ਪਟਿਆਲਾ : ਯੂਨਾਈਟਿਡ ਫੋਰਮ ਆਫ ਬੈਂਕ ਯੂਨੀਅਨਜ਼ ਨੇ ਬੈਂਕਾਂ ਦੇ ਨਿੱਜੀਕਰਨ ਤੇ ਕੇਂਦਰ ਸਰਕਾਰ ਦੇ ਇਸ ਕਦਮ ਦੇ ਵਿਰੋਧ ‘ਚ 16 ਤੇ 17 ਦਸੰਬਰ 2021 ਨੂੰ ਦੇਸ਼ ਪੱਧਰੀ ਬੈਂਕ ਹੜਤਾਲ ਕੀਤੀ ਹੈ। ਬੈਂਕਿੰਗ ਕਾਨੂੰਨ ਸੋਧ ਬਿੱਲ 2021 ਰਾਹੀਂ ਜਨਤਕ ਖੇਤਰ ਦੇ ਬੈਂਕਾਂ ਦੇ ਨਿੱਜੀਕਰਨ ਲਈ ਰਾਹ ਪੱਧਰਾ ਕਰਨ ਲਈ ਕਾਨੂੰਨੀ ਤਬਦੀਲੀਆਂ ਲਿਆਉਣ ਲਈ ਕਦਮ ਚੁੱਕੇ ਜਾ ਰਹੇ ਹਨ। ਯੂਨਾਈਟਿਡ ਫੋਰਮ ਆਫ ਬੈਂਕ ਯੂਨੀਅਨਜ਼ ਦੇ ਸੱਦੇ ‘ਤੇ 10 ਲੱਖ ਬੈਂਕ ਕਰਮਚਾਰੀ ਤੇ ਅਧਿਕਾਰੀ ਦੋ ਦਿਨ ਦੀ ਹੜਤਾਲ ‘ਤੇ ਜਾਣਗੇ।
ਵੀਰਵਾਰ ਨੂੰ ਪੰਜਾਬ ਨੈਸ਼ਨਲ ਬੈਂਕ, ਸਰਕਲ ਆਫਿਸ, ਛੋਟੀ ਬਾਰਾਦਰੀ ਪਟਿਆਲਾ ਵਿਖੇ ਵਿਸ਼ਾਲ ਰੋਸ ਰੈਲੀ ਦਾ ਆਯੋਜਨ ਕੀਤਾ ਗਿਆ। ਜਿਸ ਨੂੰ ਕਾਮ. ਸ਼ੁਸ਼ੀਲ ਕੁਮਾਰ ਗੌਤਮ, ਜੁਆਇੰਟ ਸਕੱਤਰ, ਏ.ਆਈ.ਬੀ.ਏ, ਕਾਮ.ਵਿਨੋਦ ਸ਼ਰਮਾ, ਜੁਆਇੰਟ ਸਕੱਤਰ ਏ.ਆਈ.ਬੀ.ਓ, ਕਾਮ. ਹਰਮਨ ਪੁਰੀ ਏ.ਆਈ.ਬੀ.ਓ, ਕਾਮ. ਸਰਬਜੀਤ ਸਿੰਘ, ਏ.ਆਈ.ਬੀ.ਓ.ਏ., ਕਾਮ. ਯਾਦਵਿੰਦਰ ਗੁਪਤਾ, ਸਕੱਤਰ ਪੀਬੀਈਐੱਫ, ਪਟਿਆਲਾ, ਕਾਮ. ਸੰਜੀਵ ਪਰਾਸ਼ਰ, ਕਾਮ.ਮੰਗਾ ਰਾਮ, ਕਾਮ. ਦੇਵ ਰਾਜ, ਕਾਮ. ਹਰਜੀਤ ਸਿੰਘ, ਕਾਮ. ਬਲਬੀਰ ਸ਼ਰਮਾ, ਕਾਮ. ਸਨਮੀਤ ਸਿੰਘ, ਕਾਮ. ਵਰਿੰਦਰ ਸ਼ਰਮਾ, ਕਾਮ. ਐਸ.ਐਸ.ਗਿੱਲ ਕਾਮ. ਹੈਪੀ ਅਰੋੜਾ, ਕਾਮਰੇਡ ਸੁਨੀਲ ਬਾਗੜੀ, ਏਆਈ ਟੀਯੂਸੀ ਪਟਿਆਲਾ ਦੁਆਰਾ ਸੰਬੋਧਿਤ ਕੀਤਾ ਗਿਆ।