ਇਹ ਵੀ ਪੜੋ — Diwali Bumper Punjab State Lottery 2021 Result
Patiala 08 ਨਵੰਬਰ 2021
ਪਟਿਆਲਾ ਵਿੱਚ ਨਸ਼ਾ ਖ਼ਤਮ ਕਰਨ ਲਈ ਸ਼ੁਰੂ ਕੀਤੀ ਗਈ ਮੁਹਿੰਮ ਇਸ ਤਹਿਤ ਪਟਿਆਲਾ ਜ਼ਿਲ੍ਹੇ ਦੇ ਸਮੂਹ ਕੈਮਿਸਟ ਐਸੋਸੀਏਸ਼ਨ ਦੇ ਮੈਂਬਰਾ ਨਾਲ ਕਾਨਫਰੰਸ ਹਾਲ ਵਿਖੇ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਪਟਿਆਲਾ ਜਿਲ੍ਹੇ ਦੀਆਂ ਸਾਰੀਆਂ 16 ਕੈਮਿਸਟ ਐਸੋਸੀਏਸ਼ਨਜ ਦੇ ਮੈਂਬਰਾਂ ਨੇ ਹਿੱਸਾ ਲਿਆ।
ਇਸ ਮੀਟਿੰਗ ਵਿੱਚ ਸਾਰੇ ਦਵਾਈ ਵਿਕ੍ਰੇਤਾਵਾਂ ਨੂੰ ਹਦਾਇਤ ਕੀਤੀ ਗਈ ਕਿ ਬਿੰਨ੍ਹਾਂ ਡਾਕਟਰ ਦੀ ਪਰਚੀ ਦੇ ਬਿਨਾਂ ਦਵਾਈਆਂ ਦੀ ਵਿਕਰੀ ਨਾ ਕੀਤੀ ਜਾਵੇ। ਹਰੇਕ ਦੁਕਾਨ ਦੀ ਐਂਟਰੀ ਵਿੱਚ ਜਿੱਥੇ ਗ੍ਰਾਹਕ ਨੂੰ ਦਵਾਈ ਦੇਣੀ ਹੋਵੇ, ਉਸ ਜਗ੍ਹਾ ਤੇ ਸੀ.ਸੀ.ਟੀ.ਵੀ ਕੈਮਰੇ ਲਗਾਏ ਜਾਣੇ ਯਕੀਨੀ ਬਣਾਈ ਜਾਵੇ। ਸ਼ਡਿਊਲ ਐਚ-1 ਦੇ ਅਧੀਨ ਪ੍ਰੋਪਰ ਸਟਾਕ ਰਜਿਸਟਰ ਮੈਨਟੇਨ ਰੱਖਿਆ ਜਾਵੇ। ਦਵਾਈਆਂ ਦੀ ਸੇਲ ਦਾ ਪੂਰਾ ਰਿਕਾਰਡ ਰੱਖਿਆ ਜਾਵੇ ਜੋ ਦਵਾਈਆਂ ਐਨ.ਡੀ.ਪੀ.ਐਸ ਐਕਟ ਅਤੇ ਦਿ ਡਰੱਗਜ ਐਂਡ ਕਾਸਮੈਟਿਕ ਐਕਟ 1940 ਦੇ ਤਹਿਤ ਦਵਾਈਆਂ ਨਾ ਰੱਖੀਆਂ ਜਾਣ, ਜੇਕਰ ਇਨ੍ਹਾਂ ਦਵਾਈਆਂ ਸਬੰਧੀ ਕੋਈ ਪ੍ਰੇਸਕਰਿਪਸ਼ਨ ਆਉਂਦੀ ਹੈ ਤਾਂ ਸਬੰਧਤ ਡਾਕਟਰ ਅਤੇ ਵਿਅਕਤੀ ਦਾ ਪੂਰਾ ਰਿਕਾਰਡ ਰੱਖਿਆ ਜਾਵੇ।
ਇਹ ਵੀ ਦੱਸਿਆਂ ਗਿਆ ਕਿ ਸਿਰਫ ਲਾਇਸੰਸ ਧਾਰਕ ਹੀ ਮੈਡੀਕਲ ਸਟੋਰ ਚਲਾ ਸਕਦਾ ਹੈ ਅਤੇ ਉਸ ਦੀ ਹਾਜਰੀ ਦੁਕਾਨ ‘ਚ ਹੋਣੀ ਯਕੀਨੀ ਬਣਾਈ ਜਾਵੇ। ਇਸ ਮੌਕੇ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਹੋਰ ਨੁਮਾਇੰਦਿਆਂ ਨੇ ਇਹ ਵਿਸ਼ਵਾਸ਼ ਦਿਵਾਇਆ ਕਿ ਉਨ੍ਹਾਂ ਵੱਲੋ ਗੈਰ ਪ੍ਰਮਾਨਿਤ ਦਵਾਈਆਂ ਦੀ ਬਿਲਕੁੱਲ ਵਿਕਰੀ ਨਹੀਂ ਕੀਤੀ ਜਾਵੇਗੀ। ਜੇਕਰ ਕਿਸੇ ਦੁਕਾਨਦਾਰ ਵੱਲੋਂ ਗ਼ੈਰ ਪ੍ਰਮਾਨਿਤ ਦਵਾਈਆਂ ਦੀ ਵਿਕਰੀ ਕਰਨ ਬਾਰੇ ਉਨ੍ਹਾਂ ਦੇ ਧਿਆਨ ਵਿੱਚ ਆਇਆ ਤਾਂ ਇਸ ਸਬੰਧੀ ਪੁਲਿਸ ਪ੍ਰਸ਼ਾਸਨ ਨੂੰ ਸੂਚਨਾ ਦਿੱਤੀ ਜਾਵੇ ਅਤੇ ਪੁਲਿਸ ਨੂੰ ਪੂਰਾ ਸਹਿਯੋਗ ਵੀ ਦਿੱਤਾ ਜਾਵੇਗਾ।
ਮੀਟਿੰਗ ਵਿੱਚ ਜਾਣਕਾਰੀ ਦਿੰਦਿਆ ਦੱਸਿਆ ਕਿ ਜਿਲ੍ਹੇ ਅੰਦਰ ਪੈਡਿੰਗ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਲਈ ਜਾਰੀ ਵਿਸ਼ੇਸ਼ ਮੁਹਿੰਮ ਤਹਿਤ ਅਕਤੂਬਰ ਮਹੀਨੇ ਵਿੱਚ 8,685 ਕੇਸਾਂ ਦਾ ਨਿਪਟਾਰਾ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸਬ-ਤਹਿਸੀਲਾ ਵਿੱਚ ਆਉਣ ਵਾਲੇ ਸਮੇਂ ਤੱਕ ਪੁਲਿਸ ਪਬਲਿਕ ਦਰਬਾਰ ਲਗਾਕੇ ਵੱਡੇ ਪੈਮਾਨੇ ਤੇ ਵੱਧ ਤੋ ਵੱਧ ਕੇਸਾਂ ਦਾ ਨਿਪਟਾਰਾ ਕਰਵਾਇਆ ਜਾਵੇਗਾ।
ਇਸ ਮੀਟਿੰਗ ਵਿੱਚ ਡਾ. ਮਹਿਤਾਬ ਸਿੰਘ ਆਈ.ਪੀ.ਐਸ ਕਪਤਾਨ ਪੁਲਿਸ ਇੰਨਵੈਸਟੀਗੇਸਨ, ਸੁਰਜੀਤ ਸਿੰਘ ਪੀ.ਪੀ.ਐਸ ਉਪ ਕਪਤਾਨ ਪੁਲਿਸ ਪੀ.ਬੀ.ਆਈ ਨਾਰਕੋਟਿਕਸ ਅਤੇ ਗੁਰਦੇਵ ਸਿੰਘ ਪੀ.ਪੀ.ਐਸ ਉਪ ਕਪਤਾਨ ਪੁਲਿਸ ਸਥਾਨਕ ਪਟਿਆਲਾ ਵੀ ਮਜੂਦ ਸਨ।