ਮੂਸੇਵਾਲ ਦੀ ਅੰਤਿਮ ਅਰਦਾਸ ਲਈ ਸਵੇਰੇ ਹੀ ਹੋਇਆ ਵੱਡਾ ਇਕੱਠ, ਪੜ੍ਹੋ ਰੂਟ ਪਲਾਨ

 ਮੂਸੇਵਾਲ ਦੀ ਅੰਤਿਮ ਅਰਦਾਸ ਲਈ ਸਵੇਰੇ ਹੀ ਹੋਇਆ ਵੱਡਾ ਇਕੱਠ, ਪੜ੍ਹੋ ਰੂਟ ਪਲਾਨ

Sidhu Moosewala Antim Ardaas & Bhog (Dana Mandi,Mansa)
Sidhu Moosewala Antim Ardaas & Bhog (Dana Mandi,Mansa) 

News Patiala, 8 ਜੂਨ 2022 – ਅੱਜ 8 ਜੂਨ ਨੂੰ ਮੂਸੇਵਾਲਾ ਦੀ ਅੰਤਿਮ ਅਰਦਾਸ ਮਾਨਸਾ ਦੀ ਬਾਹਰਲੀ ਅਨਾਜ ਮੰਡੀ ਸਿਰਸਾ ਰੋਡ ਮਾਨਸਾ ਵਿਖੇ ਹੋ ਰਹੀ ਹੈ। ਸਵੇਰ ਤੋਂ ਹੀ ਰਾਜਸਥਾਨ, ਹਰਿਆਣਾ ਤੇ ਹੋਰ ਦੂਰ ਦੁਰਾਡੇ ਦੇ ਖੇਤਰਾਂ ਤੋਂ ਲੋਕ ਅੰਤਿਮ ਅਰਦਾਸ ਵਾਲੀ ਥਾਂ ਪਹੁੰਚਣੇ ਸ਼ੁਰੂ ਹੋ ਗਏ ਹਨ। ਕੁੱਝ ਲੋਕ ਆਪਣੇ ਛੋਟੇ ਬੱਚਿਆਂ ਦੇ ਨਾਲ ਅੰਤਿਮ ਅਰਦਾਸ ਵਾਸਤੇ ਪਹੁੰਚੇ ਹਨ। ਪੁਲਿਸ ਨੇ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕੀਤੇ ਹਨ। 

ਮੂਸੇਵਾਲਾ ਦੇ ਮਾਪੇ ਤੇ ਹੋਰ ਪਰਿਵਾਰ ਮੈਂਬਰ ਅਨਾਜ ਮੰਡੀ ਪਹੁੰਚ ਗਏ ਹਨ। 

ਪ੍ਰਸ਼ਾਸਨ ਵੱਲੋਂ ਟ੍ਰੈਫਿਕ ਦੀ ਸਮੱਸਿਆ ਤੋਂ ਬਚਣ ਦੇ ਲਈ ਵਾਹਨਾਂ ਦਾ ਰੂਟ ਪਲਾਨ ਜਾਰੀ ਕੀਤਾ ਗਿਆ ਤਾਂ ਕਿ ਦੂਰੋ ਨੇੜਿਓਂ ਆਉਣ ਵਾਲੇ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।

ਪੜ੍ਹੋ ਰੂਟ ਪਲਾਨ : 

1. ਚੰਡੀਗੜ੍ਹ ਪਟਿਆਲਾ ਸਾਈਡ ਤੋਂ ਆਉਣ ਵਾਲੇ ਵਹੀਕਲਾਂ ਲਈ ਰੂਟ ਪਲਾਨ : ਮੇਨ ਰੂਟ:- ਚੰਡੀਗੜ੍ਹ ਪਟਿਆਲਾ ਸਾਈਡ ਤੋਂ ਵਾਇਆ ਸੁਨਾਮ ਤੋਂ ਜ਼ਿਲ੍ਹਾ ਮਾਨਸਾ ਦੀ ਹੱਦ ਪਿੰਡ ਢੈਪਈ, ਭੀਖੀ, ਮਾਨਸਾ ਕੈਂਚੀਆਂ, ਡੀ.ਸੀ. ਤਿੰਨਕੋਣੀ ਮਾਨਸਾ ਤੋਂ ਨਵੀਂ ਅਨਾਜ ਮੰਡੀ ਮਾਨਸਾ।

ਅਲਟ੍ਰ੍ਰਨੇਟ ਰੂਟ :- ਚੰਡੀਗੜ੍ਹ-ਪਟਿਆਲਾ ਸਾਈਡ ਤੋਂ ਵਾਇਆ ਸੁਨਾਮ ਤੋਂ ਜ਼ਿਲਾ ਮਾਨਸਾ ਦੀ ਹੱਦ ਪਿੰਡ ਢੈਪਈ, ਭੀਖੀ, ਬੋੜਾਵਾਲ, ਗੁਰਨੇ ਕਲਾਂ, ਫਫੜੇ, ਬੱਪੀਆਣਾ, ਲੱਲੂਆਣਾ, ਮਾਨਸਾ ਖੁਰਦ, ਐਚ.ਐਸ.ਰੋਡ ਤੋਂ ਮੇਨ ਰੋਡ ਤੋਂ ਡੀ.ਸੀ. ਤਿੰਨਕੋਣੀ ਮਾਨਸਾ ਤੋਂ ਨਵੀਂ ਅਨਾਜ ਮੰਡੀ ਮਾਨਸਾ।

2. ਬਠਿੰਡਾ ਸਾਈਡ ਤੋਂ ਆਉਣ ਵਾਲੇ ਵਹੀਕਲਾਂ ਲਈ ਰੂਟ ਪਲਾਨ :ਰੂਟ ਨੰਬਰ 1 ਮੇਨ ਰੂਟ :- ਬਠਿੰਡਾ ਤੋਂ ਵਾਇਆ ਕੋਟ ਸ਼ਮੀਰ, ਮੌੜ ਜ਼ਿਲ੍ਹਾ ਮਾਨਸਾ ਦੀ ਹੱਦ ਪਿੰਡ ਭਾਈ ਦੇਸਾ, ਮਾਨਸਾ ਕੈਂਚੀਆਂ, ਡੀ.ਸੀ. ਤਿੰਨਕੋਨੀ ਮਾਨਸਾ ਤੋਂ ਨਵੀਂ ਅਨਾਜ ਮੰਡੀ ਮਾਨਸਾ।

ਅਲਟ੍ਰਨੇਟ ਰੂਟ :- ਬਠਿੰਡਾ ਤੋਂ ਵਾਇਆ ਕੋਟ ਸ਼ਮੀਰ, ਮੌੜ ਤੋਂ ਜ਼ਿਲਾ ਮਾਨਸਾ ਦੀ ਹੱਦ ਪਿੰਡ ਭਾਈ ਦੇਸਾ ਤੋਂ ਕੋਟਲੀ ਕਲਾਂ, ਸੱਦਾ ਸਿੰਘ ਵਾਲਾ, ਖੋਖਰ ਕਲਾਂ, ਮੇਨ ਰੋਡ ਮਾਨਸਾ-ਸਿਰਸਾ ਤੋਂ ਨਵੀਂ ਅਨਾਜ ਮੰਡੀ ਮਾਨਸਾ। ਰੂਟ ਨੰਬਰ 2 ਮੇਨ ਰੂਟ :- ਬਠਿੰਡਾ ਤੋਂ ਵਾਇਆ ਤਲਵੰਡੀ ਸਾਬੋ ਤੋਂ ਜ਼ਿਲਾ ਮਾਨਸਾ ਦੀ ਹੱਦ ਪਿੰਡ ਬਹਿਣੀਵਾਲ ਤੋਂ ਰਮਦਿੱਤੇਵਾਲਾ ਕੈਂਚੀਆਂ ਤੋਂ ਨਵੀਂ ਅਨਾਜ ਮੰਡੀ ਮਾਨਸਾ।

ਅਲਟ੍ਰਨੇਟ ਰੂਟ :- ਤਲਵੰਡੀ ਤੋਂ ਵਾਇਆ ਮੌੜ ਜ਼ਿਲਾ ਮਾਨਸਾ ਦੀ ਹੱਦ ਪਿੰਡ ਭਾਈ ਦੇਸਾ ਤੋਂ ਮਾਨਸਾ ਕੈਂਚੀਆਂ ਤੋਂ ਨਵੀਂ ਅਨਾਜ ਮੰਡੀ ਮਾਨਸਾ।

3. ਮੋਗਾ ਬਰਨਾਲਾ ਸਾਇਡ ਤੋਂ ਆਉਣ ਵਾਲੇ ਵਹੀਕਲਾਂ ਲਈ ਰੂਟ ਪਲਾਨ :- ਮੇਨ ਰੂਟ :- ਬਰਨਾਲਾ ਤੋਂ ਜ਼ਿਲਾ ਮਾਨਸਾ ਦੀ ਹੱਦ ਪਿੰਡ ਅਕਲੀਆ ਤੋਂ ਮਾਨਸਾ ਕੈਂਚੀਆਂ, ਡੀ.ਸੀ. ਤਿੰਨਕੋਨੀ ਮਾਨਸਾ ਤੋਂ ਨਵੀਂ ਅਨਾਜ ਮੰਡੀ ਮਾਨਸਾ।
ਅਲਟ੍ਰਨੇਟ ਰੂਟ :- ਬਰਨਾਲਾ ਤੋਂ ਵਾਇਆ ਧਨੌਲਾ ਤੋਂ ਭੀਖੀ ਤੋਂ ਮਾਨਸਾ ਕੈਂਚੀਆਂ ਤੋਂ ਨਵੀਂ ਅਨਾਜ ਮੰਡੀ ਮਾਨਸਾ।

4. ਸਰਸਾ-ਸਰਦੂਲਗੜ ਸਾਇਡ ਤੋਂ ਆਉਣ ਵਾਲੇ ਵਹੀਕਲ ਲਈ ਰੂਟ ਪਲਾਨ :- ਮੇਨ ਰੂਟ :- ਸਰਸਾ ਤੋਂ ਜ਼ਿਲਾ ਮਾਨਸਾ ਦੀ ਹੱਦ ਪਿੰਡ ਝੰਡਾ ਕਲਾਂ ਤੋਂ ਸਰਦੂਲਗੜ, ਝੁਨੀਰ, ਰਮਦਿੱਤੇਵਾਲਾ ਕੈਂਚੀਆਂ ਤੋਂ ਨਵੀਂ ਅਨਾਜ ਮੰਡੀ ਮਾਨਸਾ।

ਅਲਟ੍ਰਨੇਟ ਰੂਟ :- ਸਰਸਾ ਤੋਂ ਸਰਦੂਲਗੜ, ਝੁਨੀਰ, ਸਾਹਨੇਵਾਲੀ, ਮੀਆਂ ਕੈਂਚੀਆਂ ਤੋਂ ਬਾਜੇਵਾਲਾ, ਕੋਟ ਧਰਮੂ ਤੋਂ ਰਮਦਿੱਤੇਵਾਲਾ ਕੈਂਚੀਆਂ ਤੋਂ ਨਵੀਂ ਅਨਾਜ ਮੰਡੀ ਮਾਨਸਾ।

Leave a Reply

Your email address will not be published. Required fields are marked *