Punjabi University ਜੀਵ-ਵਿਗਿਆਨ ਦੇ ਖੇਤਰ ਵਿੱਚ ਕੌਮਾਂਤਰੀ ਕਾਨਫਰੰਸ ਦੀ ਸ਼ੁਰੂਆਤ

ਜੀਵ ਵਿਗਿਆਨ ‘ਚ ਵਿਗਾਸ ਦੀ ਰੌਸ਼ਨੀ ਤੋਂ ਬਿਨਾਂ ਕੋਈ ਚੀਜ਼ ਮਾਇਨੇ ਨਹੀਂ ਰੱਖਦੀ : ਪ੍ਰੋ. ਭਾਰਤੀ

Patiala News : ਜੀਵ ਵਿਗਿਆਨ ਦੇ ਵਿੱਚ ਵਿਗਾਸ ਦੀ ਰੌਸ਼ਨੀ ਤੋਂ ਬਿਨਾਂ ਕੋਈ ਚੀਜ਼ ਮਾਇਨੇ ਹੀ ਨਹੀਂ ਰੱਖਦੀ। ਇਹ ਸ਼ਬਦ ਵਿਗਾਸ ਵਿਗਿਆਨੀ ਥਿਓਡੋਸੀਅਸ ਦੈੱਬਜ਼ਾਹਨਸਕੀ ਨੇ 1973 ਵਿੱਚ ਆਪਣੇ ਇਕ ਲੇਖ ਦੇ ਵਿੱਚ ਲਿਖੇ ਸਨ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਜੀਵ ਵਿਗਿਆਨੀ ਪ੍ਰੋ ਹਿਮੇਂਦਰ ਭਾਰਤੀ ਨੇ ਇਹ ਸ਼ਬਦ 49 ਸਾਲ ਬਾਅਦ ਕੌਮਾਂਤਰੀ ਕਾਨਫਰੰਸ ਦੇ ਉਦਘਾਟਨ ਸਮਾਗਮ ਦੌਰਾਨ ਕਹੇ ਕਿਉਂਕਿ ਖ਼ਿਆਲ ਵਜੋਂ ਇਹ ਵਿਚਾਰ ਵਿਗਿਆਨ ਦੇ ਖੇਤਰ ਵਿੱਚ ਓਨਾ ਹੀ ਅਹਿਮ ਹੈ।

ਉਨਾਂ ਦੇ ਇਸ ਕਥਨ ਦੇ ਵੱਖ-ਵੱਖ ਪਾਸਾਰਾਂ ਨੂੰ ਸਮਝਣ ਲਈ ਇਹ ਤਿੰਨ ਰੋਜ਼ਾ ਕਾਨਫਰੰਸ ਅਹਿਮ ਹੈ। ਜੋ ਪੰਜਾਬੀ ਤੇ ਵਿਗਿਆਨ ਦੇ ਵਿਸ਼ਿਆਂ ਤੇ 15 ਰੋਜ਼ਾ ਸਮਾਗਮਾਂ ਦੀ ਲੜੀ ਦੀ ਸ਼ੁਰੂਆਤ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਇੰਡੀਅਨ ਸੁਸਾਇਟੀ ਆਫ਼ ਐਵੋਲੂਸ਼ਨਰੀ ਬਾਇਓਲੌਜਿਸਟਜ਼ (ਆਈਐੱਸਈਬੀ) ਦੇ ਸਹਿਯੋਗ ਨਾਲ ਵਿਗਾਸਵਾਦੀ ਜੀਵ-ਵਿਗਿਆਨ ਦੇ ਖੇਤਰ ਵਿੱਚ ਕਰਵਾਈ ਜਾ ਰਹੀ ਕੌਮਾਂਤਰੀ ਕਾਨਫਰੰਸ ਦੀ ਸ਼ੁਰੂਆਤ ਹੋ ਗਈ ਹੈ। 

ਜ਼ਿਕਰਯੋਗ ਹੈ ਕਿ ਪੰਜਾਬੀ ਯੂਨੀਵਰਸਿਟੀ ਵੱਲੋਂ ਮਾਤ ਭਾਸ਼ਾ ਤੇ ਵਿਗਿਆਨ ਦੇ ਹਵਾਲੇ ਨਾਲ ਮਨਾਏ ਜਾ ਰਹੇ ਪੰਦਰਵਾੜੇ ਦੀ ਸ਼ੁਰੂਆਤ ਵੀ ਇਸ ਪ੍ਰੋਗਰਾਮ ਨਾਲ ਹੋ ਗਈ ਹੈ। ਇਸ ਪੰਦਰਵਾੜੇ ਦੌਰਾਨ ਯੂਨੀਵਰਸਿਟੀ ਵੱਲੋਂ ਆਪਣੇ ਕੈਂਪਸ ਤੇ ਕਾਂਸਟੀਚੂਐਂਟ ਕਾਲਜਾਂ ਵਿੱਚ 75 ਵੱਖ-ਵੱਖ ਤਰਾਂ ਦੇ ਸਮਾਗਮ ਕੀਤੇ ਜਾ ਰਹੇ ਹਨ। 

ਪੰਜਾਬੀ ਯੂਨੀਵਰਸਿਟੀ ਦੇ ਸਾਇੰਸ ਆਡੀਟੋਰੀਅਮ ‘ਚ ਹੋਏ ਇਸ ਦੇ ਉਦਘਾਟਨੀ ਸਮਾਰੋਹ ਵਿਚ ਯੂਨੀਵਰਸਿਟੀ ਆਫ਼ ਮੈਸੂਰ ਦੇ ਪ੍ਰਫੈਸਰ ਮੇਵਾ ਸਿੰਘ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ। ਆਈਐੱਸਈਬੀ ਦੇ ਸਕੱਤਰ ਡਾ. ਐੱਨਜੀ ਪਰਸਾਦ ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ ਅਤੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਵਾਈਸ ਚਾਂਸਲਰ ਪ੍ਰੋ ਅਰਵਿੰਦ ਨੇ ਇਸ ਉਦਘਾਟਨੀ ਸਮਾਰੋਹ ਦੀ ਪ੍ਰਧਾਨਗੀ ਕੀਤੀ। 

ਮੁੱਖ ਮਹਿਮਾਨ ਵਜੋਂ ਦਿੱਤੇ ਭਾਸ਼ਣ ਦੌਰਾਨ ਪ੍ਰੋ ਮੇਵਾ ਸਿੰਘ ਨੇ ਦੱਸਿਆ ਕਿ ਉਹ ਪੰਜਾਬੀ ਯੂਨੀਵਰਸਿਟੀ ਦੇ ਹੀ ਵਿਦਿਆਰਥੀ ਰਹੇ ਹਨ। ਇਸ ਮੌਕੇ ਉਨਾਂ ਵੱਲੋਂ ਪੰਜਾਬੀ ਯੂਨੀਵਰਸਿਟੀ ਨਾਲ ਆਪਣੀ ਸਾਂਝ ਬਾਰੇ ਅਨੁਭਵ ਸਾਂਝੇ ਕੀਤੇ ਗਏ। ਪੰਜਾਬੀ ਯੂਨੀਵਰਸਿਟੀ ਵੱਲੋਂ ਸ਼ੁਰੂ ਕੀਤੇ ਗਏ ਇੰਟੀਗ੍ਰੇਟਿਡ ਕੋਰਸਾਂ ਦੀ ਵਿਸ਼ੇਸ਼ ਤੌਰ ‘ਤੇ ਸ਼ਲਾਘਾ ਕਰਦਿਆਂ ਉਨਾਂ ਕਿਹਾ ਕਿ ਬਿਲਕੁਲ ਨਿਵੇਕਲੀ ਕਿਸਮ ਦੇ ਕੋਰਸ ਹਨ, ਜੋ ਭਾਰਤ ਦੀ ਕਿਸੇ ਵੀ ਹੋਰ ਯੂਨੀਵਰਸਿਟੀ ‘ਚ ਏਨੇ ਵੱਡੇ ਪੱਧਰ ‘ਤੇ ਨਹੀਂ ਚੱਲ ਰਹੇ। ਅਜਿਹੇ ਕਦਮਾਂ ਲਈ ਪੰਜਾਬੀ ਯੂਨੀਵਰਸਿਟੀ ਵਧਾਈ ਦੀ ਪਾਤਰ ਹੈ। 

Punjabi University
Punjabi University

Leave a Reply

Your email address will not be published. Required fields are marked *