ELECTIONS News-Punjab Patiala-News-Today ਕੋਵਿਡ ਮਹਾਂਮਾਰੀ ਕਰਕੇ ਜ਼ਿਲ੍ਹੇ ‘ਚ ਕੋਈ ਚੋਣ ਰੈਲੀ, ਪਦ-ਯਾਤਰਾ, ਸਾਇਕਲ, ਬਾਈਕ ਜਾਂ ਵਹੀਕਲ ਰੈਲੀ ਤੇ ਜਲਸੇ ਜਲੂਸਾਂ ਦੀ ਮਨਾਹੀ Admin January 11, 2022January 11, 20221 min readWrite a Comment on ਕੋਵਿਡ ਮਹਾਂਮਾਰੀ ਕਰਕੇ ਜ਼ਿਲ੍ਹੇ ‘ਚ ਕੋਈ ਚੋਣ ਰੈਲੀ, ਪਦ-ਯਾਤਰਾ, ਸਾਇਕਲ, ਬਾਈਕ ਜਾਂ ਵਹੀਕਲ ਰੈਲੀ ਤੇ ਜਲਸੇ ਜਲੂਸਾਂ ਦੀ ਮਨਾਹੀ ਪਟਿਆਲਾ, 11 ਜਨਵਰੀ,2022 – ਭਾਰਤ ਦੇ ਚੋਣ ਕਮਿਸ਼ਨ ਨੇ ਵਿਧਾਨ ਸਭਾ ਚੋਣਾਂ ਦੌਰਾਨ ਕੋਵਿਡ-19 ਮਹਾਂਮਾਰੀ ਦੇ ਮੱਦੇਨਜ਼ਰ ਸਿਆਸੀ ਪਾਰਟੀਆਂ ਅਤੇ ਸੰਭਾਵੀ ਉਮੀਦਵਾਰਾਂ ਵੱਲੋਂ ਕੀਤੀਆਂ ਜਾਣ ਰੈਲੀਆਂ, ਚੋਣ ਜਲਸਿਆਂ ਅਤੇ ਚੋਣ ਪ੍ਰੋਗਰਾਮਾਂ ‘ਤੇ 15 ਜਨਵਰੀ 2022 ਤੱਕ ਪਾਬੰਦੀ ਲਗਾਈ ਹੈ। ਇਹ ਪ੍ਰਗਟਾਵਾ ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ ਕਰਦਿਆਂ ਦੱਸਿਆ ਕਿ ਚੋਣ ਕਮਿਸ਼ਨ ਦੇ ਇਨ੍ਹਾਂ ਹੁਕਮਾਂ ਦੀ ਪਾਲਣਾ ਕਰਦਿਆਂ ਪਟਿਆਲਾ ਜ਼ਿਲ੍ਹੇ ਅੰਦਰ ਕਿਸੇ ਸਿਆਸੀ ਪਾਰਟੀ, ਸੰਭਾਵੀ ਉਮੀਦਵਾਰ ਆਦਿ ਵੱਲੋਂ ਕੀਤੀ ਜਾਣ ਵਾਲੀ ਕੋਈ ਵੀ ਚੋਣ ਰੈਲੀ, ਪਦ ਯਾਤਰਾ, ਸਾਇਕਲ, ਬਾਈਕ ਜਾਂ ਕੋਈ ਵਹੀਕਲ ਰੈਲੀ ਸਮੇਤ ਜਲਸੇ-ਜਲੂਸ ਆਦਿ ਦੀ ਮਨਾਹੀ ਹੈ। ਇਸ ਤੋਂ ਬਿਨ੍ਹਾਂ 15 ਜਨਵਰੀ ਤੱਕ ਅਤੇ ਚੋਣ ਕਮਿਸ਼ਨ ਦੇ ਅਗਲੇ ਹੁਕਮਾਂ ਤੱਕ ਵਿਅਕਤੀਗਤ ਤੌਰ ‘ਤੇ ਕੋਈ ਵੀ ਸਿਆਸੀ ਰੈਲੀ ਦੀ ਆਗਿਆ ਨਹੀਂ ਹੈ। ਜ਼ਿਲ੍ਹਾ ਮੈਜਿਸਟ੍ਰੇਟ ਨੇ 15 ਜਨਵਰੀ 2022 ਤੱਕ ਲਾਗੂ ਰਹਿਣ ਵਾਲੇ ਇਨ੍ਹਾਂ ਹੁਕਮਾਂ ‘ਚ ਕਿਹਾ ਹੈ ਕਿ ਲੋਕਾਂ ਦੀ ਸਿਹਤ ਦੀ ਸੁਰੱਖਿਆ ਅਤੇ ਬਿਮਾਰੀਆਂ ਤੋਂ ਬਚਾਉਣ ਲਈ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਵੱਲੋਂ 27 ਦਸੰਬਰ 2021 ਨੂੰ ਜਾਰੀ ਹੁਕਮਾਂ ਦੀ ਲੋਅ ਹੇਠ ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਵੱਲੋਂ ਜਾਰੀ ਨਿਰਦੇਸ਼ਾਂ ਤਹਿਤ ਅਤੇ ਭਾਰਤ ਦੇ ਚੋਣ ਕਮਿਸ਼ਨ ਵੱਲੋਂ ਮਿਲੇ ਆਦੇਸ਼ਾਂ ਤਹਿਤ ਇਹ ਪਾਬੰਦੀਆਂ ਲਗਾਈਆਂ ਗਈਆਂ ਹਨ। ਸੰਦੀਪ ਹੰਸ ਨੇ ਸੀ.ਆਰ.ਪੀ.ਸੀ. ਦੀ ਧਾਰਾ 144 ਅਤੇ ਨੈਸ਼ਨਲ ਡਿਜਾਸਟਰ ਮੈਨੈਜਮੈਂਟ ਐਕਟ 2005 ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਪਟਿਆਲਾ ਜ਼ਿਲ੍ਹੇ ਅੰਦਰ ਵੀ ਇਹ ਪਾਬੰਦੀਆਂ ਆਇਦ ਕੀਤੀਆਂ ਹਨ। ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਕਾਨੂੰਨ ਮੁਤਾਬਕ ਸਖ਼ਤ ਕਾਰਵਾਈ ਅਮਲ ‘ਚ ਲਿਆਂਦੀ ਜਾਵੇਗੀ। ਪਰ ਦੇਖਿਆਂ ਗਿਆ ਹੈ ਕਿ ਇਨ੍ਹਾਂ ਹਦਾਇਤਾਂ ਦੀ ਪਾਲਣਾ ਕਰਨ ਵਿੱਚ ਕੋਈ ਵੀ ਪਾਰਟੀ ਦਿਲਚਸਪ ਨਹੀਂ ਦਿਖਾਈ ਦਿੰਦੀ ਹੈ।
Nabha ਕਰੰਟ ਲੱਗਣ ਨਾਲ ਦੋ ਸਕੇ ਭਰਾਵਾਂ ਦੀ ਮੌਤ: Patiala News February 8, 2022February 8, 2022 Accident News news patiala News-Punjab
Punjab government declared the strike of Tehsildars illegal June 6, 2022June 6, 2022 Braking-News News News-Punjab Patiala-News-Today Punjab-Government
Food Safety Officer checking out sweet shops June 29, 2022June 29, 2022 News news patiala Patiala-News-Today Pro-Tips raid