New District jail Nabha recovered mobile phone

New District jail Nabha recovered mobile phone
New District jail Nabha recovered mobile phone

ਨਾਭਾ ਜੇਲ ਦੇ ਹਵਾਲਾਤੀ ਪਾਸੋਂ ਮੋਬਾਈਲ ਬਰਾਮਦ

ਨਾਭਾ, 29 ਦਸੰਬਰ 2021-ਇਥੇ ਭਵਾਨੀਗੜ੍ਹ ਰੋਡ ਸਥਿਤ ਨਵੀਂ ਜ਼ਿਲਾ ਜੇਲ ਦੇ ਇਕ ਹਵਾਲਾਤੀ ਪਾਸੋਂ ਇਕ ਮੋਬਾਈਲ ਬਰਾਮਦ ਕੀਤੇ ਜਾਣ ਦੀ ਸੂਚਨਾ ਮਿਲੀ ਹੈ। ਜੇਲ ਦੇ ਸਹਾਇਕ ਸੁਪਰਡੈਂਟ ਅਜਮੇਰ ਸਿੰਘ ਅਨੁਸਾਰ ਹਵਾਲਾਤੀ ਗੁਰਵਿੰਦਰ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਮੱਖੂ ਰੋਡ ਮਲਾਂਵਾਲਾ ਪਾਸੋਂ ਇਕ ਮੋਬਾਈਲ ਸਮੇਤ ਸਿਮ ਕਾਰਡ ਬਰਾਮਦ ਕੀਤਾ ਗਿਆ ਹੈ। ਇਸ ਹਵਾਲਾਤੀ ਖਿਲਾਫ ਥਾਣਾ ਸਦਰ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ। ਐੱਸ. ਐੱਚ. ਓ. ਗਗਨ ਧੂਰੀ ਨੇ ਦੱਸਿਆ ਕਿ ਹਵਾਲਾਤੀ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਹਿਰਾਸਤ ਵਿਚ ਲੈ ਕੇ ਪੜਤਾਲ ਕੀਤੀ ਜਾਵੇਗੀ ਕਿ ਉਸ ਪਾਸ ਮੋਬਾਈਲ ਕਿਵੇਂ ਪਹੁੰਚਿਆ।

Leave a Reply

Your email address will not be published. Required fields are marked *