ਕਈਆਂ ਦੇ ਨੇਪਰੇ ਚੜ੍ਹਨ ‘ਤੇ ਲੱਗੇ ਸਵਾਲੀਆ ਨਿਸ਼ਾਨ
ਰਾਜਨੀਤੀ ‘ਚ ਵਿਕਾਸ ਦੀ ਚਰਚਾ ਦੀ ਬਜਾਏ ਦੂਸ਼ਣਬਾਜ਼ੀ ਭਾਰੂ
- ਬੱਸ ਸਟੈਂਡ ਦਾ ਕੰਮ ਵੀ ਜਲਦ ਨੇਪਰੇ ਵੀ ਚੜ੍ਹਦਾ ਨਹੀਂ ਆ ਰਿਹਾ ਨਜ਼ਰ
- ਡੇਅਰੀ ਪ੍ਰਾਜੈਕਟ ਵੀ ਅੱਧਵਾਟੇ ਲਟਕਿਆ
- ਕੈਨਾਲ ਬੇਸਡ ਟ੍ਰੀਟਮੈਂਟ ਪਲਾਂਟ ਵੀ ਅੰਡਰ ਪ੍ਰੋਸੈੱਸ
- ਸਕੂਲਾਂ ਦੀਆਂ ਬਿਲਡਿੰਗਾਂ ਲਈ ਆਉਣ ਵਾਲੇ ਫੰਡ ਤੇ ਵੀ ਲੱਗੀ ਰੋਕ
- ਮੇਅਰ ਵਿਵਾਦ ਤੋਂ ਬਾਅਦ ਕੰਮਾਂ ਦੀ ਰਫਤਾਰ ਹੋਈ ਹੌਲੀ
ਪਟਿਆਲਾ, 27 ਦਸੰਬਰ ਸਾਢੇ 4 ਸਾਲ ਤੱਕ ਸੂਬੇ ਦੀ ਰਾਜਨੀਤੀ ‘ਤੇ ਛਾਏ ਰਹੇ ਪਟਿਆਲਾ ਸ਼ਹਿਰ ਦੀ ਗਿਣਤੀ ਦੇ ਦਿਨਾਂ ‘ਚ ਤਸਵੀਰ ਹੀ ਹੋਰ ਹੋ ਗਈਆ ਹਨ। ਹਾਲਾਤ ਇਹ ਹੈ ਕਿ ਸ਼ਹਿਰ ਦੇ ਪ੍ਰਾਜੈਕਟਾਂ ਦੀ ਰਫਤਾਰ ਮੱਠੀ ਪੈ ਗਈ ਅਤੇ ਕਈਆਂ ਦੇ ਨੇਪਰੇ ਚੜਨ ‘ਤੇ ਵੀ ਸਵਾਲੀਆ ਨਿਸ਼ਾਨ ਲੱਗ ਗਏ ਹਨ। ਹਾਲਾਤ ਇਹ ਹਨ ਕਿ ਸ਼ਹਿਰ ਦੀ ਰਾਜਨੀਤੀ ‘ਚ ਵਿਕਾਸ ਸ਼ਬਦ ਹੀ ਖਤਮ ਹੋ ਗਿਆ ਹੈ। ਸ਼ਹਿਰ ਦੀ ਰਾਜਨੀਤੀ ਦੀ ਰਾਜਨੀਤੀ ‘ਚ ਸਿਰਫ ਦੂਸ਼ਣਬਾਜ਼ੀ ਭਾਰੂ ਹੋ ਗਈ ਹੈ। ਆਮ ਤੌਰ ‘ਤੇ ਚੋਣਾਂ ਤੋਂ ਪਹਿਲਾਂ ਕਿਸੇ ਵੀ ਪਾਰਟੀ ਦੀ ਸਰਕਾਰ ਹੋਵੇ ਤਾਂ ਅੰਤਿਮ ਪੜਾਅ ‘ਚ ਵਿਕਾਸ ਕੰਮ ਜੋਰਾਂ ‘ਤੇ ਚੱਲਦੇ ਹਨ ਪਰ ਪਟਿਆਲਾ ਦੇ ਕੁਝ ਇਲਾਕਿਆਂ ਨੂੰ ਛੱਡ ਕੇ ਅਜਿਹੀ ਤਸਵੀਰ ਦਿਖਾਈ ਨਹੀਂ ਦੇ ਰਹੀ।
ਬੱਸ ਸਟੈਂਡ ਦਾ ਕੰਮ ਵੀ ਜਲਦ ਨੇਪਰੇ ਵੀ ਚੜ੍ਹਦਾ ਨਹੀਂ ਆ ਰਿਹਾ ਨਜ਼ਰ
ਕਾਂਗਰਸ ਦੇ ਡਰੀਮ ਪ੍ਰਾਜੈਕਟਾਂ ‘ਚੋਂ ਇਕ ਆਧੁਨਿਕ ਬੱਸ ਸਟੈਂਡ ਦਾ ਕੰਮ ਪਹਿਲਾਂ ਤਾਂ ਕਈ ਸਾਲ ਤੱਕ ਸ਼ੁਰੂ ਹੀ ਨਹੀਂ ਕੀਤਾ ਗਿਆ ਅਤੇ ਫਿਰ ਤੇਜ਼ੀ ਨਾਲ ਸ਼ੁਰੂ ਕੀਤਾ ਪਰ ਸੱਤਾ ਤਬਦੀਲੀ ਤੋਂ ਹੁਣ ਬਿਲਕੁੱਲ ਹੌਲੀ ਹੋ ਗਿਆ ਹੈ। ਰਾਜਪੁਰਾ ਰੋਡ ‘ਤੇ ਬਣ ਰਹੇ ਬੱਸ ਸਟੈਂਡ ਲਈ 40 ਕਰੋੜ ਰੁਪਏ ਮਨਜ਼ੂਰ ਕੀਤੇ ਗਏ ਸਨ। ਜਿਨ੍ਹਾਂ ‘ਚ ਲਗਭਗ 25 ਕਰੋੜ ਰੁਪਏ ਹੀ ਆਏ ਹਨ।ਜਦੋਂ ਬਾਅਦ ‘ਚ ਓਵਰਬ੍ਰਿਜ ਸ਼ਾਮਿਲ ਹੋਣ ਅਤੇ ਮਹਿੰਗਾਈ ਆਦਿ ਵਧਣ ਕਾਰਨ ਇਸ ਪ੍ਰਾਜੈਕਟ ਦਾ ਅਸਟੀਮੇਟ ਵੀ 60 ਕਰੋੜ ਬਣ ਗਿਆ ਹੈ। ਕੰਮ ਦੀ ਰਫਤਾਰ ਦਾ ਅੰਦਾਜ਼ਾ ਇਥੋਂ ਲਗਾਇਆ ਜਾ ਸਕਦਾ ਹੈ ਕਿ ਓਵਰਬ੍ਰਿਜ ਦੀ ਸਲੈਬ ਪਿਛਲੇ ਮਹੀਨੇ 23 ਨਵੰਬਰ ਨੂੰ ਖੋਲ੍ਹ ਦਿੱਤੀ ਗਈ ਸੀ ਪਰ ਉਸ ਤੋਂ ਬਾਅਦ ਅਜੇ ਤੱਕ ਕੰਮ ਅੱਗ ਨਹੀਂ ਚਲ ਸਕਿਆ। ਬੱਸ ਸਟੈਂਡ ਦੀ ਵਰਕਸ਼ਾਪ ਦਾ ਕੰਮ ਵੀ ਰੁਕਿਆ ਹੋਇਆ ਹੈ। ਜੇਕਰ ਇਹੀ ਰਵਤਾਰ ਰਹੀ ਤਾਂ ਇਹ ਡਰੀਮ ਪ੍ਰਾਜੈਕਟ ਸਮੇਂ ਸਿਰ ਪੂਰਾ ਨਹੀਂ ਹੋਵੇਗਾ।
ਡੇਅਰੀ ਪ੍ਰਾਜੈਕਟ ਵੀ ਅੱਧਵਾਟੇ ਲਟਕਿਆ
ਕਹਿਣ ਨੂੰ ਡੇਅਰੀ ਪ੍ਰਾਜੈਕਟ ਦਾ ਕੰਮ ਬੜੀ ਤੇਜ਼ੀ ਨਾਲ ਚਲ ਰਿਹਾ ਹੈ।ਡੇਅਰੀਆਂ ਸ਼ਹਿਰ ਤੋਂ ਬਾਹਰ ਜਾਣ ਨੂੰ ਲੈ ਕੇ ਮਾਮਲਾ ਵੀ ਲਟਕ ਗਿਆ ਹੈ।ਡੇਅਰੀ ਪ੍ਰਾਜੈਕਟ ਐਲਾਨ ਮੁਤਾਬਕ ਪੂਰਾ ਵੀ ਹੁੰਦਾ ਨਜ਼ਰ ਨਹੀਂ ਆ ਰਿਹਾ ਹੈ। ਡੇਅਰੀ ਪ੍ਰਾਜੈਕਟ ਨੂੰ ਲੈ ਕੇ ਕਾਂਗਰਸ ਵੱਲੋਂ ਵੱਡੇ ਦਾਅਵੇ ਕੀਤੇ ਗਏ ਸਨ।
ਕੈਨਾਲ ਬੇਸਡ ਟ੍ਰੀਟਮੈਂਟ ਪਲਾਂਟ ਵੀ ਅੰਡਰ ਪ੍ਰੋਸੈੱਸ
ਸ਼ਹਿਰ ਨਿਵਾਸੀਆਂ ਨੂੰ ਪੀਣ ਲਈ ਨਹਿਰੀ ਪਾਣੀ ਨੂੰ ਪਹੁੰਚਾਉਣ ਲਈ ਕਾਂਗਰਸ ਸਰਕਾਰ ਨੇ ਆਉਂਦੇ ਹੀ 782 ਕਰੋੜ ਰੁਪਏ ਰਿਲੀਜ਼ ਕੀਤੇ ਸਨ। ਇਸ ਦਾ ਕੰਮ ਭਾਵੇਂ ਸ਼ੁਰੂ ਹੋ ਗਈ ਹੈ ਪਰ ਇਹ ਸਾਰਾ ਹੀ ਕੰਮ ਅੰਡਰ ਸੈੱਸ ਹੈ। ਜਿਸ ਰਫਤਾਰ ਨਾਲ ਕੰਮ ਚਲ ਰਿਹਾ ਹੈ, ਉਹ ਪੂਰਾ ਹੋਣਾ ਤਾਂ ਦੂਰ ਅਜੇ ਤੱਕ ਆਪਣਾ ਸ਼ੁਰੂਆਤੀ ਕੰਮ ਹੀ ਖਤਮ ਕਰ ਪਾਏ ਹਨ।
ਸਕੂਲਾਂ ਦੀਆਂ ਬਿਲਡਿੰਗਾਂ ਲਈ ਆਉਣ ਵਾਲੇ ਫੰਡ ’ਤੇ ਵੀ ਲੱਗੀ ਰੋਕ
ਸਰਕਾਰੀ ਸਕੂਲਾਂ ਜਿਥੇ ਗਰੀਬ ਲੋਕਾਂ ਦੇ ਬੱਚੇ ਪੜ੍ਹਦੇ ਹਨ, ਉਨ੍ਹਾਂ ਲਈ ਜਿਹੜਾ ਫੰਡ ਵੱਖ-ਵੱਖ ਹੋਂਡਾਂ ਜਿਵੇਂ ਕਾਰਪੋਰਟ ਰਿਪਾਂਸੀਬਿਲਟੀ ਸਕੀਮ, ਛੋਟੀਆਂ ਬੱਚਤਾਂ ਸਕੀਮਾਂ ਜਾਂ ਫਿਰ ਮੁੱਖ ਮੰਤਰੀ ਦੇ ਅਖਤਿਆਰੀ ਫੰਡ ‘ਚੋਂ ਜਿਹੜੇ ਫੰਡ ਆਉਣੇ ਸਨ, ਉਹ ਵੀ ਨਹੀਂ ਆ ਰਹੇ। ਇਨ੍ਹਾਂ ਹੀ ਨਹੀਂ ਜਿਹੜੇ ਕੰਮਾਂ ਨੂੰ ਪ੍ਰਸ਼ਾਸਕੀ ਮਨਜੂਰੀ ਵੀ ਮਿਲ ਚੁੱਕੀ ਹੈ, ਉਨ੍ਹਾਂ ਦੇ ਲਈ ਵੀ ਫੰਡ ਨਹੀਂ ਆ ਰਹੇ।
ਮੇਅਰ ਵਿਵਾਦ ਤੋਂ ਬਾਅਦ ਕੰਮਾਂ ਦੀ ਰਫਤਾਰ ਹੋਈ ਹੌਲੀ
ਨਗਰ ਨਿਗਮ ਦੇ ਮੇਅਰ ਨੂੰ ਲੈ ਕੇ ਪੈਦਾ ਹੋਏ ਵਿਵਾਦ ਤੋਂ ਬਾਅਦ ਸ਼ਹਿਰ ਦੇ ਵਿਕਾਸ ਦੇ ਕੰਮਾਂ ਦੀ ਰਫਤਾਰ ਵੀ ਹੌਲੀ ਹੋ ਗਈ ਹੈ। ਕਿਉਂਕਿ ਦੋਨੋਂ ਧਿਰਾਂ ਵੱਲੋਂ ਸਟੈਂਡ ਲੈ ਲਿਆ ਗਿਆ ਹੈ, ਜਿਸ ਕਾਰਨ ਨਾਲ ਅਫ. ਐਂਡ ਸੀ. ਸੀ. ਹੋ ਪਾ ਰਹੀ ਹੈ ਅਤੇ ਨਾ ਹੀ ਜਨਰਲ ਹਾਊਸ ਹੋ ਪਾ ਰਿਹਾ ਹੈ। ਅਜਿਹੇ ‘ਚ ਜਿਹੜੇ ਕੰਮ ਚਲ ਰਹੇ ਹਨ, ਉਨ੍ਹਾਂ ਦੀ ਰਫਤਾਰ ਵੀ ਹੌਲੀ ਹੋ ਗਈ ਹੈ। ਕਿਉਂਕਿ ਇਸ ਵਿਵਾਦ ਨਾਲ ਭਾਵੇਂ ਕੁਝ ਹੋਰ ਹੋਵੇ ਜਾਂ ਨਾ ਹੋਵੇ ਪਰ ਵਿਕਾਸ ਦੇ ਕੰਮ ਹੌਲੀ ਜ਼ਰੂਰ ਹੋ ਗਏ ਹਨ।
patiala news today live patiala newspaperpatiala newspaper today patiala news update patiala news today in hindi patiala news channel patiala news in hindi patiala news accident