News Patiala-News-Today ਪੰਜਾਬੀ ਯੂਨੀਵਰਸਿਟੀ ਡੀਐੱਮਸੀ ਨਾਲ ਛੇਡ਼ਛਾਡ਼ ਕਰਨ ਤੇ ਸੀਨੀਅਰ ਸਹਾਇਕ ਮੁਅੱਤਲ : Punjabi University Patiala news Admin January 14, 2022January 14, 20221 min readWrite a Comment on ਪੰਜਾਬੀ ਯੂਨੀਵਰਸਿਟੀ ਡੀਐੱਮਸੀ ਨਾਲ ਛੇਡ਼ਛਾਡ਼ ਕਰਨ ਤੇ ਸੀਨੀਅਰ ਸਹਾਇਕ ਮੁਅੱਤਲ : Punjabi University Patiala news Punjabi University Patiala news Punjabi University Patiala news 14th January 20222 : ਪੰਜਾਬੀ ਯੂਨੀਵਰਸਿਟੀ ਵਿਚ ਪੈਸੇ ਲੈ ਕੇ ਵਿਦਿਆਰਥੀਆਂ ਦੀ ਡਿਟੇਲ ਮਾਰਕ ਸ਼ੀਟ (ਡੀਐੱਮਸੀ) ਨਾਲ ਛੇਡ਼ਛਾਡ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮੁੱਢਲੀ ਜਾਂਚ ਵਿਚ ਪ੍ਰੀਖਿਆ ਸ਼ਾਖ਼ਾ ਦੇ ਤਿੰਨ ਮੁਲਾਜ਼ਮਾਂ ਦੇ ਨਾਂ ਸਾਹਮਣੇ ਆਏ ਹਨ, ਜਿਨ੍ਹਾਂ ਵਿਚੋਂ ਇਕ ਸੀਨੀਅਰ ਸਹਾਇਕ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ ਤੇ ਦੂਜੇ ਨੂੰ ਚਾਰਜਸ਼ੀਟ। ਇਸ ਮਾਮਲੇ ਵਿਚ ਇਕ ਮਹਿਲਾ ਮੁਲਾਜ਼ਮ ਦਾ ਨਾਂ ਵੀ ਸਾਹਮਣੇ ਆਇਆ ਹੈ, ਜਿਸਨੂੰ ਫ਼ਿਲਹਾਲ ਪ੍ਰੀਖਿਆ ਸ਼ਾਖ਼ਾ ਤੋਂ ਹੋਰ ਵਿਭਾਗ ਵਿਚ ਤਬਦੀਲ ਕਰ ਕੇ ਜਾਂਚ ਵਿਚ ਸ਼ਾਮਲ ਕੀਤਾ ਗਿਆ ਹੈ। ਪੰਜਾਬੀ ਯੂਨੀਵਰਸਿਟੀ ਦੀ ਪ੍ਰੀਖਿਆ ਸ਼ਾਖ਼ਾ ਸਭ ਤੋਂ ਅਹਿਮ ਮੰਨੀ ਜਾਂਦੀ ਹੈ, ਜਿੱਥੇ ਯੂਨੀਵਰਸਿਟੀ ਤੇ ਇਸ ਨਾਲ ਸਬੰਧਤ ਕਾਲਜਾਂ ਦੇ ਸਾਰੇ ਵਿਦਿਆਰਥੀਆਂ ਦੀਆਂ ਉੱਤਰ ਪੱਤਰੀਆਂ ਪਈਆਂ ਹੁੰਦੀਆਂ ਹਨ। ਇਸੇ ਸ਼ਾਖ਼ਾ ਵਿਚ ਪ੍ਰੀਖਿਆਵਾਂ ਦਾ ਨਤੀਜਾ ਤਿਆਰ ਕੀਤਾ ਜਾਂਦਾ ਹੈ। ਸ਼ਾਖ਼ਾ ਦੀ ਇਸ ਅਹਿਮੀਅਤ ਦਾ ਕੁਝ ਸ਼ਰਾਰਤੀ ਅਨਸਰਾਂ ਨੇ ਫਾਇਦਾ ਚੁੱਕਣ ਦੀ ਕੋਸ਼ਿਸ਼ ਕੀਤੀ ਹੈ। ਪ੍ਰੀਖਿਆ ਵਿਚ ਵੱਧ ਅੰਕ ਦੇਣ ਦਾ ਲਾਲਚ ਦੇ ਕੇ ਕੁਝ ਵਿਦਿਆਰਥੀਆਂ ਤੋਂ ਰਕਮ ਲਈ ਗਈ ਅਤੇ ਫਿਰ ਡੀਐੱਮਸੀ ਨਾਲ ਛੇਡ਼ਛਾਡ਼ ਦੀ ਕੋਸ਼ਿਸ਼ ਕੀਤੀ ਗਈ। ਇਸ ਦੀ ਜਾਣਕਾਰੀ ਯੂਨੀਵਰਸਿਟੀ ਪ੍ਰਸ਼ਾਸਨ ਕੋਲ ਪੁੱਜਣ ਤੋਂ ਬਾਅਦ ਮੁੱਢਲੀ ਜਾਂਚ ਵਿਚ ਪ੍ਰੀਖਿਆ ਸ਼ਾਖ਼ਾ ਦੇ ਦੋ ਸੀਨੀਅਰ ਸਹਾਇਕਾਂ ਖ਼ਿਲਾਫ਼ ਕਾਰਵਾਈ ਕੀਤੀ ਗਈ ਤੇ ਇਕ ਮਹਿਲਾ ਮੁਲਾਜ਼ਮ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਗਈ ਹੈ। ਇਕ ਸੀਨੀਅਰ ਸਹਾਇਕ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਜਦਕਿ ਦੂਜੇ ਨੂੰ ਚਾਰਜਸ਼ੀਟ ਕੀਤਾ ਗਿਆ ਹੈ। ਯੂਨੀਵਰਸਿਟੀ ਪ੍ਰਸ਼ਾਸਨ ਨੇ ਜਾਂਚ ਕਮੇਟੀ ਦਾ ਗਠਨ ਕਰਦਿਆਂ ਇਸ ਮਾਮਲੇ ਦੀ ਡੂੰਘਾਈ ਨਾਲ ਪਡ਼ਤਾਲ ਸ਼ੁਰੂ ਕੀਤੀ ਹੈ ਤਾਂ ਜੋ ਭ੍ਰਿਸ਼ਟਾਚਾਰ ਫੈਲਾਉਣ ਵਾਲਿਆਂ ਨੂੰ ਨੱਥ ਪਾਈ ਜਾ ਸਕੇ। Punjabi University Patiala news Punjabi university Patiala news about exams 2022 Punjabi university Patiala news about exams 2022 Punjabi university Patiala news today Punjabi university Patiala news about exams 2020 Punjabi university Patiala news about exams 2022 online or offline Punjabi university Patiala news about exams Dec 2022 Punjabi university Patiala news about exams 2022 December Punjabi university Patiala news about exams 2022 online Punjabi university Patiala news about exams 2022-23
How to Lock Your Aadhaar Card: A Step-by-Step Guide October 22, 2023October 22, 2023 Punjab-Sewa-Kendra India Information News News-Chandigarh News-Punjab
double Murder case at Bhunarher 2 accused arrested from Madhya Pradesh June 19, 2022June 19, 2022 Crime News news patiala Punjab-Police