ਅਬੋਹਰ ਟਾਇਰਾਂ ਦੀ ਦੁਕਾਨ ‘ਚ ਧਮਾਕਾ, ਦੁਕਾਨ ਮਾਲਕ ਦੇ ਉੱਡੇ ਚਿੱਥੜੇ Patiala live news

ਏਅਰ ਟੈਂਕ ਫਟਣ ਕਾਰਨ ਹੋਇਆ ਧਮਾਕਾ

ਅਬੋਹਰ ਟਾਇਰਾਂ ਦੀ ਦੁਕਾਨ 'ਚ ਧਮਾਕਾ, ਦੁਕਾਨ ਮਾਲਕ ਦੇ ਉੱਡੇ ਚਿੱਥੜੇ Patiala live news
ਅਬੋਹਰ ਟਾਇਰਾਂ ਦੀ ਦੁਕਾਨ ‘ਚ ਧਮਾਕਾ, ਦੁਕਾਨ ਮਾਲਕ ਦੇ ਉੱਡੇ ਚਿੱਥੜੇ Patiala live news

 ਅਬੋਹਰ : ਅਬੋਹਰ ਦੇ ਸੀਤੋ ਰੋਡ ‘ਤੇ ਸਥਿਤ ਨਾਮਦੇਵ ਚੌਕ ‘ਚ ਵੀਰਵਾਰ ਸਵੇਰੇ ਇਕ ਟਾਇਰਾਂ ਦੀ ਦੁਕਾਨ ‘ਤੇ ਟਾਇਰ ਭਰਨ ਵਾਲੀ ਟੈਂਕੀ ‘ਚ ਧਮਾਕਾ ਹੋ ਗਿਆ, ਜਿਸ ਕਾਰਨ ਦੁਕਾਨ ਮਾਲਕ ਦੇ ਚਿੱਥੜੇ ਉੱਡ ਗਏ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਬੰਬ ਧਮਾਕੇ ਵਰਗੀ ਆਵਾਜ਼ ਦੂਰ-ਦੂਰ ਤਕ ਸੁਣਾਈ ਦਿੱਤੀ।

ਜਾਣਕਾਰੀ ਅਨੁਸਾਰ ਪਿੰਡ ਕੱਲਰਖੇੜਾ ਦੇ ਰਹਿਣ ਵਾਲੇ ਰਵੀ ਕਾਂਤ ਪੁੱਤਰ ਰਾਧੇ ਕ੍ਰਿਸ਼ਨ ਦੀ ਨਾਮਦੇਵ ਚੌਕ ਵਿਖੇ ਆਰਕੇ ਬ੍ਰਦਰਜ਼ ਨਾਮ ਦੇ ਨਵੇਂ ਟਾਇਰਾਂ ਦੀ ਦੁਕਾਨ ਹੈ। ਰਵੀਕਾਂਤ ਰੋਜ਼ਾਨਾ ਦੀ ਤਰ੍ਹਾਂ ਸਵੇਰੇ ਕਰੀਬ 9 ਵਜੇ ਦੁਕਾਨ ‘ਤੇ ਪਹੁੰਚਿਆ ਅਤੇ ਟੈਂਕੀ ‘ਚ ਹਵਾ ਭਰਨ ਲਈ ਪੰਪ ਮਾਰਨਾ ਚਾਲੂ ਕੀਤਾ। ਇਸ ਤੋਂ ਥੋੜ੍ਹੀ ਦੇਰ ਬਾਅਦ ਹੀ ਟੈਂਕੀ ‘ਚ ਜ਼ੋਰਦਾਰ ਧਮਾਕਾ ਹੋਇਆ, ਜਿਸ ਕਾਰਨ ਰਵੀਕਾਂਤ ਜ਼ਖਮੀ ਹੋ ਗਿਆ ਅਤੇ ਉਸ ਦੇ ਸਰੀਰ ਦੇ ਚਿੱਥੜੇ ਉੱਡ ਕੇ ਕੰਧ ਨਾਲ ਚਿਪਕ ਗਏ।

ਜਿਵੇਂ ਹੀ ਆਸਪਾਸ ਦੇ ਲੋਕ ਬਲਾਸਟ ਦੀ ਆਵਾਜ਼ ਸੁਣ ਕੇ ਮੌਕੇ ‘ਤੇ ਪਹੁੰਚੇ ਤਾਂ ਰਵੀਕਾਂਤ ਦੀ ਮੌਤ ਹੋ ਚੁੱਕੀ ਸੀ। ਆਸ-ਪਾਸ ਦੇ ਲੋਕਾਂ ਨੇ ਨਰ ਸੇਵਾ ਸੰਮਤੀ ਅਤੇ ਪੁਲਿਸ ਨੂੰ ਸੂਚਿਤ ਕੀਤਾ, ਜਿਸ ’ਤੇ ਥਾਣਾ ਸਿਟੀ ਦੇ ਇੰਚਾਰਜ ਅਤੇ ਡੀਐਸਪੀ ਸੰਦੀਪ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਘਟਨਾ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਲਾਸ਼ ਨੂੰ ਸਰਕਾਰੀ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾਇਆ। ਟੈਂਕ ਕਿਵੇਂ ਫਟਿਆ, ਕੀ ਇਹ ਹਾਦਸਾ ਹਵਾ ਭਰਨ ਕਾਰਨ ਟੈਂਕ ਫਟਿਆ ਜਾਂ ਇਸ ਵਿੱਚ ਕੋਈ ਹੋਰ ਤਕਨੀਕੀ ਨੁਕਸ ਪੈਦਾ ਹੋਇਆ, ਇਸ ਬਾਰੇ ਵੱਖ-ਵੱਖ ਅਟਕਲਾਂ ਲਗਾਈਆਂ ਜਾ ਰਹੀਆਂ ਹਨ। ਘਟਨਾ ਤੋਂ ਬਾਅਦ ਪਰਿਵਾਰ ‘ਚ ਹਫੜਾ-ਦਫੜੀ ਮਚ ਗਈ। ਦੱਸਿਆ ਜਾਂਦਾ ਹੈ ਕਿ ਕਰੀਬ ਦੋ ਮਹੀਨੇ ਪਹਿਲਾਂ ਇਸ ਦੁਕਾਨ ਨੂੰ ਅੱਗ ਲੱਗ ਗਈ ਸੀ, ਜਿਸ ਕਾਰਨ ਦੁਕਾਨ ਦਾ ਕਾਫੀ ਨੁਕਸਾਨ ਹੋ ਗਿਆ ਸੀ।

Leave a Reply

Your email address will not be published. Required fields are marked *