Case registered Mansa Naib Tehsildar Kanungo Patwari arrested

Case registered Mansa Naib Tehsildar Kanungo Patwari arrested
Case registered Mansa Naib Tehsildar Kanungo Patwari arrested

ਮਾਨਸਾ ਦੇ ਨਾਇਬ ਤਹਿਸੀਲਦਾਰ ਕਾਨੂੰਗੋ ਤੇ ਪਟਵਾਰੀ ਖ਼ਿਲਾਫ਼ ਮਾਮਲਾ ਦਰਜ

ਵਿਜੀਲੈਂਸ ਨੇ ਦੋ ਜਣਿਆਂ ਨੂੰ ਕੀਤਾ ਗ੍ਰਿਫ਼ਤਾਰ 

ਮਾਨਸਾ, 17 ਦਸੰਬਰ 2021 : ਮਾਨਸਾ ਜ਼ਿਲ੍ਹੇ ਦੇ ਪਿੰਡ ਗੋਬਿੰਦਪੁਰਾ ਵਿਖੇ ਪਿਊਨਾ ਕੰਪਨੀ ਵੱਲੋਂ  ਲਾਏ ਜਾਣ ਵਾਲੇ ਤਾਪਘਰ ਲਈ ਐਕਵਾਇਰ ਕੀਤੀ ਗਈ ਜ਼ਮੀਨ ਵਿੱਚ ਮਾਲ ਮਹਿਕਮੇ ਦੇ ਅਫ਼ਸਰਾਂ ਦੀ ਮਿਲੀਭੁਗਤ ਨਾਲ ਬੇਹੱਕੇ ਲੋਕਾਂ ਨੂੰ ਜ਼ਮੀਨ ਹੱਕ ਦਿਵਾਉਣ ਲਈ ਵਿਜੀਲੈਂਸ ਵਿਭਾਗ ਨੇ ਨਾਇਬ ਤਹਿਸੀਲਦਾਰ, ਕਾਨੂੰਗੋ ਤੇ ਸੇਵਾ ਮੁਕਤ ਪਟਵਾਰੀ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਵਿਜੀਲੈਂਸ ਨੇ ਦੋ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਵਿਜੀਲੈਂਸ ਵਿਭਾਗ ਮੁਤਾਬਿਕ ਮੁਕੱਦਮਾ ਨੰ:18, ਮਿਤੀ: 15 ਦਸੰਬਰ ਅਧੀਨ ਧਾਰਾ 7, 13 (1) (ਏ) (2) ਪੀਸੀਐਸ 1988 ਐਜ ਐਮਡੰਡ ਬਾਏ ਪੀਸੀ ਅਮੈਡਮੈਂਟ ਐਕਟ 2018 ਅਤੇ 420,467,468,471,120-ਬੀ ਆਈਪੀਸੀ ਤਹਿਤ ਮਾਮਲਾ ਦਰਜ ਕੀਤਾ ਹੈ।

 ਵਿਜੀਲੈਂਸ ਦੇ ਡੀਐੱਸਪੀ ਕੁਲਵੰਤ ਸਿੰਘ ਨੇ ਦੱਸਿਆ ਕਿ ਸਾਲ 2012 ਵਿਚ ਮਾਨਸਾ ਜ਼ਿਲ੍ਹੇ ਦੇ ਪਿੰਡ ਗੋਬਿੰਦਪੁਰਾ ਵਿਖੇ ਥਰਮਲ ਪਲਾਂਟ ਲਾਉਣ ਲਈ ਪੰਜਾਬ ਸਰਕਾਰ ਨੇ ਜ਼ਮੀਨ ਐਕਵਾਇਰ ਕੀਤੀ ਸੀ, ਜਿਸ ਵਿੱਚ ਹਰਕੀਰਤ ਸਿੰਘ ਨਾਇਬ ਤਹਿਸੀਲਦਾਰ ਬੁਢਲਾਡਾ ਵੱਲੋਂ ਪਟਵਾਰੀ ਮੱਘਰ ਸਿੰਘ (ਹੁਣ ਸੇਵਾ ਮੁਕਤ) ਤੇ ਕਾਨੂੰਗੋ ਹਰਪਾਲ ਸਿੰਘ ਨਾਲ ਮਿਲੀਭੁਗਤ ਕਰ ਕੇ ਕੁਝ ਵਿਅਕਤੀਆਂ ’ਤੇ ਪਿੰਡ ਗੋਬਿੰਦਪੁਰਾ ਵਿਖੇ ਜ਼ਮੀਨ ਦਰਸਾ ਕੇ ਉਨ੍ਹਾਂ ਸਰਕਾਰੀ ਨੌਕਰੀ ਦਾ ਵਾਅਦਾ ਕਰ ਕੇ ਰਿਸ਼ਵਤ ਹਾਸਲ ਕੀਤੀ ਸੀ। 

ਪੜਤਾਲ ਕਰਨ ਤੋਂ ਬਾਅਦ ਪਰਚਾ ਦਰਜ ਕਰ ਕੇ ਕਸੂਰਵਾਰ ਪਟਵਾਰੀ ਮੱਘਰ ਸਿੰਘ ਤੇ ਕਾਨੂੰਗੋ ਹਰਪਾਲ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਅਕਾਲੀ ਦਲ (ਬ) ਦੀ ਸਰਕਾਰ ਸਮੇਂ ਐਕਵਾਇਰ ਕੀਤੀ ਗਈ ਇਸ ਜ਼ਮੀਨ ਵਿਚ ਬੇਹੱਕਾਂ ਨੂੰ ਹੱਕ ਦਿਵਾਉਣ ਲਈ ਕੀਤੀਆਂ ਗਈਆਂ ਹੇਰਾਫੇਰੀਆਂ ਨੂੰ ਲੈ ਕੇ ਪਹਿਲਾਂ ਵੀ ਕਈ ਮਾਮਲੇ ਦਰਜ ਹਨ।

Leave a Reply

Your email address will not be published. Required fields are marked *