Patiala ਘਰ ਤੇ ਰੇਡ ਮਾਰ ਕੇ ਚਾਲੂ ਭੱਠੀ ਅਤੇ 200 ਲਿਟਰ ਲਾਹਣ ਬਰਾਮਦ : News Patiala

 ਪੰਜਾਬ ਪੁਲਿਸ ਅਤੇ ਐਕਸਾਈਜ਼ ਵਿਭਾਗ ਦੀ ਸਾਂਝੀ ਕਾਰਵਾਈ

News Patiala
News Patiala

News Patiala, 25 ਫਰਵਰੀ- ਪਟਿਆਲਾ ਪੁਲਿਸ ਅਤੇ ਐਕਸਾਈਜ਼ ਵਿਭਾਗ ਦੀ ਟੀਮ ਨੇ ਇਕ ਸਾਂਝੀ ਕਾਰਵਾਈ ‘ਚ ਘਰ ‘ਤੇ ਰੇਡ ਮਾਰ ਕੇ 200 ਲਿਟਰ ਲਾਹਣ ਅਤੇ 2 ਬੋਤਲਾਂ ਨਾਜਾਇਜ਼ ਸ਼ਰਾਬ ਦੀਆਂ ਬਰਾਮਦ ਹੋਈਆਂ। ਥਾਣਾ ਸਦਰ ਦੀ ਪੁਲਿਸ ਨੇ ਪਰਮਜੀਤ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਇੰਦਰਾ ਕਾਲੋਨੀ ਵਾਰਡ ਨੰਬਰ 1 ਟੋਹਾਣਾ ਥਾਣਾ ਟੋਹਾਣਾ ਜ਼ਿਲਾ ਫਤਿਆਬਾਦ ਹਰਿਆਣਾ ਖਿਲਾਫ ਐਕਸਾਈਜ਼ ਐਕਟ ਤਹਿਤ ਕੇਸ ਦਰਜ ਕੀਤਾ ਹੈ।

ਜਾਣਕਾਰੀ ਮੁਤਾਬਕ ਏ.ਐੱਸ.ਆਈ. ਮਸ਼ਹੂਰ ਸਿੰਘ ਪੁਲਸ ਪਾਰਟੀ ਸਮੇਤ ਬੱਸ ਅੱਡਾ ਪਿੰਡ ਬੀੜ ਕੌਲੀ ਵਿਖੇ ਮੌਜੂਦ ਸੀ, ਜਿਥੇ ਐਕਸਾਈਜ਼ ਇੰਸਪੈਕਟਰ ਸੰਦੀਪ ਸਾਹੀ ਕਰਮਚਾਰੀਆਂ ਸਮੇਤ ਮੌਜੂਦ ਸੀ। ਉਨ੍ਹਾਂ ਨੇ ਸੂਚਨਾ ਦਿੱਤੀ ਉਕਤ ਵਿਅਕਤੀ ਨਾਜਾਇਜ਼ ਸ਼ਰਾਬ ਕਸੀਦ ਕੇ ਵੇਚਣ ਦਾ ਆਦੀ ਹੈ। ਅੱਜ ਵੀ ਆਪਣੀ ਸੱਸ ਊਸ਼ਾ ਰਾਣੀ ਦੇ ਘਰ ਸ਼ਰਾਬ ਕਸੀਦ ਰਿਹਾ ਹੈ। ਪੁਲਿਸ ਨੇ ਰੇਡ ਕਰ ਕੇ ਇਕ ਚਾਲੂ ਭੱਠੀ, 200 ਲਿਟਰ ਲਾਹਣ ਅਤੇ 2 ਬੋਤਲਾਂ ਨਾਜਾਇਜ਼ ਸ਼ਰਾਬ ਦੀਆਂ ਬਰਾਮਦ ਕੀਤੀਆਂ। ਇਸ ਮਾਮਲੇ ‘ਚ ਉਕਤ ਵਿਅਕਤੀ ਖਿਲਾਫ ਐਕਸਾਈਜ਼ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।

ਇਸ ਦੌਰਾਨ ਥਾਣਾ ਅਨਾਜ ਮੰਡੀ ਦੀ ਪੁਲਿਸ ਨੇ ਗੁਰਮੇਲ ਸਿੰਘ ਪੁੱਤਰ ਹਰਨਾਮ ਸਿੰਘ ਵਾਸੀ ਸੰਤ ਨਗਰ ਥਾਣਾ ਸਿਵਲ ਲਾਈਨ ਖਿਲਾਫ ਐਕਸਾਈਜ਼ ਐਕਟ ਤਹਿਤ ਕੇਸ ਦਰਜ ਕੀਤਾ ਹੈ। ਜਾਣਕਾਰੀ ਮੁਤਾਬਕ ਏ. ਐੱਸ. ਆਈ. ਰਜਿੰਦਰ ਕੁਮਾਰ ਪੁਲਸ ਪਾਰਟੀ ਸਮੇਤ ਨੇੜੇ ਗੋਰਮਿੰਟ ਪ੍ਰੈੱਸ ਸਰਹਿੰਦ ਰੋਡ ਪਟਿਆਲਾ ਵਿਖੇ ਮੌਜੂਦ ਸੀ। ਸੂਚਨਾ ਮਿਲੀ ਕਿ ਉਕਤ ਵਿਅਕਤੀ ਮਿੰਨੀ ਟਰੱਕ ਯੂਨੀਅਨ ਨੇੜੇ ਰੇਲਵੇ ਸਟੇਸ਼ਨ ਕੋਲ ਸ਼ਰਾਬ ਵੇਚ ਰਿਹਾ ਹੈ। ਪੁਲਸ ਨੇ ਰੇਡ ਕਰ ਕੇ ਸ਼ਰਾਬ ਦੀਆਂ 24 ਬੋਤਲਾਂ ਬਰਾਮਦ ਕੀਤੀਆਂ।

Leave a Reply

Your email address will not be published. Required fields are marked *