News news patiala Punjab-Police ਪਟਿਆਲਾ ਪੁਲਸ ਦੀ ਵੱਡੀ ਕਾਰਵਾਈ, ਖ਼ਾਲਿਸਤਾਨ ਨਾਲ ਸਬੰਧਿਤ 3 ਲੋਕ ਗ੍ਰਿਫ਼ਤਾਰ – News Patiala Live Admin December 28, 2021December 28, 20211 min readWrite a Comment on ਪਟਿਆਲਾ ਪੁਲਸ ਦੀ ਵੱਡੀ ਕਾਰਵਾਈ, ਖ਼ਾਲਿਸਤਾਨ ਨਾਲ ਸਬੰਧਿਤ 3 ਲੋਕ ਗ੍ਰਿਫ਼ਤਾਰ – News Patiala Live News Patiala Live ਪਟਿਆਲਾ : ਪਟਿਆਲਾ ਪੁਲਸ ਨੇ ਵੱਡੀ ਕਾਰਵਾਈ ਕਰਦਿਆਂ ਸਿੱਖਸ ਫ਼ਾਰ ਜਸਟਿਸ ਦੇ 3 ਮੈਂਬਰਾਂ ਨੂੰ ਪ੍ਰਚਾਰ ਸਮੱਗਰੀ ਸਮੇਤ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਪਟਿਆਲਾ ਪੁਲਸ ਦੇ ਐੱਸ. ਐੱਸ. ਪੀ. ਹਰਚਰਨ ਸਿੰਘ ਭੁੱਲਰ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ 26 ਦਸੰਬਰ ਨੂੰ ਵੱਖ-ਵੱਖ ਧਾਰਮਿਕ ਸਥਾਨਾਂ ‘ਤੇ ਅਤੇ ਹੋਰ ਜਨਤਕ ਥਾਵਾਂ ਤੇ ਇਹ ਲੋਕ ਖ਼ਾਲਿਸਤਾਨ ਬਣਾਉਣ ਨੂੰ ਲੈ ਕੇ ਰੈਫਰੈਂਡਮ ਕਰਾਉਣ ਸਬੰਧੀ ਵੋਟਿੰਗ ਲਈ ਉਕਸਾ ਕੇ ਵੋਟਿੰਗ ਰਜਿਸਟਰੇਸ਼ਨ ਫਾਰਮ ਵੰਡ ਰਹੇ ਸਨ। ਉਨ੍ਹਾਂ ਦਾਅਵਾ ਕੀਤਾ ਕਿ ਪੁਲਸ ਨੇ 2 ਵਿਅਕਤੀਆਂ ਅਤੇ ਇਕ ਜਨਾਨੀ ਨੂੰ ਗ੍ਰਿਫ਼ਤਾਰ ਕੀਤਾ ਹੈ। ਐੱਸ. ਐੱਸ. ਪੀ. ਭੁੱਲਰ ਨੇ ਕਿਹਾ ਕਿ ਇਨ੍ਹਾਂ ਵਿਅਕਤੀਆਂ ਨੂੰ ਬਨੂੜ ਬੱਸ ਸਟੈਂਡ ਤੋਂ ਗ੍ਰਿਫ਼ਤਾਰ ਕੀਤਾ ਗਿਆ ਅਤੇ ਬਨੂੜ ਥਾਣੇ ਵਿੱਚ ਹੀ ਪੁਲਸ ਵੱਲੋਂ ਮਾਮਲਾ ਦਰਜ ਕਰ ਕੇ ਕਾਰਵਾਈ ਕੀਤੀ ਜਾ ਰਹੀ ਹੈ। ਪੁਲਸ ਮੁਤਾਬਕ ਉਕਤ ਲੋਕਾਂ ਦੇ ਤਾਰ ਬਾਹਰਲੇ ਮੁਲਕਾਂ ਨਾਲ ਜੁੜੇ ਹੋਏ ਹਨ। ਗ੍ਰਿਫ਼ਤਾਰ ਕੀਤੇ ਗਏ ਲੋਕਾਂ ਤੋਂ ਇਤਰਾਜ਼ਯੋਗ ਸਮੱਗਰੀ ਵੀ ਬਰਾਮਦ ਕੀਤੀ ਗਈ ਹੈ। ਫਿਲਹਾਲ ਪੁਲਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ। Patiala news today Patiala newspaper Patiala newspaper today Patiala news update Patiala news today in Hindi Patiala news channel Patiala news accident
UP ਪੁਲਿਸ ਨੇ ਕੇਂਦਰੀ ਮੰਤਰੀ ਅਜੇ ਕੁਮਾਰ ਮਿਸ਼ਰਾ ਦੀ ਰਿਹਾਇਸ਼ ਦੇ ਬਾਹਰ ਚਿਪਕਾਇਆ ਇੱਕ ਹੋਰ ਨੋਟਿਸ October 8, 2021October 8, 2021 Farmers-Protest News
20 Amarnath passengers injured in road accident July 14, 2022July 14, 2022 Accident News News-Punjab Today