ਪਟਿਆਲਾ ਵਿੱਚ ਖ਼ਰਚਾ ਅਬਜਰਵਰਾਂ ਦੇ ਫੋਨ ਨੰਬਰ ਤੇ ਈਮੇਲ ਜਾਰੀ : Patiala Election News

ਜ਼ਿਲ੍ਹਾ ਪੱਧਰੀ ਨੋਡਲ ਸ਼ਿਕਾਇਤ ਸੈਲ ਸਥਾਪਤ ਕੀਤੇ

ਸਾਰੇ ਹਲਕਿਆਂ ਵਿੱਚ ਟੋਲ ਫਰੀ ਨੰਬਰ ਵੀ ਚਾਲੂ- ਡੀਸੀ ਸੰਦੀਪ ਹੰਸ

Patiala Election News
Patiala Election News

Patiala Election News, 28 ਜਨਵਰੀ,2022 –

                 ਪਟਿਆਲਾ ਜ਼ਿਲ੍ਹੇ ਦੇ ਅੰਦਰ 8 ਵਿਧਾਨ ਸਭਾ ਹਲਕਿਆਂ ਤੋਂ ਚੋਣ ਹੋਣੀ ਹੈ। ਇਸ ਦੀਆਂ ਤਿਆਰੀਆਂ ਵੀ ਚੋਣ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਹੋ ਰਹੀਆ ਹਨ। ਉਮੀਦਵਾਰਾਂ ਦੇ ਹੋਣ ਵਾਲੇ ਚੋਣ ਖ਼ਰਚਿਆਂ ਤੇ ਪੈਨੀ ਨਜ਼ਰ ਰੱਖੀ ਹੋਈ ਹੈ। ਭਾਰਤੀ ਚੋਣ ਕਮਿਸ਼ਨ ਵੱਲੋਂ ਤਾਇਨਾਤ ਕੀਤੇ ਗਏ ਤਿੰਨ ਖ਼ਰਚਾ ਨਿਗਰਾਨਾਂ ਬਾਰੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ  ਸੰਦੀਪ ਹੰਸ ਨੇ ਜਾਣਕਾਰੀ ਦਿੱਤੀ।

 ਸੰਦੀਪ ਹੰਸ ਨੇ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਨੇ 2008 ਬੈਚ ਦੇ ਆਈ.ਆਰ.ਐਸ ਅਫ਼ਸਰ ਸ੍ਰੀਮਤੀ ਪ੍ਰਿੰਸੀ ਸਿੰਗਲਾ ਨੂੰ ਰਾਜਪੁਰਾ, ਘਨੌਰ ਅਤੇ ਸਨੌਰ ਹਲਕੇ ਲਈ ਖ਼ਰਚਾ ਨਿਗਰਾਨ ਲਗਾਇਆ ਹੈ।

ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ ਕਿਹਾ ਕਿਸੇ ਵੀ ਸ਼ਿਕਾਇਤ ਜਾਂ ਸੁਝਾਓ ਸਾਂਝਾ ਲਈ ਨੰਬਰ 95307-17777 ਅਤੇ ਈਮੇਲ ਆਈ.ਡੀ princysingla@icloud.com ਤੇ ਸੰਪਰਕ ਕੀਤਾ ਜਾ ਸਕਦਾ ਹੈ। ਉਹਨਾਂ ਕਿਹਾ ਕੋਈ ਵੋਟਰ, ਸਿਆਸੀ ਪਾਰਟੀ ਜਾਂ ਚੋਣ ਲੜਨ ਵਾਲੇ ਉਮੀਦਵਾਰ, ਚੋਣਾਂ ਤੇ ਚੋਣਾਂ ਦੇ ਖ਼ਰਚਿਆਂ ਬਾਬਤ ਕਿਸੇ ਤਰ੍ਹਾਂ ਦੀ ਕੋਈ ਸ਼ਿਕਾਇਤ ਜਾਂ ਕੋਈ ਸੁਝਾਓ ਸਾਂਝਾ ਕਰਨ ਸਮੇਤ ਕਿਸੇ ਕਿਸਮ ਦਾ ਕੋਈ ਵਿਚਾਰ ਕਰਨਾ ਚਾਹੁੰਦੇ ਹਨ ਤਾਂ  ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹਨ।  

ਸਮਾਣਾ ਅਤੇ ਸ਼ੁਤਰਾਣਾ ਹਲਕਿਆਂ ਲਈ ਖ਼ਰਚਾ ਨਿਗਰਾਨ 2013 ਬੈਚ ਦੇ ਆਈ.ਆਰ.ਐਸ.  ਗੌਰੀ ਸ਼ੰਕਰ ਦੇ ਮੋਬਾਇਲ ਨੰਬਰ 93986-15127 ਤੇ ਈਮੇਲ ਆਈ.ਡੀ gsusingh@gmail.com ‘ਤੇ ਸੰਪਰਕ ਕੀਤਾ ਜਾ ਸਕਦਾ ਹੈ। 

ਨਾਭਾ, ਪਟਿਆਲਾ ਦਿਹਾਤੀ ਅਤੇ ਪਟਿਆਲਾ ਸ਼ਹਿਰੀ ਹਲਕੇ ਲਈ ਤਾਇਨਾਤ 2014 ਬੈਚ ਦੇ ਆਈ.ਆਰ.ਐਸ ਅਧਿਕਾਰੀ  ਅਵਨੀਸ਼ ਕੁਮਾਰ ਯਾਦਵ ਦੇ ਮੋਬਾਇਲ ਨੰਬਰ 97693-63889 ਅਤੇ ਈਮੇਲ ਆਈ.ਡੀ roavnish14@gmail.com  ‘ਤੇ ਵੀ ਤਾਲਮੇਲ ਕੀਤਾ ਜਾ ਸਕਦਾ ਹੈ।

ਸੰਦੀਪ ਹੰਸ ਨੇ ਹੋਰ ਦੱਸਿਆ ਕਿ ਇਸ ਤੋਂ ਇਲਾਵਾ ਪੀ.ਸੀ.ਐਸ. ਅਧਿਕਾਰੀ ਤੇ ਏ.ਸੀ.ਏ. ਪੁੱਡਾ ਪਟਿਆਲਾ ਸ੍ਰੀਮਤੀ ਈਸ਼ਾ ਸਿੰਗਲ ਨੂੰ ਜ਼ਿਲ੍ਹੇ ‘ਚ ਨੋਡਲ ਖ਼ਰਚਾ ਅਫ਼ਸਰ ਵਜੋਂ ਤਾਇਨਾਤ ਕੀਤਾ ਗਿਆ ਹੈ। ਉਨ੍ਹਾਂ ਦਾ ਫੋਨ ਨੰਬਰ 90230-52610 ਹੈ।  ਖ਼ਰਚਾ ਅਬਜਰਵਰਾਂ ਨੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਜ਼ਿਲ੍ਹੇ ਵਿੱਚ ਆਪਣਾ ਪਹਿਲਾ ਅਤੇ ਦੂਜਾ ਦੌਰਾ ਸਬੰਧਤ ਅਧਿਕਾਰੀਆਂ ਨਾਲ ਆਨ ਲਾਈਨ ਮੀਟਿੰਗ ਕਰਕੇ ਮੁਕੰਮਲ ਕਰ ਲਿਆ ਹੈ।

ਸੰਦੀਪ ਹੰਸ ਨੇ ਦੱਸਿਆ ਕਿ ਇਸ ਤੋਂ ਇਲਾਵਾ ਜ਼ਿਲ੍ਹਾ ਪੱਧਰ ਤੇ ਇੱਕ ਨੋਡਲ ਕੰਪਲੇਟ ਸੈਲ ਵੀ ਸਥਾਪਤ ਕੀਤਾ ਗਿਆ ਹੈ। ਜਿਸ ਦਾ ਫੋਨ ਨੰਬਰ 0175-2359441 ਹੈ। 

ਜ਼ਿਲ੍ਹੇ ਦੇ ਅੱਠੇ ਵਿਧਾਨ ਸਭਾ ਹਲਕਿਆਂ ਅੰਦਰ ਵੀ ਟੋਲ ਫਰੀ ਨੰਬਰ ਲਗਾਏ ਗਏ ਹਨ।

  1. ਨਾਭਾ ਹਲਕੇ ਲਈ ਟੋਲ ਫਰੀ ਨੰਬਰ 01765-220646
  2. ਪਟਿਆਲਾ ਦਿਹਾਤੀ ਲਈ 0175-2290270
  3. ਰਾਜਪੁਰਾ ‘ਚ 01762-224132
  4. ਘਨੌਰ ਹਲਕੇ ‘ਚ 0175-2304200
  5. ਸਨੌਰ ਹਲਕੇ ਲਈ 0175-2921490
  6. ਪਟਿਆਲਾ ਸ਼ਹਿਰੀ ਹਲਕੇ ਲਈ 0175-2311321
  7. ਸਮਾਣਾ ਹਲਕੇ ਲਈ 01764-221190 
  8. ਹਲਕਾ ਸ਼ੁਤਰਾਣਾ ਲਈ  01764-243403 

ਉਕਤ ਟੋਲ ਫਰੀ ਨੰਬਰ ਤੇ ਸੰਪਰਕ ਕੀਤਾ ਜਾ ਸਕਦਾ ਹੈ। 

ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਚੋਣ ਜਾਬਤੇ ਦੀ ਉਲੰਘਣਾ ਬਾਰੇ ਸ਼ਿਕਾਇਤਾਂ ਲਈ ਸੀ-ਵਿਜਿਲ ਐਪ ਦੀ ਵਰਤੋਂ ਕਰਨ ਅਤੇ ਕੋਈ ਵੀ ਜਾਣਕਾਰੀ ਲੈਣ ਲਈ ਟੋਲ ਫਰੀ ਨੰਬਰ 1950 ‘ਤੇ ਸੰਪਰਕ ਕਰਨ।

Leave a Reply

Your email address will not be published. Required fields are marked *