ਗਹਿਣੇ ਚੋਰੀ ਕਰਨ ਦੇ ਮਾਮਲੇ ਚ 3 ਨੌਜਵਾਨ ਕਾਬੂ : Samana News

 ਦੁਕਾਨਾਂ ਦੇ ਜਿੰਦਰੇ ਤੋੜ ਕੇ ਗਹਿਣੇ ਚੋਰੀ ਕਰਨ ਦੇ ਮਾਮਲੇ ਚ 3 ਨੌਜਵਾਨ ਕਾਬੂ

Samana News
Samana News

Samana News 8 March 2022- ਕਰੀਬ 10 ਦਿਨ ਪਹਿਲਾਂ ਸ਼ਹਿਰ ਦੀਆਂ 2 ਸੁਨਿਆਰਿਆਂ ਦੀਆਂ ਦੁਕਾਨਾਂ ਦੇ ਜਿੰਦਰੇ ਤੋੜ ਕੇ 60 ਹਜ਼ਾਰ ਰੁਪਏ ਕੀਮਤ ਦੇ ਚਾਂਦੀ ਦੇ ਗਹਿਣੇ ਚੋਰੀ ਕਰ ਕੇ ਫਰਾਰ ਹੋਣ ਦੇ ਇਕ ਮਾਮਲੇ ‘ਚ ਥਾਣਾ ਸ਼ਹਿਰੀ ਪੁਲਸ ਵੱਲੋਂ 3 ਨੌਜਵਾਨਾਂ ਨੂੰ ਕਾਬੂ ਕੀਤਾ ਗਿਆ ਹੈ। ਕਥਿਤ ਦੋਸ਼ੀਆਂ ਦੀ ਪਛਾਣ ਢੇਹਾ ਬਸਤੀ ‘ਚ ਰਹਿਣ ਵਾਲੇ ਸੁਮਿਤ, ਰੋਹਿਤ ਕੁਮਾਰ ਅਤੇ ਗੋਬਿੰਦ ਰਾਮ ਵਜੋਂ ਹੋਈ ਹੈ। ਦੱਸਣਯੋਗ ਹੈ ਕਿ 23-24 ਫਰਵਰੀ ਦੀ ਅੱਧੀ ਰਾਤ ਨੂੰ ਅਣਪਛਾਤੇ ਵਿਅਕਤੀਆਂ ਵੱਲੋਂ ਡੋਗਰ ਬਾਜ਼ਾਰ ਸਥਿਤ ਸੁਮਿਤ ਜਿਊਲਰ ਅਤੇ ਪ੍ਰਿੰਸ ਜਿਊਲਰ ਦੀਆਂ ਦੁਕਾਨਾਂ ਦੇ ਜਿੰਦਰੇ ਤੋੜ ਕੇ ਕਰੀਬ ਇਕ ਕਿਲੋ ਚਾਂਦੀ ਦੇ ਗਹਿਣੇ ਚੋਰੀ ਕਰ ਲਏ ਗਏ ਸਨ।

 ਥਾਨਾ ਮੁੱਖੀ ਸੁਰਿੰਦਰ ਭੱਲਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਏ. ਐੱਸ. ਆਈ. ਜੱਜਪਾਲ ਸਿੰਘ ਅਤੇ ਅਵਤਾਰ ਸਿੰਘ ਦੀ ਟੀਮ ਵੱਲੋਂ ਸੀ. ਸੀ. ਟੀ. ਵੀ. ਕੈਮਰਿਆਂ ਦੀ ਜਾਂਚ ਅਤੇ ਮਾਮਲੇ ਦੀ ਪੜਤਾਲ ਉਪਰੰਤ ਉਕਤ ਨੌਜਵਾਨਾਂ ਜੋ 19-20 ਸਾਲ ਦੀ ਉਮਰ ਦੇ ਹਨ, ਨੂੰ ਢੇਹਾ ਬਸਤੀ ਨੇੜੇ ਜਾ ਕੇ ਗਾਇਬ ਹੋ ਗਏ, ਜਿਨ੍ਹਾਂ ਨੂੰ ਗੁਪਤ ਸੂਚਨਾ ਦੇ ਅਧਾਰ ‘ਤੇ ਅਗਰਸੈਨ ਚੌਕ ਨੇੜੇ ਪੁਲਸ ਵੱਲੋਂ ਚਾਂਦੀ ਦੇ ਗਹਿਣਿਆਂ ਸਣੇ ਕਾਬੂ ਕਰ ਲਿਆ ਗਿਆ।ਉਨ੍ਹਾਂ ਅੱਗੇ ਦੱਸਿਆ ਕਿ ਉਕਤ ਤਿੰਨਾਂ ਖਿਲਾਫ ਮਾਮਲਾ ਦਰਜ ਕਰਦਿਆਂ ਹੋਰ ਪੜਤਾਲ ਲਈ ਅਦਾਲਤ ‘ਚ ਪੇਸ਼ ਕਰ ਕੇ ਰਿਮਾਂਡ ਹਾਸਲ ਕੀਤਾ ਜਾਵੇਗਾ।

Leave a Reply

Your email address will not be published. Required fields are marked *