ਪਟਿਆਲਾ ਸ਼ਹਿਰ ਵਿਚ ਸਭ ਵੱਧ ਕੋਵਿਡ ਕੇਸ ਰਿਪੋਰਟ ਹੋਏ : ਸਿਵਲ ਸਰਜਨ Patiala News Today

Patiala News Today
Patiala News Today

 Patiala News Today,14 ਜਨਵਰੀ, 2022 – ਸਿਵਲ ਸਰਜਨ ਡਾ. ਪ੍ਰਿੰਸ ਸੌਢੀ ਨੇਂ ਦੱਸਿਆਂ ਕਿ ਜਿਲ੍ਹੇ ਵਿਚ ਟੀਕਾਕਰਨ ਕੈੰਪਾਂ ਵਿੱਚ 11330  ਨਾਗਰਿਕਾਂ ਵੱਲੋਂ ਕੋਵਿਡ ਵੈਕਸੀਨ ਦੇ ਟੀਕੇ ਲਗਵਾਉਣ ਨਾਲ ਜਿਲ੍ਹੇ ਵਿੱਚ ਕੁੱਲ ਕੋਵਿਡ ਟੀਕਾਕਰਨ ਦੀ ਗਿਣਤੀ 18 ਲੱਖ 04 ਹਜਾਰ 714 ਹੋ ਗਈ ਹੈ। ਹੁਣ ਤੱਕ 2010 ਯੋਗ ਨਾਗਰਿਕਾਂ ਵੱਲੋਂ ਵੈਕਸੀਨ ਦੀ ਬੂਸਟਰ ਡੋਜ ਲਗਵਾਈ ਜਾ ਚੁੱਕੀ ਹੈ। ।

ਕੋਵਿਡ ਦੀ ਸਥਿਤੀ ਦੇ ਅਨੁਕੂਲ ਚੋਣਾ ਕਰਵਾਉਣ ਵਿੱਚ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਬਾਰੇ ਜਾਣੂ ਕਰਵਾਉਣ ਲਈ ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਵੱਲੋਂ ਸਮੂਹ ਸੀਨੀਅਰ ਮੈਡੀਕਲ ਅਫਸਰਾਂ ਦੀ ਇੱਕ ਜੂਮ ਮੀਟਿੰਗ ਕੀਤੀ ਗਈ।ਮੀਟਿੰਗ ਵਿੱਚ ਸਮੂਹ ਸਿਹਤ ਪ੍ਰੋਗਰਾਮ ਅਫਸਰ ਵੀ ਹਾਜਰ ਹੋਏ। ਸਿਵਲ ਸਰਜਨ ਡਾ. ਪ੍ਰਿੰਸ ਸੌਢੀ ਵੱਲੋਂ ਸਮੂਹ ਸੀਨੀਅਰ ਮੈਡੀਕਲ ਅਫਸਰਾਂ ਨੁੰ ਪੋਲਿੰਗ ਬੁਥਾ ਤੇਂ ਕੋਵਿਡ ਪਾਜ਼ਿਟਿਵ ਵਿਅਕਤੀਆਂ ਦੇ ਅੱਲਗ ਤੋਂ ਵੋਟਿੰਗ ਇੰਤਜਾਮ  ਕਰਨ ਅਤੇ ਡਿਉੁਟੀ ਤੇਂ ਤੈਨਾਤ ਸਟਾਫ ਲਈ ਪੀ.ਪੀ.ਈ ਕਿੱਟਾ ਅਤੇ ਉਸ ਦੇ ਸੁੱਰਖਿਅਤ ਨਿਪਟਾਰੇ ਸਬੰਧੀ ਤਿਆਰੀਆਂ ਦਾ ਜਾਇਜਾ ਲਿਆ ਅਤੇ ਸਟਾਫ ਨੁੰ ਤੈਨਾਤ ਕਰਨ ਲਈ ਕਿਹਾ।  ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਨੇਂ ਕਿਹਾ ਕਿ ਅੱਜ ਜਿਲੇ ਵਿੱਚ ਪ੍ਰਾਪਤ 2259 ਕੋਵਿਡ ਰਿਪੋਰਟਾਂ ਵਿਚੋਂ 776 ਕੇਸ ਕੋਵਿਡ ਪਾਜੀਟਿਵ ਪਾਏ ਗਏ ਹਨ। 

ਜਿਨ੍ਹਾਂ ਵਿੱਚੋਂ ਪਟਿਆਲਾ ਸ਼ਹਿਰ ਨਾਲ 402, ਨਾਭਾ 42, ਸਮਾਣਾ 12, ਰਾਜਪੁਰਾ 79, ਬਲਾਕ ਭਾਦਸੋਂ ਤੋਂ 36, ਬਲਾਕ ਕੋਲੀ 73, ਬਲਾਕ ਹਰਪਾਲਪੁਰ ਤੋਂ 22, ਬਲਾਕ ਕਾਲੋਮਾਜਰਾ ਤੋਂ 34, ਦੁਧਨਸਾਧਾ ਤੋਂ 51 ਅਤੇ ਬਲਾਕ ਸ਼ੁਤਰਾਣਾ ਤੋਂ 27 ਕੇਸ ਪਾਏ ਗਏ ਹਨ। ਤਿੰਨ ਕੇਸ ਦੁਸਰੇ ਰਾਜਾਂ ਨੂੰ ਸ਼ਿਫਟ ਹੋਣ ਅਤੇ 22 ਡੁਪਲੀਕੇਟ ਐਂਟਰੀਆਂ ਮੇਨ ਲਿਸਟ ਵਿਚੋਂ ਕੱਢਣ ਕਾਰਣ ਜ਼ਿਲੇ ਵਿੱਚ ਕੋਵਿਡ ਪਾਜ਼ੀਟਿਵ ਕੇਸਾਂ ਦੀ ਗਿਣਤੀ 56,546 ਹੋ ਗਈ ਹੈ ਅਤੇ ਮਿਸ਼ਨ ਫਹਿਤ ਤਹਿਤ 838 ਮਰੀਜ਼ ਠੀਕ ਹੋਣ ਕਾਰਨ  ਮਰੀਜਾਂ ਦੀ ਗਿਣਤੀ 50,365 ਹੈ ਅਤੇ ਐਕਟਿਵ ਕੇਸਾਂ ਦੀ ਗਿਣਤੀ 4533 ਹੋ ਗਈ ਹੈ ਅਤੇ ਅੱਜ ਜ਼ਿਲੇ ਵਿੱਚ ਇੱਕ ਹੋਰ ਕੋਵਿਡ ਪਾਜ਼ਿਟਿਵ ਮਰੀਜ ਦੀ ਮੌਤ ਹੋਣ ਕਾਰਣ ਮੌਤਾਂ ਦੀ ਕੁੱਲ ਗਿਣਤੀ 1378 ਹੋ ਗਈ ਹੈ।

ਕੋਵਿਡ ਸਬੰਧੀ ਜਾਣਕਾਰੀ ਲਈ ਜਾਰੀ ਹੋਏ ਨੰਬਰਾਂ ਬਾਰੇ ਜਾਣਕਾਰੀ ਦਿੰਦੇ ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਨੇਂ ਕਿਹਾ ਕਿ ਕੋਵਿਡ ਸਬੰਧੀ ਜਾਣਕਾਰੀ ਲਈ ਜਿਲ੍ਹਾ ਸਿਹਤ ਵਿਭਾਗ ਵੱਲੋ ਹੈਲਪ ਲਾਈਨ ਨੰਬਰ 0175-5127793 ਅਤੇ 0175-5128793, ਕੋਵਿਡ ਸਬੰਧੀ ਕੋਈ ਮੈਡੀਕਲ ਸਹਾਇਤਾ ਲਈ 88377-34514, 62801-03430 ਨੰਬਰ ਜਾਰੀ ਕੀਤੇ ਗਏ ਹਨ ਇਸ ਤੋਂ ਇਲਾਵਾ ਰਾਜਪਰਾ, ਨਾਭਾ ਅਤੇ ਸਮਾਣਾ ਵਿੱਖੇ ਕੋਵਿਡ ਮੈਡੀਕਲ ਸਹਾਇਤਾ ਲਈ ਵੱਖਰੇ ਨੰਬਰ ਜਾਰੀ ਕੀਤੇ ਗਏ ਹਨ। ਰਾਜਪੁਰਾ ਲਈ 70870-90801, 70878-38684, ਨਾਭਾ ਲਈ 98141-64548 ਅਤੇ ਸਮਾਣਾ ਲਈ 99151-94433 ਹੈਲਪਲਾਈਨ ਨੰਬਰ ਜਾਰੀ ਕੀਤੇ ਗਏ ਹਨ। ਇਹ ਸਾਰੇ ਨੰਬਰ ਸਵੇਰੇ 9 ਵੱਜੇ ਤੋਂ ਸ਼ਾਮ 5 ਵੱਜੇ ਤੱਕ ਚਾਲੂ ਹਾਲਤ ਵਿੱਚ ਰਹਿਣਗੇ।

ਐਪੀਡੋਮੋਲੋਜਿਸਟ ਡਾ. ਸੁਮੀਤ ਸਿੰਘ ਨੇਂ ਕਿਹਾ ਪਟਿਆਲਾ ਸ਼ਹਿਰ ਦੀ ਕਰਤਾਪੁਰ ਕਲੋਨੀ ਵਿਚੋਂ 18 ਅਤੇ ਡੀ.ਐਮ.ਡਬਲਿਉ ਦੇ ਇਕੋਂ ਏਰੀਏ ਵਿਚੋਂ 07 ਪਾਜ਼ਿਟਿਵ ਕੇਸ ਆਉਣ ਤੇਂ ਪ੍ਰਭਾਵਤ ਏਰੀਏ ਨੂੰ  ਕੰਟੈਂਮੈਂਟ ਜੋਨ ਘੋਸ਼ਿਤ ਕੀਤਾ ਗਿਆ ਹੈ।ਜਿਸ ਨਾਲ ਜਿਲ੍ਹੇ ਵਿੱਚ ਕੰਟੈਨਮੈਂਟ ਏਰੀਏ ਦੀ ਗਿਣਤੀ ਚਾਰ ਹੋ ਗਈ ਹੈ।ਸਮਾਂ ਪੁਰਾ ਹੋਣ ਤੇਂ ਏਰੀਏ ਵਿਚੋਂ ਕੋਈ ਨਵਾਂ ਕੇਸ ਨਾ ਆਉਣ ਤੇਂ ਥਾਪਰ ਕਾਲਜ, ਨਿਉ ਲਾਲ ਬਾਗ ਅਤੇ ਭਰਪੂਰ ਗਾਰਡਨ ਵਿੱਚ ਲੱਗੀ ਕੰਟੈਨਮੈਂਟ ਨੁੰ ਹਟਾ ਦਿੱਤਾ ਗਿਆ ਹੈ।

Leave a Reply

Your email address will not be published. Required fields are marked *