Patiala Crime News : ਜਵਾਈ ਤੇ ਧੀਆਂ ਨਾਲ ਮਿਲ ਕੇ ਕੀਤਾ ਪੁੱਤ ਦਾ ਕਤਲ, ਮਾਂ, ਦੋ ਭੈਣਾਂ ਤੇ ਜੀਜੇ ਨੂੰ ਲਿਆ ਹਿਰਾਸਤ ਵਿੱਚ : Patiala News

Patiala Crime News: Patiala News
Patiala Crime News: Patiala News

Patiala News : ਡੇਰਾ ਪਿੰਡ ਚੁਪਕੀ ਵਿੱਚ ਮਾਂ ਨੇ ਜਵਾਈ ਤੇ ਧੀਆਂ ਨਾਲ ਮਿਲ ਕੇ  ਅਪਣੇ ਹੀ ਪੁੱਤ ਦਾ ਕਤਲ ਕੀਤਾ।  ਕਤਲ ਸਬੰਧੀ ਸੂਚਨਾ ਮਿਲਦਿਆਂ ਹੀ ਮੌਕੇ ਪਰ ਪੁਲਿਸ ਪੁੱਜੀ। ਪੁਲਿਸ  ਨੇ ਸਸਕਾਰ ਤੋਂ ਪਹਿਲਾਂ ਹੀ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਲਿਆ ਤੇ ਜਾਂਚ ਸ਼ੁਰੂ ਕਰ ਦਿੱਤੀ।

ਸਦਰ ਪੁਲਿਸ ਦੀ ਕਾਰਜਕਾਰੀ ਅਧਿਕਾਰੀ ਸਬ-ਇੰਸਪੈਕਟਰ ਰਮਨਦੀਪ ਕੌਰ ਨੇ ਦੱਸਿਆ ਕਿ ਸ਼ਨੀਵਾਰ ਰਾਤ ਨੂੰ ਪਿੰਡ ਚੁਪਕੀ ਸਥਿਤ ਡੇਰੇ ਦੇ ਘਰ ਵਿਚ ਬਲਜਿੰਦਰ ਸਿੰਘ (25) ਦੇ ਕਤਲ ਕੀਤੇ ਜਾਣ ਤੋਂ ਬਾਅਦ ਉਸ ਦੇ ਸਸਕਾਰ ਦੀ ਤਿਆਰੀ ਕੀਤੇ ਜਾਣ ਦੀ ਮਿਲੀ। ਸੂਚਨਾ ਦੇ ਅਧਾਰ ਤੇ ਉਨ੍ਹਾਂ ਨੇ ਸਿਟੀ ਥਾਣਾ ਮੁਖੀ ਸੁਰਿੰਦਰ ਭੱਲਾ ਤੇ ਵੱਖ-ਵੱਖ ਪੁਲਿਸ ਕਰਮਚਾਰੀਆਂ ਸਣੇ ਡੇਰਾ ਪਿੰਡ ਚੁਪਕੀ ਵਿੱਚ ਰੇਡ ਕੀਤੀ। ਜਿਥੇ ਮ੍ਰਿਤਕ ਦੀ ਲਾਸ਼ ਪਈ ਮਿਲੀ। ਜਾਂਚ ਦੌਰਾਨ ਮ੍ਰਿਤਕ ਦੇ ਸਿਰ ਦੇ ਉਪਰ ਸੱਟ ਦੇ ਡੂੰਘੇ ਜ਼ਖ਼ਮ ਮਿਲੇ। ਜਿਸ ਤੋਂ ਹੱਤਿਆ ਦਾ ਸ਼ੱਕ ਹੋਣ ’ਤੇ ਪਰਿਵਾਰ ਵਿਚ ਮੌਜੂਦ ਮ੍ਰਿਤਕ ਦੀ ਮਾਂ, ਜੀਜਾ ਅਤੇ ਭੈਣਾਂ ਤੋਂ ਪੁੱਛਗਿੱਛ ਕੀਤੀ ਗਈ। 

ਪਹਿਲਾ ਤਾਂ ਪਰਿਵਾਰਕ ਮੈਂਬਰਾਂ ਨੇ ਇਸ ਨੂੰ ਨਸ਼ੇੜੀਆਂ ਵੱਲੋਂ ਹਮਲੇ ’ਚ ਮਾਰੇ ਜਾਣ ਦੀ ਘਟਨਾ ਦੱਸਿਆ। ਪਰ ਵੱਖ-ਵੱਖ ਤੌਰ ਤੇ ਪਰਿਵਾਰਕ ਮੈਂਬਰਾਂ ਤੋਂ ਕੀਤੀ ਗਈ ਸਖ਼ਤ ਪੁੱਛਗਿੱਛ ਕੀਤੀ। ਜਿਸ ਵਿੱਚ ਉਨ੍ਹਾਂ ਨੇ ਰਾਡ ਨਾਲ ਨੌਜਵਾਨ ਦੀ ਹੱਤਿਆ ਕੀਤੇ ਜਾਣ ਦੀ ਗੱਲ ਮੰਨ ਲਈ। ਪੁਲਿਸ ਨੇ ਹੱਤਿਆ ਵਿਚ ਵਰਤੀ ਰਾਡ ਘਰ ਦੀ ਛੱਤ ਤੋਂ ਅਤੇ ਖੂਨ ਨਾਲ ਲਿਬੜੇ ਕੱਪੜੇ ਨਜ਼ਦੀਕੀ ਖੇਤਾਂ ’ਚ ਬਰਾਮਦ ਕਰ ਲਏ।

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਬਲਜਿੰਦਰ ਸਿੰਘ ਦੀ ਮਾਂ ਬਲਜੀਤ ਕੌਰ, ਭੈਣਾਂ ਮਨਦੀਪ ਕੌਰ, ਗੁਰਵਿੰਦਰ ਕੌਰ ਤੇ ਜੀਜਾ ਹਰਜਿੰਦਰ ਸਿੰਘ ਵਾਸੀ ਪਿੰਡ ਅਤਾਲਾ ਖ਼ਿਲਾਫ਼ ਮਾਮਲਾ ਦਰਜ ਕਰਕੇ ਪੁਲਿਸ ਵੱਲੋਂ ਹੱਤਿਆ ਦੇ ਅਸਲੀ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੂੰ ਕਾਬੂ ਕਰਕੇ ਉਨ੍ਹਾਂ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ।

Leave a Reply

Your email address will not be published. Required fields are marked *