ਠੇਕਾ ਮੁਲਾਜਮਾਂ ਦੀ 15 ਜੂਨ ਨੂੰ, ਸੰਗਰੂਰ ਰੈਲੀ ਕਿਉਂ?
Contract Employees Protest on 15th June, Sangrur |
News Patiala, 14 ਜੂਨ 2022-
ਆਮ ਆਦਮੀ ਪਾਰਟੀ ਜਿਹੜੀ ਸਰਕਾਰ ਬਣਨ ਉੱਤੇ, ਪੰਜਾਬ ਵਿੱਚ ਪਹਿਲੀਆਂ ਸਰਕਾਰਾਂ ਦੇ ਮੁਕਾਬਲੇ
ਇਕ ਬਦਲਾਅ ਲਿਆਉਣ ਦੇ ਦਾਅਵੇ, ਕਰਦੀ ਸੀ। ਅੱਜ ਇਹ ਸਰਕਾਰ ਖੁਦ, ਪਿਛਲੀਆਂ ਸਰਕਾਰਾਂ ਵੱਲੋਂ ਤਹਿ
ਓਰਪੋਰੇਟ ਸੇਵਾ ਦੇ ਖੁਦ ਨਿੱਜੀਕਰਨ ਦੇ ਰਾਹਾਂ ਤੇ ਚੱਲ ਰਹੀ ਹੈ।
ਮੌਜੂਦਾ ਸਰਕਾਰ ਵੱਲੋਂ ਕੇਂਦਰ ਦੇ ਡੈਮ ਸੇਫ਼ਟੀ ਕਨੂੰਨ ਨਾਲ ਸਹਿਮਤੀ ਕਰਕੇ, ਪੰਜਾਬ ਦੇ ਡੈਮਾਂ ਅਤੇ ਪਾਣੀ ਤੋਂ ਰਾਜ
ਦਾ ਅਧਿਕਾਰ ਖ਼ਤਮ ਕਰ ਕੇ ਇਸ ਨੂੰ ਕੇਂਦਰੀ ਕੰਟਰੋਲ ਅਧੀਨ ਲਿਆਉਣ ਦੇ ਫੈਸਲੇ ਨਾਲ ਸਹਿਮਤੀ ਕਰਕੇ ਪਾਣੀਆਂ
ਦੇ ਨਿੱਜੀਕਰਨ ਦਾ ਰਾਹ ਸਾਫ ਕਰ ਦਿੱਤਾ ਹੈ।
ਬਿਜਲੀ ਐਕਟ 2020 ਮੁਤਾਬਕ ਬਿਜਲੀ ਖੇਤਰ ਵਿੱਚ ਸਮਾਰਟ ਮੀਟਰ ਲਾਉਣ ਦੇ ਕੇਂਦਰੀ ਸਰਕਾਰ ਦੇ ਫੈਸਲੇ
ਨਾਲ ਸਹਿਮਤੀ ਕਰਕੇ , ਹਰ ਕਿਸਮ ਦੇ ਖਪਤਕਾਰ ਪਾਸੋਂ , ਸਬਸਿਡੀ ਦੀ ਸਹੂਲਤ ਖ਼ਤਮ ਕਰਨ, ਬਿਜਲੀ ਕੀਮਤਾਂ
ਦੀ ਅਗਾਊਂ ੳਗਰਾਹੀ ਦੀ ਗਰੰਟੀ ਕਰਕੇ, ਵੰਡ ਖੇਤਰ ਦੇ ਮੁਕੰਮਲ ਨਿੱਜੀਕਰਨ ਕਰਨ ਦਾ ਰਾਹ ਕਾਰਪੋਰੇਟਰਾਂ ਲਈ
ਖੋਲ ਦਿੱਤਾ ਹੈ।
ਚੰਡੀਗੜ੍ਹ ਨੂੰ ਕੇਂਦਰੀ ਕੰਟਰੋਲ ਅਧੀਨ ਕਰਨ, ਦੇ ਕੇਂਦਰੀ ਸਰਕਾਰ ਦੇ ਫੈਸਲੇ ਦਾ ਵਿਰੋਧ ਕਰਨ ਦੀ ਥਾਂ, ਚੁੱਪ
ਸਾਧ ਕੇ ਚੰਡੀਗੜ੍ਹ ਕੇਂਦਰੀ ਕੰਟਰੋਲ ਅਧੀਨ ਕਰ ਦਿੱਤਾ ਹੈ।
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਜਿਸ ਦਾ ਪੰਜਾਬ ਅਤੇ ਹੋਰ ਰਾਜਾਂ ਵਿਚ ਇੱਕ ਅਹਿਮ ਸਥਾਨ ਸੀ, ਇਸ ਦੇ
ਕੇਂਦਰ ਸਰਕਾਰ ਵੱਲੋਂ ਕੇਂਦਰੀਕਰਨ ਕਰਨ ਦੇ ਫੈਸਲੇ ਦਾ ਵਿਰੋਧ ਕਰਨ ਦੀ ਥਾਂ, ਵਿਰੋਧ ਕਰਦੇ ਵਿਦਿਆਰਥੀਆਂ ਉੱਪਰ
ਪੁਲਸੀ ਜਬਰ ਢਾਇਆ ਗਿਆ। ਇਉਂ ਮੌਜੂਦਾ ਸਰਕਾਰ ਨੇ ਪਾਣੀ ਅਤੇ ਬਿਜਲੀ ਤੋਂ ਬਾਅਦ ਵਿਦਿਆ ਦਾ ਕੇਂਦਰੀਕਰਨ
ਕਰਨ ਦੇ ਫੈਸਲੇ ਨਾਲ ਸਹਿਮਤੀ ਕਰਕੇ, ਵਿਦਿਆ ਦੇ ਵਪਾਰੀ ਕਰਣ ਕਰਨ ਦੀ ਆਪਣੀ ਅਸਲੀਅਤ ਜੱਗ ਜ਼ਾਹਰ ਕਰ
ਦਿੱਤੀ ਹੈ।
ਚੰਡੀਗੜ੍ਹ ਬਿਜਲੀ ਖੇਤਰ ਦੇ ਮੁਕੰਮਲ ਨਿੱਜੀਕਰਨ ਕਰਨ ਦੇ ਫਰਮਾਨ ਕੇਂਦਰੀ ਸਰਕਾਰ ਦੇ ਫ਼ੈਸਲੇ ਦੀ ਹਮਾਇਤ
ਕੀਤੀ ਗਈ।
ਪੰਜਾਬ ਦੇ ਵੱਖ ਵੱਖ ਸਰਕਾਰੀ ਵਿਭਾਗਾਂ ਵਿਚ ਪਹਿਲਾਂ ਤੈਅ ਕੰਮਭਾਰ ਦੀ ਨੀਤੀ ਮੁਤਾਬਕ, ਪੱਕੇ ਰੋਜ਼ਗਾਰ ਦੇ
ਹੋਰ ਮੌਕੇ ਤੈਅ ਕਰਨ ਦੀ ਥਾਂ, ਕੈਪਟਨ ਸਰਕਾਰ ਦੇ ਕਦਮ ਚਿੰਨ੍ਹਾਂ ਦੇ ਚੱਲਦੇ ਹੋਏ, ਮੌਜੂਦਾ ਸਰਕਾਰ ਵੱਲੋਂ ਵੀ ਪੁਨਰ
ਗਠਨ ਯੋਜਨਾ ਲਾਗੂ ਕਰਕੇ ਪਹਿਲਾਂ ਤਹਿ ਕੀਤੇ ਹਜ਼ਾਰਾਂ ਰੁਜ਼ਗਾਰ ਸੋਮਿਆ ਦਾ ਉਜਾੜਾ ਕਰ ਦਿੱਤਾ ਗਿਆ, ਇਉਂ
ਮੌਜੂਦਾ ਸਰਕਾਰ ਨੇ ਪਹਿਲੀਆਂ ਸਰਕਾਰਾਂ ਦੀ ਤਰ੍ਹਾਂ ਬੇਰੁਜ਼ਗਾਰਾਂ ਲਈ ਰੁਜ਼ਗਾਰ ਦੀ ਆਸ , ਅਤੇ ਠੇਕਾ ਮੁਲਾਜਮਾਂ ਪੱਕੇ
ਰੋਜ਼ਗਾਰ ਦੀ ਆਸ ਤੇ ਵੀ ਪਾਣੀ ਫੇਰ ਦਿੱਤਾ ।
ਪਹਿਲੀਆਂ ਸਰਕਾਰਾਂ ਦੀ ਤਰ੍ਹਾਂ ਹੀ, ਰੈਗੂਲਰ ਅਸਾਮੀਆਂ ਵਿਰੁੱਧ ਕੰਮ ਕਰਦੇ ਠੇਕਾ ਮੁਲਾਜ਼ਮਾਂ ਤੇ ਪੁਨਰਗਠਨ
ਯੋਜਨਾ ਦਾ ਕੁਹਾੜਾ ਵਾਹ ਕਿ ਉਹਨਾਂ ਕੋਲੋਂ ਠੇਕਾ ਰੁਜ਼ਗਾਰ ਵੀ ਖੋਹ ਲਿਆ ਗਿਆ। ਪੰਜਾਬ ਦੇ ਮੀਟਰ ਰੀਡਰ, ਪਿਛਲੇ
ਤਿੰਨ ਮਹੀਨਿਆਂ ਤੋਂ ਛਾਂਟੀ ਦੀ ਇਸ ਸਰਕਾਰੀ ਯੋਜਨਾ ਦਾ ਸੇਕ ਝੱਲ ਰਹੇ ਹਨ।
ਜਲ ਸਪਲਾਈ ਵਿਭਾਗ ਵਿੱਚ ਆਪੇ ਬਣਾਏ ਇਨਲਿਸਟਿਡ ਕਾਮਿਆਂ ਨੂੰ, ਅਧਿਕਾਰੀਆਂ ਦੇ ਰਿਸ਼ਤੇਦਾਰ ਹੋਣ ਦਾ
ਦੋਸ਼ ਲਾ ਕੇ, ਤੁਰੰਤ ਪ੍ਰਭਾਵ ਨਾਲ ਟੈਂਡਰ ਰੱਦ ਕਰਨ ਦੇ ਫਰਮਾਨ ਹੁਣ ਕਿਸੇ ਪੰਜਾਬ ਵਾਸੀ ਤੋਂ ਗੁੱਝੇ ਨਹੀਂ ਹਨ। ਇਸ
ਝੂਠ ਅਤੇ ਧੋਖੇ ਹੇਠ ਪੰਜਾਬ ਸਰਕਾਰ ਵੱਲੋਂ 4000 ਜਲ ਸਪਲਾਈ ਵਿਭਾਗ ਦੇ ਕਾਮਿਆਂ ਦਾ ਰੋਜ਼ਗਾਰ ਖੋਹਣ ਦੀ
ਤਿਆਰੀ ਕਰ ਲਈ ਗਈ ਹੈ।
ਬਿਜਲੀ ਵਿਭਾਗ ਵਿੱਚ ਕੰਮ ਕਰਦੇ ਮੀਟਰ ਰੀਡਰ ਅਤੇ ਤਪਾ ਸਰਕਾਰੀ ਹਸਪਤਾਲ ਵਿਚ ਕੰਮ ਕਰਦੇ ਠੇਕਾ
ਮਲਾਜਮ ਲੰਬੇ ਸਮੇਂ ਤੋ ਸਰਕਾਰ ਦੀ ਠੇਕਾ ਮੁਲਾਜ਼ਮਾਂ ਦਾ ਰੁਜ਼ਗਾਰ ਖੋਹਣ ਦੀ ਤਬਾਹਕਰੂ ਨੀਤੀ ਦਾ ਸੇਕ ਝਲ ਰਹੇ
ਹਨ।
ਜੀਣ ਯੋਗ ਤਨਖਾਹ ਦੇ ਨਿਯਮ, ਅਤੇ ਬਰਾਬਰ ਕੰਮ ਲਈ ਬਰਾਬਰ ਤਨਖਾਹ ਦੇ ਵਿਗਿਆਨਕ ਆਧਾਰ ਬਣੇ
ਨਿਯਮ ਨੂੰ ਵੀ ਲਾਗੂ ਕਰਨ ਤੋਂ ਪੰਜਾਬ ਸਰਕਾਰ ਇਨਕਾਰੀ ਹੈ।
ਸੇਵਾ ਕਾਲ ਦੌਰਾਨ ਘਾਤਕ ਗੈਰ ਘਾਤਕ ਹਾਦਸਿਆਂ ਦੇ ਸ਼ਿਕਾਰ ਮਲਾਜਮਾ ਅਤੇ ਪੀੜਤ ਪਰਿਵਾਰਾਂ ਨੂੰ ਮੁਆਵਜ਼ਾ
ਦੇਣ, ਪੀੜਤਾਂ ਦਾ ਇਲਾਜ ਕਰਵਾਉਣ, ਪਰਵਾਰ ਦੇ ਇਕ ਜੀਅ ਨੂੰ ਨੌਕਰੀ ਦੇਣ ਅਤੇ ਪਰਿਵਾਰਾਂ ਨੂੰ ਜੀਵਨ ਗੁਜ਼ਾਰੇ ਲਈ
ਪੈਨਸ਼ਨ ਦੀ ਸੁਵਿਧਾ ਬਹਾਲ ਨਹੀਂ ਕੀਤੀ ਜਾ ਰਹੀ।
ਇੱਥੋਂ ਤੱਕ ਕਿ ਪੰਜਾਬ ਸਰਕਾਰ ਗੱਲਬਾਤ ਰਾਹੀਂ ਮੁਲਾਜਮ ਮੰਗਾਂ ਦਾ ਹੱਲ ਕਰਨ ਲਈ ਵੀ ਤਿਆਰ ਨਹੀਂ। ਠੇਕਾ
ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਨਾਲ ਕੀਤਾ ਸਰਕਾਰ ਦਾ ਵਿਵਹਾਰ ਇਸ ਸੱਚ ਦੀ ਪੁਸ਼ਟੀ ਕਰਦਾ ਹੈ।
ਸਰਕਾਰ ਗੱਲਬਾਤ ਰਾਹੀਂ ਮਸਲਿਆਂ ਦਾ ਹੱਲ ਕਰਨ ਦੇ ਪੁਰ ਅਮਨ ਰਾਹ ਨੂੰ ਛਡਕੇ ਜਬਰ ਦੇ ਜ਼ੋਰ ਸੰਘਰਸ਼ ਨੂੰ
ਕੁਚਲਣ ਦੇ ਕਾਰਪੋਰੇਟ ਰਾਹ ਤੇ ਚੱਲ ਰਹੀ ਹੈ। ਬੇਰੁਜ਼ਗਾਰ ਅਧਿਆਪਕਾਂ ਤੇ ਕੀਤਾ ਲਾਠੀਚਾਰਜ, ਚੰਡੀਗੜ੍ਹ
ਯੂਨੀਵਰਸਿਟੀ ਦੇ ਕੇਂਦਰੀਕਰਨ ਵਿਰੁੱਧ ਪੂਰ ਅਮਨ ਵਿਦਿਆਰਥੀ ਸੰਘਰਸ਼ ਤੇ ਕੀਤਾ ਲਾਠੀਚਾਰਜ ਇਸ ਸੱਚ ਨੂੰ ਜੱਗ
ਜ਼ਾਹਰ ਕਰਦਾ ਹੈ। ਇਉਂ ਮੋਜੂਦਾ ਸਰਕਾਰ ਵੀ ਪਹਿਲੀਆਂ ਸਰਕਾਰਾਂ ਦੇ ਕਾਰਪੋਰੇਟ ਸੇਵਾ ਦੇ ਰਾਹਾਂ ਤੇ ਹੀ ਚੱਲ ਰਹੀ
ਹੈ।
ਪੰਜਾਬ ਦੇ ਮਿਹਨਤਕਸ਼ ਅਤੇ ਇਨਸਾਫ਼ ਪਸੰਦਲੋਕਾਂ ਨੂੰ
ਠੇਕਾ ਕਾਮਿਆਂ ਦੀ ਅਪੀਲ
ਪਿਆਰੇ ਲੋਕੋ, ਅਮਲ ਤੋਂ ਦੇਖਿਆਂ ਮੌਜੂਦਾ ਪੰਜਾਬ ਸਰਕਾਰ ਵੀ, ਪੰਜਾਬ ਦੀਆਂ ਪਹਿਲੀਆਂ ਸਰਕਾਰਾਂ ਵੱਲੋਂ ਤੈਅ
ਕਾਰਪੋਰੇਟ ਘਰਾਣਿਆਂ ਦੀ ਸੇਵਾ ਦੇ ਰਾਹ ਤੇ ਹੀ ਚੱਲ ਰਹੀ ਹੈ। ਜਿਸ ਰਾਹ ਤੇ ਚਲਦਿਆਂ ਇਕ ਪਾਸੇ ਕੇਂਦਰੀਕਰਣ ਅਤੇ
ਨਿੱਜੀਕਰਨ ਦੇ ਹਮਲੇ ਨੂੰ ਤੇਜੀ ਨਾਲ ਅੱਗੇ ਵਧਾਇਆ ਜਾ ਰਿਹਾ ਹੈ। ਦੂਸਰੇ ਪਾਸੇ ਪਹਿਲਾਂ ਤੈਅ ਪੱਕੇ ਰੋਜ਼ਗਾਰ ਦਾ
ਮੁਕੰਮਲ ਭੋਗ ਪਾ ਦੇਣ ਦਾ ਹਮਲਾ ਨਾਲੋ ਨਾਲ ਜਾਰੀ ਹੈ। ਜਿਸ ਕਾਰਨ ਪੱਕਾ ਰੁਜ਼ਗਾਰ ਤਾਂ ਦੂਰ ਦੀ ਗੱਲ ਠੇਕਾ
ਰੋਜ਼ਗਾਰ ਵੀ ਗੰਭੀਰ ਖਤਰੇ ਮੂੰਹ ਆ ਚੁੱਕਾ ਹੈ। ਇਸ ਤੋਂ ਵੀ ਹੋਰ ਅੱਗੇ ਸਰਕਾਰ ਵੱਲੋਂ ਗੱਲਬਾਤ ਰਾਹੀਂ ਮਸਲਿਆਂ ਦਾ
ਹੱਲ ਕਰਨ ਦੀ ਥਾਂ, ਗੱਲਬਾਤ ਦੇ ਦਰਵਾਜ਼ੇ ਬੰਦ ਕਰ ਲਏ ਗਏ ਹਨ। ਕਾਮਾ ਸੰਘਰਸ਼ਾਂ ਨੂੰ ਜਬਰ ਦੇ ਜ਼ੋਰ ਕੁਚਲਣ ਦੀ
ਨੀਤੀ ਲਾਗੂ ਕੀਤੀ ਜਾ ਰਹੀ ਹੈ। ਇਸ ਹਾਲਤ ਵਿੱਚ ਪੰਜਾਬ ਦੇ ਠੇਕਾ ਮੁਲਾਜ਼ਮਾ ਕੋਲ, ਦੋ ਹੀ ਰਾਹ ਬਚਦੇ ਹਨ।
ਪਹਿਲਾ ਰਾਹ ਚੁੱਪ ਕਰਕੇ ਆਣ ਮਨੁੱਖੀ ਜ਼ਿੰਦਗੀ ਜਿਉਣ ਦਾ ਰਾਹ ਹੈ। ਦੂਸਰਾ ਰਾਹ ਸੰਘਰਸ਼ ਦੇ ਜ਼ੋਰ ਆਪਣੇ ਹੱਕਾਂ ਦੀ
ਰਾਖੀ ਕਰਕੇ ਮਨੁੱਖਾ ਜ਼ਿੰਦਗੀ ਜਿਉਣ ਦਾ ਰਾਹ ਹੈ। ਇਹਨਾਂ ਦੋਹਾਂ ਵਿਚੋਂ ਅਸੀਂ ਇੱਕ ਰਾਹ ਦੀ ਚੋਣ ਕਰਨੀ ਹੈ। ਸਾਡੇ
ਮਹਾਨ ਸ਼ਹੀਦਾਂ ਵੱਲੋਂ ਏਕੇ ਅਤੇ ਸੰਘਰਸ਼ ਦੇ ਰਾਹ ਨੂੰ ਠੀਕ ਰਾਹ ਵਜੋਂ ਦਰਸਾਇਆ ਗਿਆ, ਉਨ੍ਹਾਂ ਵੱਲੋਂ ਇਸ ਰਾਹ ਤੇ ਚੱਲ
ਕੇ ਹੀ ਜਥੇਬੰਦ ਹੋਣ, ਅਤੇ ਜਬਰ ਵਿਰੁੱਧ ਸੰਘਰਸ਼ ਕਰਨ ਦਾ ਅਧਿਕਾਰ ਹਾਸਲ ਕੀਤਾ ਸੀ। ਇਸ ਲਈ ਕਿ ਕੌਮ ਰਾਹੀਂ
ਸੰਘਰਸ਼ ਮੋਰਚਾ ਪੰਜਾਬ ਦੇ ਸਮੂਹ ਮੈਂਬਰਾਂ ਨੂੰ ਪੁਰਜ਼ੋਰ ਅਪੀਲ ਹੈ ਕਿ ਉਹ ਆਪਣੇ ਮਹਾਨ ਸ਼ਹੀਦਾਂ ਵੱਲੋਂ ਦਰਸਾਏ ਰਾਹ
ਤੇ ਚਲ ਕੇ ਆਪਣੇ ਹੱਕਾਂ ਦੀ ਰਾਖੀ ਲਈ ਸੰਘਰਸ਼ ਦੇ ਮੈਦਾਨ ਵਿੱਚ ਡਟਣ। ਇਸ ਸੰਘਰਸ਼ ਪ੍ਰੋਗਰਾਮ ਤਹਿਤ
15 ਜੂਨ ਵਾਲੇ ਦਿਨ ਪਰਿਵਾਰਾਂ ਸਮੇਤ ਵਹੀਰਾਂ ਘੱਤ ਕੇ ਮੁੱਖ ਮੰਤਰੀ ਪੰਜਾਬ ਦੇ ਜੱਦੀ ਸ਼ਹਿਰ
ਸੰਗਰੂਰ ਪੁੱਜ ਕੇ ਰੈਲੀ ਅਤੇ ਮੁਜ਼ਾਹਰੇ ਨੂੰ ਸਫਲ ਕਰੋ।
ਜਾਰੀ ਕਰਤਾ – ਪੀ ਐਸ ਪੀ ਸੀ ਐਲ ਅਤੇ ਪੀ ਐਸ ਟੀ ਸੀ ਐਲ ਕੰਟਰੈਚੂਅਲ ਵਰਕਰ ਯੂਨੀਅਨ ਪੰਜਾਬ (ਬਠਿੰਡਾ
ਜੋਨ ਕਮੇਟੀ) ਗੁਰਵਿੰਦਰ ਸਿੰਘ ਪੰਨੂ, ਖੁਸ਼ਦੀਪ ਸਿੰਘ, ਜਗਜੀਤ ਸਿੰਘ, ਰਾਮਵਰਨ , ਕਰਮਜੀਤ ਸਿੰਘ, ਰੁਪਿੰਦਰ
ਸਿੰਘ, ਸੰਦੀਪ ਕੁਮਾਰ, ਗਗਨਦੀਪ ਸਿੰਘ, ਗੁਰਜੀਤ ਸਿੰਘ,ਇਕਬਾਲ ਸਿੰਘ, ਅਨਿਲ ਕੁਮਾਰ, ਕੁਲਦੀਪ ਸਿੰਘ, ਗੋਰਾ
ਭੁੱਚੋ, ਗੁਰਦਿੱਤ ਸਿੰਘ ਦਿਉਣ, ਰਤਨ ਲਾਲ, ਰਾਮ ਲਾਲ, ਤਰਸੇਮ ਸਿੰਘ ਆਦਿ।
punjab contract employees protest news
punjab contract employees protest latest news
punjab contract employees protest latest
punjab contract employees protest today
punjab contract employees protest