward promoting Road safety. The two-wheeler users can get their helmets issued from the Helmet Bank and in case, they do not require any then they will have to return the helmet to Helmet Bank, she added.

SSP Deepak Pareek said that road safety should be a part of our lifestyle so that what we do as ideal citizens has a positive impact on our children as well. “Wearing a helmet for two-wheelers is like wearing an oxygen mask for a sick person, so not only the driver but also the person sitting behind him should wear a helmet,” he said.

Ravee Singh Ahluwalia highlighted the various activities done by Patiala Foundation under its project SADAK to date. He emphasized the increasing need for road safety awareness and also shared that it is the 9th Helmet Bank, earlier these helmet banks have been established in various colleges, universities, Organisations & associations in Patiala & Chandigarh.

DC Patiala Sakshi Sawhney launches Helmet Bank
 DC Patiala Sakshi Sawhney launches Helmet Bank

ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਹੈਲਮੇਟ ਬੈਂਕ ਦੀ ਸ਼ੁਰੂਆਤ

-ਪਟਿਆਲਾ ਫਾਊਂਡੇਸ਼ਨ ਦੇ ‘ਸੜਕ ਪ੍ਰਾਜੈਕਟ’ ਹੇਠ ਡੀ.ਸੀ. ਦਫ਼ਤਰ ਦੇ ਮੁਲਾਜਮਾਂ ਨੂੰ 25 ਹੈਲਮੇਟ ਵੰਡੇ

-ਸੁਰੱਖਿਅਤ ਆਵਾਜਾਈ ਲਈ ਆਵਾਜਾਈ ਨਿਯਮਾਂ ਦਾ ਪਾਲਣ ਕਰਨਾ ਸਭ ਦਾ ਸਾਂਝਾ ਫਰਜ਼-ਡੀ.ਸੀ.

-ਸੜਕ ਸੁਰੱਖਿਆ ਲਈ ਆਦਰਸ਼ ਨਾਗਰਿਕ ਬਣਕੇ ਆਪਣੀ ਜਿੰਮੇਵਾਰੀ ਨਿਭਾਵੇ ਹਰ ਵਿਅਕਤੀ-ਐਸ.ਐਸ.ਪੀ.

News Patiala, 16 ਜੂਨ:

ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਨੇ ਅੱਜ ਇੱਕ ਨਿਵੇਕਲਾ ਉਪਰਾਲਾ ਕਰਦਿਆਂ ਪਟਿਆਲਾ ਫਾਊਂਡੇਸ਼ਨ ਦੇ ‘ਸੜਕ’ ਪ੍ਰਾਜੈਕਟ ਤਹਿਤ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਇੱਕ ਹੈਲਮੇਟ ਬੈਂਕ ਸਥਾਪਤ ਕੀਤਾ। ਇਸ ਹੈਲਮੇਟ ਬੈਂਕ ਦੀ ਸ਼ੁਰੂਆਤ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਐਸ.ਐਸ.ਪੀ. ਦੀਪਕ ਪਾਰੀਕ, ਨਗਰ ਨਿਗਮ ਕਮਿਸ਼ਨਰ ਅਦਿੱਤਿਆ ਉਪਲ, ਏ.ਡੀ.ਸੀ. (ਸ਼ਹਿਰੀ ਵਿਕਾਸ) ਗੌਤਮ ਜੈਨ, ਐਸ.ਐਸ.ਪੀ. ਵਿਜੀਲੈਂਸ ਹਰਮੀਤ ਸਿੰਘ ਹੁੰਦਲ ਅਤੇ ਪਟਿਆਲਾ ਫਾਊਂਡੇਸ਼ਨ ਦੇ ਚੀਫ਼ ਫੰਕਸ਼ਨਰੀ ਰਵੀ ਆਹਲੂਵਾਲੀਆ ਨਾਲ ਸਾਂਝੇ ਤੌਰ ‘ਤੇ ਕਰਵਾਈ। ਇਸ ਮੌਕੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ‘ਚ ਕੰਮ ਕਰਦੇ ਪੁਰਸ਼ ਤੇ ਮਹਿਲਾ ਕਰਮਚਾਰੀਆਂ ਨੂੰ 25 ਹੈਲਮੇਟ ਪ੍ਰਦਾਨ ਕੀਤੇ ਗਏ।

ਡਿਪਟੀ ਕਮਿਸ਼ਨਰ ਨੇ ਰਵੀ ਆਹਲੂਵਾਲੀਆ ਤੇ ਪਟਿਆਲਾ ਫਾਊਂਡੇਸ਼ਨ ਵੱਲੋਂ ਸੜਕ ਸੁਰੱਖਿਆ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਦੱਸਿਆ ਕਿ ਸ਼ੁਰੂਆਤੀ ਤੌਰ ‘ਤੇ ਇਸ ਬੈਂਕ ਰਾਹੀਂ ਡੀ.ਸੀ. ਤੇ ਐਸ.ਐਸ.ਪੀ. ਦਫ਼ਤਰ ਦੇ ਦੋ-ਪਹੀਆ ਵਾਹਨ ਚਲਾਉਣ ਵਾਲੇ ਮੁਲਾਜਮਾਂ ਨੂੰ ਇੱਕ-ਇੱਕ ਹੈਲਮੇਟ ਪ੍ਰਦਾਨ ਕੀਤਾ ਗਿਆ ਹੈ।

ਡੀ.ਸੀ. ਨੇ ਕਿਹਾ ਕਿ ਮੁਲਾਜਮਾਂ ਨੂੰ ਇੱਕ ਆਦਰਸ਼ ਨਾਗਰਿਕ ਵਜੋਂ ਸੁਰੱਖਿਅਤ ਆਵਾਜਾਈ ਲਈ ਸੜਕੀ ਨੇਮਾਂ ਦੀ ਪਾਲਣਾ ਕਰਨ ਦਾ ਪਾਬੰਦ ਬਣਾਉਂਦਿਆਂ ਆਪਣਾ ਹੈਲਮੇਟ ਖਰੀਦਣ ਮਗਰੋਂ ਬੈਂਕ ‘ਚੋਂ ਲਿਆ ਹੈਲਮੇਟ ਵਾਪਸ ਕਰਨ ਸਮੇਂ ਇੱਕ-ਇੱਕ ਹੈਲਮੇਟ ਇਸ ਬੈਂਕ ਨੂੰ ਦੇਣ ਲਈ ਪ੍ਰੇਰਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ ਦੀ ਸਫ਼ਲਤਾ ਮਗਰੋਂ ਇਸ ਹੈਲਮੇਟ ਬੈਂਕ ਦੀ ਸਹੂਲਤ ਆਮ ਲੋਕਾਂ ਲਈ ਵੀ ਸ਼ੁਰੂ ਕੀਤੀ ਜਾਵੇਗੀ।

ਐਸ.ਐਸ.ਪੀ. ਦੀਪਕ ਪਾਰੀਕ ਨੇ ਕਿਹਾ ਕਿ ਸੜਕ ਸੁਰੱਖਿਆ ਸਾਡੀ ਜੀਵਨ ਸ਼ੈਲੀ ਦਾ ਇਕ ਹਿੱਸਾ ਹੀ ਬਨਣਾ ਚਾਹੀਦਾ ਹੈ ਤਾਂ ਕਿ ਇੱਕ ਆਦਰਸ਼ ਨਾਗਰਿਕ ਵਜੋਂ ਸਾਡੇ ਕੀਤੇ ਕੰਮਾਂ ਦਾ ਸਾਡੇ ਬੱਚਿਆਂ ‘ਤੇ ਵੀ ਚੰਗਾ ਪ੍ਰਭਾਵ ਪਵੇ। ਐਸ.ਐਸ.ਪੀ. ਨੇ ਕਿਹਾ ਕਿ ਦੋਪਹੀਆ ਵਾਹਨ ਚਾਲਕਾਂ ਲਈ ਹੈਲਮੇਟ ਪਾਉਣਾ ਬਿਮਾਰ ਬੰਦੇ ਲਈ ਆਕਸੀਜਨ ਮਾਸਕ ਪਾਉਣ ਦੇ ਬਰਾਬਰ ਹੈ ਇਸ ਲਈ ਇਕੱਲਾ ਚਾਲਕ ਹੀ ਨਹੀਂ ਬਲਕਿ ਉਸਦੇ ਪਿੱਛੇ ਬੈਠਕੇ ਸਫ਼ਰ ਕਰਨ ਵਾਲੇ ਨੂੰ ਵੀ ਹੈਲਮੇਟ ਪਾਉਣਾ ਚਾਹੀਦਾ ਹੈ।

ਪਟਿਆਲਾ ਫਾਊਂਡੇਸ਼ਨ ਦੇ ਚੀਫ਼ ਫੰਕਸ਼ਨਰੀ ਰਵੀ ਆਹਲੂਵਾਲੀਆ ਨੇ ਦੱਸਿਆ ਕਿ ਸੜਕ ਪ੍ਰਾਜੈਕਟ ਦਾ ਇਹ 9ਵਾਂ ਹੈਲਮੇਟ ਬੈਂਕ ਹੈ ਅਤੇ ਜਿਹੜੇ ਨਾਗਰਿਕਾਂ ਕੋਲ ਹੈਲਮੇਟ ਨਹੀਂ ਹੈ, ਉਹ ਇਸ ਬੈਂਕ ਤੋਂ ਹੈਲਮੇਟ ਉਧਾਰ ਲੈਕੇ ਦੋਪਹੀਆ ਵਾਹਨ ਚਲਾਉਂਦੇ ਸਮੇਂ ਆਪਣੀ ਸੁਰੱਖਿਆ ਲਈ ਹੈਲਮੇਟ ਪਾਉਣ ਦੀ ਆਦਤ ਪਾਉਣ। ਇਸ ਮੌਕੇ ਐਸ.ਡੀ.ਐਮ. ਡਾ. ਇਸਮਤ ਵਿਜੇ ਸਿੰਘ, ਸਹਾਇਕ ਕਮਿਸ਼ਨਰ (ਜ) ਕਿਰਨ ਸ਼ਰਮਾ, ਪਟਿਆਲਾ ਫਾਊਂਡੇਸ਼ਨ ਤੋਂ ਪਵਨ ਗੋਇਲ, ਹਰਪ੍ਰੀਤ ਸੰਧੂ ਤੇ ਹਰਦੀਪ ਕੌਰ ਸਮੇਤ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੁਲਾਜਮ ਮੌਜੂਦ ਸਨ।

Leave a Reply

Your email address will not be published. Required fields are marked *