Candidate protests for recruitment of Punjab Police Constable at Patiala – News Patiala

ਨਤੀਜੇ ਵਾਲੀ ਲਿਸਟ ਵਿੱਚ ਕਿਸੇ ਵੀ ਕੈਂਡੀਡੇਟ ਦੇ ਨੰਬਰ ਨਹੀਂ ਦਰਸਾਏ ਗਏ

  • 40% ਵਾਲੇ ਬੱਚੇ ਦਾ ਨਾਮ ਹੈ ਅਤੇ 60%  ਵਾਲੇ ਬੱਚੇ ਦਾ ਨਾਮ ਨਹੀਂ

ਪਟਿਆਲਾ 28 ਨਵੰਬਰ 2021:  ਪੰਜਾਬ ਪੁਲਿਸ ਕਾਂਸਟੇਬਲ ਦੀਆਂ  2021 ਆਸਾਮੀਆਂ ਦੇ ਲਈ ਪੇਪਰ ਦੇਣ ਵਾਲੇ ਨੌਜਵਾਨਾ ਵਲੋਂ ਪਟਿਆਲਾ ਵਿਖੇ ਧਰਨਾ ਲਾਇਆ ਗਿਆ । ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਨੇ ਪਿਛਲੇ ਦਿਨੀਂ ਪੰਜਾਬ ਪੁਲਿਸ ਕਾਂਸਟੇਬਲ ਦਾ ਨਤੀਜਾ ਕੱਢਿਆ  ਹੈ। ਇਨ੍ਹਾਂ ਨੌਜਵਾਨ ਮੁੰਡੇ ਕੁੜੀਆਂ ਦਾ ਅਰੋਪ ਹੈ ਕਿ ਨਤੀਜੇ ਵਿੱਚ ਸਿਰਫ਼ ਰੋਲ ਨੰਬਰ ਅਤੇ ਨਾਮ ਹੀ ਜਾਰੀ ਕੀਤੇ ਗਏ ਹਨ । ਇੰਦਰਜੀਤ ਪਟਿਆਲਾ ਅਤੇ ਰਵੀ ਕੁਮਾਰ ਨੇ ਦੱਸਿਆ ਹੈ ਕਿ ਇਸ ਲਿਸਟ ਵਿੱਚ ਕਿਸੇ ਵੀ ਕੈਂਡੀਡੇਟ ਦੇ ਨੰਬਰ ਨਹੀਂ ਦਰਸਾਏ ਗਏ ।  ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ  ਕੈਟਾਗਰੀ ਮੁਤਾਬਕ ਕੱਟ ਆਫ ਵੀ ਦੱਸੀ ਜਾਵੇ । ਜਿਸ ਨਾਲ ਕਿ ਪਾਰਦਰਸ਼ੀ ਢੰਗ ਨਾਲ ਇਹ ਭਰਤੀ ਨੇਪਰੇ ਚਾੜ੍ਹੀ  ਜਾ ਸਕੇ । 

Candidate protests for recruitment of Punjab Police Constable at Patiala
Candidate protests for recruitment of Punjab Police Constable at Patiala 

Also read —  ਪੰਜਾਬ ਵਾਸੀਆ ਨੂੰ ਵੋਟਾ ਬਾਰੇ ਜਾਗਰੂਕ ਕਰਨ ਸਬੰਧੀ ਅਪੀਲ
ਗੁਰਦੀਪ ਕੌਰ ਅਤੇ ਸ਼ਿਵਾਨੀ ਸ਼ਰਮਾਂ ਨੇ ਕਿਹਾ ਕਿ ਜਦੋਂ   ਪੰਜਾਬ ਪੁਲਿਸ ਕਾਂਸਟੇਬਲ ਦਾ ਫਾਰਮ ਭਰਿਆ ਸੀ  ਜਿਸ ਵਿੱਚ ਲਿਖਿਆ ਸੀ ਕਿ 25% 30% ਅਤੇ 35% ਵਾਲੇ ਬੱਚੇ ਫਿਜ਼ਿਕਲ ਟੈਸਟ ਲਈ ਬੁਲਾਏ ਜਾਣਗੇ  । ਪਰ ਅਜਿਹਾ ਕੁਝ ਵੀ ਨਹੀਂ ਹੋਇਆ। ਜਦੋਂ ਪੰਜਾਬ ਸਰਕਾਰ ਨੇ ਨਤੀਜਾ ਜਾਰੀ ਕੀਤਾ ਹੈ ਤਾਂ 40% ਵਾਲੇ ਬੱਚੇ ਦਾ ਨਾਮ ਹੈ ਅਤੇ 60%  ਵਾਲੇ ਬੱਚੇ ਦਾ ਨਾਮ ਨਹੀਂ ਹੈ  । ਉਨ੍ਹਾਂ ਕਿਹਾ ਕਿ ਟ੍ਰਾਇਲ ਓਪਨ ਲਏ ਜਾਣ ਜਾਂ ਸਾਡੇ ਨੰਬਰ ਕੈਟਾਗਰੀ ਮੁਤਾਬਕ ਦਰਸਾਏ ਜਾਣ  । ਉਨ੍ਹਾਂ ਇਹ ਵੀ ਮੰਗ ਕੀਤੀ ਹੈ ਕਿ ਐਡਮਿਟ ਕਾਰਡ ਰੋਕੇ ਜਾਣ ਜਾਂ ਦੋ ਹਜਾਰ ਸੋਲ਼ਾਂ ਦੀ ਭਰਤੀ ਵਾਂਗ ਬਾਰ੍ਹਵੀਂ ਦੇ ਨੰਬਰਾਂ ਮੁਤਾਬਕ ਟ੍ਰਾਇਲ ਲਏ ਜਾਣ  । ਉਨ੍ਹਾਂ ਚਿਤਾਵਨੀ ਦਿੱਤੀ ਹੈ ਕਿ ਜੇਕਰ ਇਨ੍ਹਾਂ ਨੌਜਵਾਨਾਂ ਦੇ  ਹੱਕ ਨਹੀਂ ਦਿੱਤੇ ਤਾਂ ਆਰ ਪਾਰ ਦੀ ਲੜਾਈ ਲੜਨਗੇ ।

Candidate protests
recruitment of Punjab Police Constable
Patiala News Patiala
Candidate protestsrecruitment of Punjab Police Constable
Candidate protestsPatiala News Patiala
recruitment of Punjab Police ConstablePatiala News Patiala
Candidate protestsrecruitment of Punjab Police ConstablePatiala News Patiala

Leave a Reply

Your email address will not be published. Required fields are marked *