ਸਮਾਣਾ ਦੇ ਪਾਰਕ ’ਚ ਅਣਪਛਾਤੇ ਨੌਜਵਾਨਾਂ ਨੇ ਚਲਾਈ ਗੋਲੀ: News Samana Today Live

News Samana Today Live
News Samana Today Live


News Samana Today Live: ਸੋਮਵਾਰ ਰਾਤ ਕਰੀਬ 8 ਵਜੇ ਤਹਿਸੀਲ ਕੰਪਲੈਕਸ ਨੇੜੇ ਸਥਿਤ ਯੂਨੀਕ ਪਾਰਕ ’ਚ ਦਰਜ਼ਨ ਤੋਂ ਵੱਧ ਅਣਪਛਾਤੇ ਨੌਜਵਾਨਾਂ ਵੱਲੋਂ ਗੋਲੀ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਸੂਚਨਾ ਮਿਲਦਿਆਂ ਹੀ ਵਿਧਾਇਕ ਚੇਤਨ ਸਿੰਘ ਜੋੜਾਮਾਜਰਾ ਤੇ ਡੀਐੱਸਪੀ ਪ੍ਰਭਜੋਤ ਕੌਰ ਨੇ ਪੁਲਿਸ ਟੀਮ ਸਣੇ ਮੌਕੇ ‘ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ।

 ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਮੌਕੇ ‘ਤੇ ਇਕੱਤਰ ਲੋਕਾਂ ਨੇ ਦੱਸਿਆ ਕਿ ਪਾਰਕ ਦੇ ਇਕ ਪਾਸੇ ਨੌਜਵਾਨ ਖੜ੍ਹਾ ਸੀ, ਜਿਸ ਨੂੰ ਦਰਜ਼ਨ ਦੇ ਕਰੀਬ ਨੌਜਵਾਨਾਂ ਨੇ ਘੇਰ ਕੇ ਕੁੱਟਮਾਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਨੌਜਵਾਨ ਆਪਣੀ ਜਾਨ ਬਚਾਉਣ ਲਈ ਨਗਰ ਕੌਂਸਲ ਵੱਲ ਭੱਜ ਲਿਆ।

 ਉਕਤ ਨੌਜਵਾਨਾਂ ਨੇ ਜਦੋਂ ਉਸ ਨੂੰ ਘੇਰ ਕੇ ਕੁਟਦੇ ਹੋਏ ਆਪਣੀ ਕਾਰ ਵੱਲ ਲੈ ਕੇ ਆ ਰਹੇ ਸਨ ਤਾਂ ਪਾਰਕ ਵਿਚ ਹਾਜ਼ਰ ਲੋਕਾਂ ਨੇ ਨੌਜਵਾਨ ਨੂੰ ਉਨ੍ਹਾਂ ਦੇ ਘੇਰੇ ’ਚੋਂ ਛਡਾਉਣ ਦੀ ਕੋਸ਼ਿਸ਼ ਕੀਤੀ ਤਾਂ ਉਨਾਂ ਵਿਚੋਂ ਇਕ ਨੌਜਵਾਨ ਨੇ ਹਵਾਈ ਫਾਇਰ ਕਰ ਦਿੱਤਾ ਜਿਸ ਕਾਰਨ ਲੋਕਾਂ ’ਚ ਹਫੜਾ-ਦਫੜੀ ਮਚ ਗਈ ਤੇ ਉਹ ਨੋਜਵਾਨ ਆਪਣੀਆਂ ਗੱਡੀਆਂ ਵਿਚ ਸਵਾਰ ਹੋ ਕੇ ਫ਼ਰਾਰ ਹੋ ਗਏ।

Leave a Reply

Your email address will not be published. Required fields are marked *