Sign Language Voter Awareness Posters Released: Patiala News

ਸੰਕੇਤਕ ਭਾਸ਼ਾ ਦੇ ਵੋਟਰ ਜਾਗਰੂਕਤਾ ਪੋਸਟਰ ਜਾਰੀ

Sign Language Voter Awareness Posters Released: Patiala News
Sign Language Voter Awareness Posters Released: Patiala News

Patiala News: ਡਿਪਟੀ ਕਮਿਸ਼ਨਰ ਸੰਦੀਪ ਹੰਸ ਵੱਲੋਂ ਵੋਟਰਾਂ ਦੀ ਹਿੱਸੇਦਾਰੀ ਯਕੀਨੀ ਬਣਾਉਣ ਲਈ ਵੱਖ-ਵੱਖ ਤਰਾਂ ਦੇ ਪੋਸਟਰ ਜਾਰੀ ਕੀਤੇ ਗਏ ਹਨ। ਸੋਮਵਾਰ ਨੂੰ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਜ਼ਿਲ੍ਹਾ ਆਈਕਨ ਦਿਵਿਆਂਗਜਨ ਜਗਦੀਪ ਸਿੰਘ ਦੀਆਂ ਤਸਵੀਰਾਂ ਤੇ ਸੰਕੇਤਕ ਭਾਸ਼ਾ ਨਾਲ ਸਬੰਧਤ ਪੋਸਟਰ ਜਾਰੀ ਕੀਤਾਆ। ਜੋ ਕਿ ਹਰ ਇਕ ਪੋਿਲੰਗ ਬੂਥ ਉਪਰ ਲਾਇਆ ਜਾਵੇਗਾ। ਇਸ ਨਾਲ ਜੋ ਬੋਲਣ ਸੁਣਨ ਤੋਂ ਅਸਮਰਥ ਵੋਟਰਾਂ ਨੂੰ ਸਹੂਲਤ ਹੋ ਸਕੇ।

 ਜ਼ਿਲ੍ਹਾ ਕੋਆਰਡੀਨੇਟਰ ਤੇ ਆਈਕਨ ਦਿਵਿਆਂਗਜਨ ਜਗਦੀਪ ਸਿੰਘ ਵੱਲੋਂ ਵੱਖ-ਵੱਖ ਚੋਣ ਬੂਥਾਂ ਉੱਪਰ ਦਿਵਿਆਂਗਜਨ ਵੋਟਰਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਸਬੰਧੀ ਨਿਰੀਖਣ ਰਿਪੋਰਟ ਡਿਪਟੀ ਕਮਿਸ਼ਨਰ ਨੂੰ ਸੌਂਪੀ ਗਈ। ਇਸ ਵਿੱਚ ਉਨਾਂ ਵੱਲੋਂ ਦਿਵਿਆਂਗਜਨ ਤੇ ਸੀਨੀਅਰ ਸਿਟੀਜ਼ਨ ਵੋਟਰਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਉਪਰ ਖ਼ੁਸ਼ੀ ਪ੍ਰਗਟ ਕੀਤੀ। ਜ਼ਿਲ੍ਹਾ ਨੋਡਲ ਅਫ਼ਸਰ ਸਵੀਪ ਪ੍ਰੋ ਗੁਰਬਖਸ਼ੀਸ਼ ਸਿੰਘ ਅੰਟਾਲ ਨੇ ਦੱਸਿਆ ਕਿ ਅੱਜ ਜਾਰੀ ਪੋਸਟਰਾਂ ਚ ਚੋਣਾਂ ਵਾਲੇ ਦਿਨ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ, ਵੋਟ ਪਾਉਣ ਵਾਲੇ ਸ਼ਨਾਖ਼ਤੀ ਕਾਰਡਾਂ ਤੇ ਈਵੀਐੱਮ ਤੇ ਵੀਵੀ ਪੈਟ ਸਬੰਧੀ ਜਾਣਕਾਰੀ ਦਿੱਤੀ ਗਈ ਹੈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਗੁਰਪ੍ਰਰੀਤ ਸਿੰਘ ਥਿੰਦ, ਸਹਾਇਕ ਕਮਿਸ਼ਨਰ ਕਿਰਨ ਸ਼ਰਮਾ ਅਤੇ ਨੋਡਲ ਅਫ਼ਸਰ ਦਿਵਿਆਂਗਜਨ ਵਰਿੰਦਰ ਸਿੰਘ ਟਿਵਾਣਾ ਵੀ ਹਾਜ਼ਰ ਸਨ।

Leave a Reply

Your email address will not be published. Required fields are marked *