ਜੇਲ੍ਹ ਵਿੱਚ ਬਿਕਰਮ ਮਜੀਠੀਆ ਨੂੰ ਮਿਲੇ ਹਰਸਿਮਰਤ ਕੌਰ ਬਾਦਲ

central jail patiala
central jail patiala

News Patiala : ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਜੇਲ੍ਹ ਵਿਚ ਬੰਦ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨਾਲ ਮੁਲਾਕਾਤ ਕੀਤੀ। ਜਿਸ ਤੋਂ ਬਾਅਦ ਪੁੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਰਸਿਮਰਤ ਕੌਰ ਬਾਦਲ ਨੇ ਡੀਜੀਪੀ ਜੇਲ੍ਹਾਂ ਹਰਪ੍ਰੀਤ ਸਿੰਘ ਸਿੱਧੂ ’ਤੇ ਗੰਭੀਰ ਦੋਸ਼ ਲਗਾਏ ਹਨ।

 ਬੀਬੀ ਬਾਦਲ ਨੇ ਕਿਹਾ ਕਿ ਬਿਕਰਮ ਅੰਡਰ ਟਰਾਇਲ ਹਨ ਤੇ ਉਸਨੂੰ ਅੱਠ ਆਏ ਅੱਠ ਦੇ ਛੋਟੇ ਜਿਹੇ ਕਮਰੇ ਵਿਚ ਕੈਦ ਕਰਕੇ ਤਸ਼ੱਦਦ ਢਾਹੀ ਜਾ ਰਹੀ ਹੈ ਜਦੋਂਕਿ ਕਾਂਗਰਸ ਆਗੂ ਨੂੰ ਇਲਾਜ ਦੇ ਬਹਾਨੇ ਹਸਪਤਾਲ ਦੇ ਏਅਰ ਕੰਡੀਸ਼ਨਰ ਕਮਰਿਆਂ ਵਿਚ ਰੱਖਿਆ ਜਾ ਰਿਹਾ ਹੈ।

 ਬਾਦਲ ਨੇ ਕਿਹਾ ਕਿ ਡੀਜੀਪੀ ਹਰਪ੍ਰੀਤ ਸਿੰਘ ਸਿੱਧੂ ਪਰਿਵਾਰਕ ਝਗੜੇ ਦੇ ਰੰਜਿਸ਼ ਦੇ ਚੱਲਦਿਆਂ ਬਿਕਰਮ ਨਾਲ ਕਿੱੜ ਕੱਢ ਰਹੇ ਹਨ। ਹਰਸਿਮਰਤ ਕੌਰ ਨੇ ਕਿਹਾ ਕਿ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਹਰਪ੍ਰੀਤ ਸਿੱਧੂ ਨੂੰ ਐਸਟੀਐਫ ਮੁਖੀ ਬਣਾਈ ਰੱਖਿਆ, ਨਸ਼ਿਆਂ ’ਤੇ ਤਾਂ ਠੱਲ ਪਈ ਨਹੀਂ ਪਰ ਇਕੱਲੇ ਬਿਕਰਮ ਨੂੰ ਘੇਰਣ ਦੀ ਤਿਆਰੀ ਕਰਦੇ ਰਹੇ।

 ਕੈਪਟਨ ਤੋਂ ਬਾਅਦ ਚੰਨੀ ਸਰਕਾਰ ਸਮੇਂ ਬਿਕਰਮ ’ਤੇ ਝੂਠਾ ਪਰਚਾ ਪਾ ਦਿੱਤਾ ਗਿਆ ਤੇ ਬਿਕਰਮ ਤੋਂ ਮਾਫੀ ਮੰਗਣ ਵਾਲਾ ਅਰਵਿੰਦ ਕੇਜਰੀਵਾਲ ਵੀ ਆਪਣੀ ਖੁੰਦਕ ਕੱਢ ਰਿਹਾ ਹੈ। ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਜੇਲ੍ਹ ਵਿਚ ਬਿਕਰਮ ’ਤੇ ਅਮਨੁੱਖੀ ਤਸ਼ੱਦਦ ਢਾਉਣ ਦੇ ਨਾਲ ਜਾਨ ਦਾ ਵੀ ਖਤਰਾ ਬਣਿਆ ਹੋਇਆ ਹੈ ਤੇ ਹੁਣ ਸਿਰਫ ਅਦਾਲਤ ਤੋਂ ਉਮੀਦ ਬਾਕੀ ਹੈ।

Leave a Reply

Your email address will not be published. Required fields are marked *