ਹਰਿਆਣਾ ਮਾਰਕੇ ਦੀਆਂ 240 ਬੋਤਲਾਂ ਸ਼ਰਾਬ ਬਰਾਮਦ ਅਤੇ ਘਰ ‘ਚ ਮਾਰਿਆ ਛਾਪਾ 24 ਬੋਤਲਾਂ ਸ਼ਰਾਬ ਬਰਾਮਦ Excise and Taxation Department News Patiala Live

 

Excise and Taxation Department News Patiala Live
Excise and Taxation Department News Patiala Live 

ਸਕਾਰਪੀਓ ਗੱਡੀ ਸਮੇਤ ਚਾਲਕ ਕਾਬੂ

ਪਟਿਆਲਾ, 26 ਦਸੰਬਰ – ਐਕਸਾਈਜ਼ ਵਿਭਾਗ ਨੇ ਸੂਬੇ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਹਰਿਆਣਾ ਮਾਰਕੇ ਦੀਆਂ ਨਾਜਾਇਜ਼ ਸ਼ਰਾਬ ਦੀਆਂ 240 ਬੋਤਲਾਂ ਬਰਾਮਦ ਕਰ ਕੇ ਵੱਡੀ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ। ਜਾਣਕਾਰੀ ਦਿੰਦਿਆਂ ਐਕਸਾਈਜ਼ ਇੰਸਪੈਕਟਰ ਗੁਰਪ੍ਰੀਤ ਢੀਂਡਸਾ ਨੇ ਦੱਸਿਆ ਕਿ ਜ਼ਿਲੇ ‘ਚ ਵੱਖ-ਵੱਖ ਥਾਵਾ ‘ਤੇ ਨਾਕਾਬੰਦੀ ਕੀਤੀ ਜਾ ਰਹੀ ਹੈ।ਨਾਜਾਇਜ਼ ਸ਼ਰਾਬ ਦੀ ਸਮੱਗਲਿੰਗ ਰੋਕਣ ਲਈ ਜੋੜੀਆਂ ਸੜਕਾਂ ‘ਤੇ ਪਿਛਲੀ ਰਾਤ ਨਾਕਾ ਲਾਇਆ ਹੋਇਆ ਸੀ।

ਜਦੋਂ ਇਕ ਹਰਿਆਣਾ ਨੰਬਰ ਦੀ ਇਕ ਸਕਾਰਪੀਓ ਗੱਡੀ ਨੂੰ ਸ਼ੱਕ ਦੇ ਆਧਾਰ ‘ਤੇ ਰੋਕਣਾ ਚਾਹਿਆ ਤਾਂ ਡਰਾਈਵਰ ਗੱਡੀ ਭਜਾ ਕੇ ਲੈ ਗਿਆ। ਐਕਸਾਈਜ਼ ਟੀਮ ਵੱਲੋਂ ਪਿੱਛਾ ਕਰਨ ‘ਤੇ ਉਕਤ ਗੱਡੀ ਚਾਲਕ ਸਮੇਤ ਕਾਬੂ ਕਰ ਲਈ। ਤਲਾਸ਼ੀ ਲੈਣ ‘ਤੇ ਉਸ ‘ਚੋਂ ਨਾਜਾਇਜ਼ ਸਰਾਬ ਹਰਿਆਣਾ ਮਾਰਕਾ ਦੀਆਂ 240 ਬੋਤਲਾਂ ਬਰਾਮਦ ਕੀਤੀਆਂ ਗਈਆਂ। ਉਨ੍ਹਾਂ ਦੱਸਿਆ ਕਿ ਐਕਸਾਈਜ਼ ਟੀਮ ਵੱਲੋਂ ਸਬੰਧਤ ਪੁਲਸ ਥਾਣੇ ‘ਚ ਐੱਫ. ਆਈ. ਆਰ . ਨੰਬਰ 262 ਐਕਟ ਅਧੀਨ 61-1-14 ਤਹਿਤ ਗੱਡੀ ਚਾਲਕ ਲਖਵਿੰਦਰ ਸਿੰਘ ਸਾਬਕਾ ਸਰਪੰਚ ਬਹਾਦਰਗੜ੍ਹ ਖਿਲਾਫ ਦਰਜ ਕਰਵਾਈ ਗਈ ਹੈ।

ਆਬਕਾਰੀ ਵਿਭਾਗ ਨੇ ਘਰ ‘ਚ ਮਾਰਿਆ ਛਾਪਾ, 24 ਬੋਤਲਾਂ ਸ਼ਰਾਬ ਬਰਾਮਦ

ਰਾਜਪੁਰਾ, 26 ਦਸੰਬਰ – ਥਾਣਾ ਸਿਟੀ ਅਤੇ ਆਬਕਾਰੀ ਵਿਭਾਗ ਨੇ ਨਾਕਾਬੰਦੀ ਦੌਰਾਨ ਇਕ ਘਰ ‘ਚ ਛਾਪਾ ਮਾਰ ਕੇ ਉਥੋਂ 24 ਬੋਤਲਾਂ ਸ਼ਰਾਬ ਬਰਾਮਦ ਕਰ ਕੇ ਥਾਣਾ ਸਿਟੀ ਵਿਖੇ ਮਾਮਲਾ ਦਰਜ ਕਰ ਲਿਆ ਹੈ। ਜਾਣਕਾਰੀ ਅਨੁਸਾਰ ਥਾਣੇਦਾਰ ਮਹਿੰਦਰਪਾਲ ਸਿੰਘ ਅਤੇ ਆਬਕਾਰੀ ਇੰਸਪੈਕਟਰ ਰਾਜਪੁਰਾ ਹਰਜੀਤ ਸਿੰਘ ਨੂੰ ਗੁਪਤ ਸੂਚਨਾ ਮਿਲੀ ਕਿ ਪਿੰਡ ਧਮੇਲੀ ਵਾਸੀ ਮੇਸ ਸਿੰਘ ਘਰ ‘ਚ ਗੈਰ-ਕਾਨੂੰਨੀ ਤੌਰ ‘ਤੇ ਸ਼ਰਾਬ ਵੇਚਦਾ ਹੈ। ਪੁਲਸ ਅਧਿਕਾਰੀਆਂ ਨੇ ਸਮੇਤ ਪੁਲਸ ਫੋਰਸ ਉਕਤ ਵਿਅਕਤੀ ਦੇ ਘਰ ਛਾਪਾ ਮਾਰ ਕੇ ਉਥੋਂ 24 ਬੋਤਲਾਂ ਸ਼ਰਾਬ ਦੇਸੀ ਮਾਰਕਾ ਹਰਿਆਣਾ ਬਰਾਮਦ ਕਰ ਕੇ ਮਾਮਲਾ ਦਰਜ ਕਰ ਲਿਆ ਹੈ।

Leave a Reply

Your email address will not be published. Required fields are marked *