ਔਰਤ ਦੀ ਮੌਤ ਹੋਣ ਤੋਂ ਬਾਅਦ ਮੇਹਰ ਹਸਪਤਾਲ ਦੇ ਡਾਕਟਰਾਂ ‘ਤੇ ਲਗਾਏ ਅਣਗਹਿਲੀ ਦੇ ਦੋਸ਼: Patiala News


 Patiala News: 28 March 2022

                    ਇਥੋਂ ਦੇ ਮੇਹਰ ਹਸਪਤਾਲ ‘ਚ ਪਥਰੀਆਂ ਦਾ ਅਪਰੇਸ਼ਨ ਕਰਵਾਉਣ ਪੁੱਜੀ ਔਰਤ ਦੀ ਇਲਾਜ ਦੌਰਾਨ ਮੌਤ ਹੋਣ ਤੋਂ ਬਾਅਦ ਮਿ੍ਤਕਾ ਦੇ ਪਰਿਵਾਰਿਕ ਮੈਂਬਰਾਂ ਨੇ ਉਕਤ ਡਾਕਟਰਾਂ ਉੱਤੇ ਦੋਸ਼ ਲਗਾਇਆ ਗਿਆ ਕਿ ਗੁਰਮੇਲ ਕੌਰ ਦੀ ਮੌਤ ਹਸਪਤਾਲ ਦੇ ਡਾਕਟਰਾਂ ਦੀ ਅਣਗਹਿਲੀ ਕਾਰਨ ਹੋਈ ਹੈ |

 ਇਸ ਸੰਬੰਧੀ ਮਿ੍ਤਕ ਦੀ ਨਨਾਣ ਨੇ ਦੱਸਿਆ ਕਿ ਧੂਰੀ ਤੋਂ ਉਨ੍ਹਾਂ ਦੀ ਭਰਜਾਈ ਗੁਰਮੇਲ ਕੌਰ ਨੂੰ ਗੁਰਦੇ ਦੀਆਂ ਪਥਰੀਆਂ ਦਾ ਅਪਰੇਸ਼ਨ ਕਰਾਉਣ ਲਈ ਮੇਹਰ ਹਸਪਤਾਲ ਵਿਚ ਲੈ ਕੇ ਆਏ ਸੀ | ਇਸ ਦੌਰਾਨ ਗੁਰਮੇਲ ਕੌਰ ਬਿਲਕੁਲ ਠੀਕ ਸੀ ਅਤੇ ਉਹ ਖ਼ੁਦ ਬੱਸ ਰਾਹੀਂ ਇਸ ਹਸਪਤਾਲ ਵਿਚ ਪਹੁੰਚੀ ਸੀ ਪਰ ਉਸ ਦਾ ਅਪਰੇਸ਼ਨ ਹੋਣ ਉਪਰੰਤ ਉਸ ਦੀ ਹਾਲਤ ਗੰਭੀਰ ਹੋ ਗਈ ਜਦੋਂ ਪਰਿਵਾਰਕ ਮੈਂਬਰਾਂ ਨੇ ਡਾਕਟਰਾਂ ਨੂੰ ਇਸ ਸੰਬੰਧੀ ਦੱਸਿਆ ਤਾਂ ਡਾਕਟਰਾਂ ਨੇ ਉਨ੍ਹਾਂ ਬਨਾਵਟੀ ਸਾਹ ਦਿਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਪਰ ਮਿ੍ਤਕ ਦੇ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਉਸ ਸਮੇਂ ਗੁਰਮੇਲ ਕੌਰ ਦੀ ਮੌਤ ਹੋ ਚੁੱਕੀ ਸੀ |

 ਇਸ ਘਟਨਾ ਦੇ ਵਾਪਰਨ ਉਪਰੰਤ ਵੱਡੀ ਗਿਣਤੀ ਵਿਚ ਮਿ੍ਤਕ ਦੇ ਪਰਿਵਾਰਕ ਮੈਂਬਰਾਂ ਸਮੇਤ ਹਸਪਤਾਲ ਦੇ ਡਾਕਟਰਾਂ ਅਤੇ ਪ੍ਰਬੰਧਕਾਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਉਨ੍ਹਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਉਹ ਲੋਕਾਂ ਦੀ ਜਾਨ ਨਾਲ ਖਿਲਵਾੜ ਕਰਨ ਵਾਲੇ ਅਣਸਿਖਿਅਤ ਡਾਕਟਰਾਂ ਦੇ ਹਸਪਤਾਲਾਂ ਦੀ ਮਾਨਤਾ ਰੱਦ ਕਰਕੇ ਇਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ |

ਇਸ ਦੌਰਾਨ ਮੇਹਰ ਹਸਪਤਾਲ ਇਕ ਡਾਕਟਰ ਅੰਕੁਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮਿ੍ਤਕ ਗੁਰਮੇਲ ਕੌਰ

Patiala News

ਪੁਰਾਣੀ ਟੀ.ਬੀ. ਦੀ ਬਿਮਾਰੀ ਦੀ ਮਰੀਜ਼ ਸੀ ਜਿਸ ਕਾਰਨ ਇਹ ਹਾਦਸਾ ਵਾਪਰਿਆ ਹੈ | ਉਨ੍ਹਾਂ ਕਿਹਾ ਕਿ ਡਾਕਟਰਾਂ ਵਲੋਂ ਗੁਰਮੇਲ ਕੌਰ ਦੇ ਇਲਾਜ ਦੌਰਾਨ ਕਿਸੇ ਤਰ੍ਹਾਂ ਦੀ ਕੋਈ ਅਣਗਹਿਲੀ ਨਹੀਂ ਵਰਤੀ ਗਈ ਸਗੋਂ ਪੂਰੀ ਸੁਹਿਰਦਤਾ ਨਾਲ ਉਨ੍ਹਾਂ ਦਾ ਇਲਾਜ ਕੀਤਾ ਸੀ |

 ਡਾਕਟਰ ਅੰਕੁਰ ਨੇ ਦੱਸਿਆ ਕਿ ਜਦੋਂ ਉਨ੍ਹਾਂ ਦੀ ਹਾਲਤ ਗੰਭੀਰ ਹੋ ਗਈ ਸੀ ਤਾਂ ਉਨ੍ਹਾਂ ਨੂੰ ਪਟਿਆਲਾ ਦੇ ਕਿਸੇ ਹੋਰ ਹਸਪਤਾਲ ਵਿਚ ਰੈਫ਼ਰ ਕਰ ਦਿੱਤਾ ਸੀ ਜਿੱਥੇ ਉਨ੍ਹਾਂ ਦਾ ਇਲਾਜ ਵਧੀਆ ਢੰਗ ਨਾਲ ਕੀਤਾ ਸੀ ਉਨ੍ਹਾਂ ਦੀ ਬਦਕਿਸਮਤੀ ਨਾਲ ਮੌਤ ਹੋ ਗਈ | ਇਸ ਦੌਰਾਨ ਮੌਕੇ ‘ਤੇ ਪਹੁੰਚੇ ਪਟਿਆਲਾ ਦੇ ਡੀ.ਐਸ.ਪੀ. ਅਸ਼ੋਕ ਸ਼ਰਮਾ ਨੇ ਦੱਸਿਆ ਕਿ ਮੇਹਰ ਹਸਪਤਾਲ ਖ਼ਿਲਾਫ਼ ਪਹਿਲਾਂ ਵੀ ਥਾਣਾ ਅਨਾਜ ਮੰਡੀ ਵਿਚ 304 ਦੀ ਧਾਰਾ ਤਹਿਤ ਕੇਸ ਦਰਜ ਹੈ ਪੁਲਿਸ ਵਲੋਂ ਪਹਿਲਾਂ ਵੀ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਇਸ ਹਸਪਤਾਲ ਦੀ ਮਾਨਤਾ ਰੱਦ ਕਰਨ ਲਈ ਲਿਖ ਕੇ ਭੇਜਿਆ ਗਿਆ ਸੀ | ਪਰ ਇਸ ਕੇਸ ਵਿਚ ਉਹ ਮਿ੍ਤਕ ਗੁਰਮੇਲ ਕੌਰ ਦੀ ਦੇਹ ਦਾ ਪੋਸਟਮਾਰਟਮ ਕਰਵਾਉਣ ਤੋਂ ਮਗਰੋਂ ਜੇਕਰ ਡਾਕਟਰਾਂ ਦੀ ਕੋਈ ਵੀ ਅਣਗਹਿਲੀ ਸਾਹਮਣੇ ਆਈ ਤਾਂ ਉਸ ਖ਼ਿਲਾਫ਼ ਉਹ ਸਖ਼ਤ ਤੋਂ ਸਖ਼ਤ ਕਾਰਵਾਈ ਕਰਨਗੇ |

 ਉਨ੍ਹਾਂ ਕਿਹਾ ਕਿ ਉਸ ਘਟਨਾ ਤੋਂ ਬਾਅਦ ਮੇਹਰ ਹਸਪਤਾਲ ਦੇ ਖ਼ਿਲਾਫ਼ ਹੋਰ ਪੀੜਤਾਂ ਦੀਆਂ ਸ਼ਿਕਾਇਤਾਂ ਆਈਆਂ ਹਨ ਇਨ੍ਹਾਂ ਸ਼ਿਕਾਇਤਾਂ ਦੀ ਪੜਤਾਲ ਕਰਨ ਤੋਂ ਬਾਅਦ ਪੁਲਿਸ ਬਣਦੀ ਕਾਰਵਾਈ ਅਮਲ ਵਿਚ ਲਿਆਵੇਗੀ | ਡੀ.ਐਸ.ਪੀ. ਨੇ ਕਿਹਾ ਕਿ ਇਸ ਹਸਪਤਾਲ ਦਾ ਡਾਕਟਰ ਪਹਿਲਾਂ ਹੀ ਤਿੰਨ ਚਾਰ ਕੇਸਾਂ ਸੰਬੰਧੀ ਜ਼ਮਾਨਤ ‘ਤੇ ਬਾਹਰ ਆਇਆ ਹੋਇਆ ਹੈ |

ਹਸਪਤਾਲ ਦੇ ਬਾਹਰ ਖੜੇ ਇਕ ਹੋਰ ਪੀੜਤ ਕੁਲਵਿੰਦਰ ਸਿੰਘ ਨੇ ਮੇਹਰ ਹਸਪਤਾਲ ‘ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਮੇਰੇ ਭਰਾ ਨੂੰ ਇਸ ਹਸਪਤਾਲ ਵਲੋਂ ਟੀਕਾ ਲਗਾ ਕੇ ਇਕ ਹੋਰ ਹਸਪਤਾਲ ਵਿਚ ਭੇਜ ਦਿੱਤਾ ਗਿਆ ਸੀ ਜਿਸ ਦੀ ਕਿ ਲੰਮਾ ਸਮਾਂ ਇਲਾਜ ਤੋਂ ਬਾਅਦ ਮੌਤ ਹੋ ਗਈ ਸੀ | ਉਨ੍ਹਾਂ ਕਿਹਾ ਕਿ ਇਸ ਸੰਬੰਧੀ ਉਹ ਹਸਪਤਾਲ ਦੇ ਖਿਲਾਫ ਪੁਲਿਸ ਅਤੇ ਸਿਹਤ ਵਿਭਾਗ ਕੋਲ ਕਾਫੀ ਸ਼ਿਕਾਇਤਾਂ ਦਰਜ ਕਰਵਾਈਆਂ ਪਰ ਕੋਈ ਸੁਣਵਾਈ ਨਹੀਂ ਹੋਈ |

Leave a Reply

Your email address will not be published. Required fields are marked *