Rajpua News : ਰਾਜਪੁਰਾ ਵਿਖੇ ਫਰੂਡਨਬਰਗ ਨੋਕ ਪ੍ਰਰਾਈਵੇਟ ਲਿਮਟਿਡ ਬਾਸਮਾਂ ਕਰਮਚਾਰੀਆਂ ਵੱਲੋਂ ਹਲਕਾ ਰਾਜਪੁਰਾ ਵਿਧਾਇਕ ਨੀਨਾ ਮਿੱਤਲ ਨੂੰ ਆਪਣੀਆਂ ਮੰਗਾਂ ਦੇ ਸਬੰਧ ‘ਚ ਮੰਗ ਪੱਤਰ ਸੌਂਪਿਆ ਗਿਆ। ਵਰਕਰਾਂ ਨੇ ਦੱਸਿਆ 800 ਵਰਕਰਾਂ ਨੂੰ ਬਿਨਾਂ ਕਿਸੇ ਕਾਰਨ ਗੈਰ-ਕਾਨੂੰਨੀ ਤਰੀਕੇ ਨਾਲ 26 ਫਰਵਰੀ 2022 ਤੋਂ ਨੌਕਰੀ ਤੋਂ ਕੱਢ ਦਿੱਤਾ ਗਿਆ। ਉਕਤ ਕੰਪਨੀ ‘ਚ ਵੱਡੀ ਗਿਣਤੀ ਕਿਰਤੀਆਂ ਨੂੰ ਠੇਕਾ ਪ੍ਰਣਾਲੀ ਤਹਿਤ ਠੇਕੇਦਾਰਾਂ ਰਾਹੀਂ ਰੱਖਿਆ ਹੋਇਆ ਹੈ। ਉਨਾਂ੍ਹ ਮੰਗ ਕੀਤੀ ਕਿ 804 ਕਿਰਤੀਆਂ ਨੂੰ ਤੁਰੰਤ ਪਿਛਲੀ ਤਨਖਾਹ ਸਿਹਤ ਕੰਮ ਤੇ ਬਿਨਾਂ ਸ਼ਰਤ ਬਹਾਲ ਕੀਤਾ ਜਾਵੇ ਕੰਪਨੀ ਵਿਚ ਠੇਕੇਦਾਰੀ ਸਿਸਟਮ ਨੂੰ ਬੰਦ ਕਰਕੇ ਸਾਰੇ ਕਿਰਤੀਆਂ ਨੂੰ ਪੱਕਾ ਕੀਤਾ ਜਾਵੇ ਕਿਰਤੀਆਂ ਦੀ ਤਨਖਾਹਾਂ ਵਿੱਚ ਯੋਗ ਵਾਧਾ ਕਰਵਾਇਆ ਜਾਵੇ। ਐਫਐੱਨਆਈ (ਕੰਟਰੈਕਟਰਜ਼) ਮਜ਼ਦੂਰ ਏਕਤਾ ਯੂਨੀਅਨ ਦੇ ਕਰਮਚਾਰੀਆ ਨੇ ਦੱਸਿਆ ਕਿ ਵਿਧਾਇਕ ਨੇ ਸਾਨੂੰ ਭਰੋਸਾ ਦਿਵਾਇਆ ਹੈ ਕਿ ਉਹ ਉਨਾਂ੍ਹ ਦੀ ਗੱਲ ਵਿਧਾਨ ਸਭਾ ਤਕ ਪਹੁੰਚਾਉਣਗੇ।
Monday, February 10, 2025
Live Today Latest Breaking
News PatialaLive Today Latest Breaking
News Patiala