Patiala weather next 10 days | Rain in Patiala today | Patiala News

Patiala weather next 10 days | Rain in Patiala today | Patiala News
Patiala weather next 10 days | Rain in Patiala today | Patiala News

3 ਫਰਵਰੀ ਬਾਰਿਸ਼ ⛈☔️

2 ਫਰਵਰੀ ਤਾਜਾ ਪੱਛਮੀ ਸਿਸਟਮ ਲਹਿੰਦੇ ਪੰਜਾਬ ਚ ਪੁੱਜ ਜਾਵੇਗਾ ਜਿਸ ਕਾਰਨ 2 ਫਰਵਰੀ ਦੀ ਸ਼ਾਮ ਤੋੰ ਬੱਦਲਵਾਹੀ ਛਾਓੁਣੀ ਸ਼ੁਰੂ ਹੋ ਜਾਵੇਗੀ ਤੇ ਦੇਰ ਸ਼ਾਮ ਜਾਂ ਰਾਤ ਤੋਂ ਕਿਣਮਿਣ ਤੇ ਹਲਕੀਆਂ ਫੁਹਾਰਾਂ ਕਈ ਇਲਾਕਿਆਂ ਚ ਚਾਲੂ ਹੋ ਜਾਣਗੀਆ। 

👉3 ਫਰਵਰੀ ਨੂੰ ਸਵੇਰ ਪੁਰੇ ਦੇ ਤੇਜ ਵਹਾਅ ਦੇ ਵਧਣ ਨਾਲ ਹੀ ਬਰਸਾਤੀ ਕਾਰਵਾਈ ਵਧ ਜਾਵੇਗੀ, ਲੱਗਭਗ ਸਾਰੇ ਸੂਬੇ ਚ ਵਗਦੇ ਤੇਜ ਠੰਡੇ ਪੁਰੇੇ ਤੇ ਸੰਘਣੀ ਬੱਦਲਵਾਹੀ ਤੇ ਨਾਲ ਮੁੜ-ਮੁੜ ਦਰਮਿਆਨੇ ਮੀਂਹ ਦੀਆਂ ਫੁਹਾਰਾਂ ਪੈਣਗੀਆਂ ਤੇ ਕਿਤੇ-ਕਿਤੇ ਗਰਜ-ਲਿਸ਼ਕ ਵਾਲੇ ਬੱਦਲ ਬਣ ਭਾਰੀ ਛਰਾਟੇ ਵੀ ਦੇਣਗੇ। ਇਸਦੇ ਨਾਲ ਹੀ ਥੋੜ੍ਹੀ ਥਾਂ ਬਰੀਕ ਗੜ੍ਹੇਮਾਰੀ ਵੀ ਹੋਵੇਗੀ।  

 👉4 ਫਰਵਰੀ ਦੁਪਹਿਰ ਤੱਕ ਸਿਸਟਮ ਦੇ ਅਸਰ ਕਾਰਨ ਬਰਸਾਤੀ ਹਲਚਲ ਬਣੀ ਰਹੇਗੀ ਮੁੱਖ ਤੌਰ ਤੇ ਓੁੱਤਰ-ਪੂਰਬੀ ਜਿਲ੍ਹਿਆਂ ਚ। ਹਾਲਾਂਕਿ ਬਹੁਤੇ ਹਿੱਸਿਆਂ ਚ 4 ਫਰਵਰੀ ਦੀ ਸਵੇਰ ਹੀ ਮੀਂਹ ਹਟ ਜਾਵੇਗਾ।

▶3-4 ਫਰਵਰੀ ਮੌਸਮ ਕਾਫ਼ੀ ਠੰਡਾ ਰਹੇਗਾ ਤੇ ਦੋਵੇ ਦਿਨ ਕੋਲਡ ਡੇਅ ਸਥਿਤੀ ਰਹੇਗੀ। ਮੀਂਹ ਦੇ ਪਿੱਛੋ ਮੁੜ ਧੁੰਦ ਤੇ ਧੁੰਦ ਵਾਲੇ ਬੱਦਲ ੧-੨ ਵੇਖਣ ਨੂੰ ਮਿਲ ਸਕਦੇ ਹਨ। 

#ਬਰਫ਼ਵਾਰੀ 

3-4 ਫਰਵਰੀ ਜੰਮੂ-ਕਸ਼ਮੀਰ, ਹਿਮਾਚਲ ਤੇ ਓੁਤਰਾਖੰਡ ਚ ਦਰਮਿਆਨੀ ਤੋਂ ਭਾਰੀ ਬਰਫ਼ਵਾਰੀ ਤੇ ਨੀਵ ਪਹਾੜੀ ਹਿੱਸਿਆਂ ਚ ਬਾਰਿਸ਼ ਹੋਵੇਗੀ। ਇਸ ਦੌਰਾਨ ਹਿਮਾਚਲ ਤੇ ਜੰਮੂ ਚ ਬਰਫ਼ਵਾਰੀ 1500 ਮੀਟਰ ਓੁੱਚਾਈ ਤੱਕ  ਦੇ ਪਹਾੜਾਂ ਤੱਕ ਵੀ ਹੋਣ ਦੀ ਆਸ ਹੈ।

Leave a Reply

Your email address will not be published. Required fields are marked *