Sandeep Hans IAS DC Patiala Surprise Checking to the Sewa Kendra and District Administrative Complex News Patiala

 

AVvXsEjODiped4TGE1xwTE7XEQvll3Chg6oPDQOkXsf9nnR kxQBAdYJLpBMnRvc0jJE3r9bGqs196o6l54TIx0Tx4ZUxtEIZGQvMw9wy2e04cC83kbHB nZDXwNIULQkEHaY7 Xa976VjZb3fjy0gt2d -

You may also read— IAS Officers transferred to Punjab

ਪਟਿਆਲਾ :21 ਅਕਤੂਬਰ 2021 
                 ਡੀਸੀ ਸੰਦੀਪ ਹੰਸ ਨੇ ਸਰਕਾਰੀ ਦਫ਼ਤਰਾਂ ‘ਚ ਕਰਮਚਾਰੀਆਂ ਦੀ ਸਮੇਂ ਸਿਰ ਆਮਦ ਤੇ ਦਫ਼ਤਰਾਂ ‘ਚ ਹਾਜ਼ਰੀ ‘ਤੇ ਨਜ਼ਰ ਰੱਖਣ ਤੇ ਜਨਤਕ ਸੇਵਾਵਾਂ ਦੀ ਨਿਰਵਿਘਨ ਸਪੁਰਦਗੀ ਨੂੰ ਯਕੀਨੀ ਬਣਾਉਣ ਲਈ, ਅੱਜ ਸਵੇਰੇ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਪਟਿਆਲਾ ਵਿਖੇ ਬਲਾਕ-ਏ ਦੇ ਦਫਤਰਾਂ, ਸੇਵਾ ਕੇਂਦਰ ਤੇ ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ ਦਾ ਅਚਨਚੇਤ ਦੌਰਾ ਕੀਤਾ।

ਇਹ ਵੀ ਪੜੋ–  ਪਟਿਆਲਾ ਬੱਸ ਸਟੈਂਡ ਟਾਈਮ ਟੇਬਲ PRTC ਪੀ ਆਰ ਟੀ ਸੀ

 ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ‘ਏ’ ਬਲਾਕ ‘ਚ ਚੈਕਿੰਗ ਦੌਰਾਨ ਡੀਸੀ ਨੇ ਹਾਜ਼ਰੀ ਰਜਿਸਟਰ ਦੇਖੇ ਅਤੇ ਸਬੰਧਤ ਕਰਮਚਾਰੀਆਂ ਦੀ ਮੌਜੂਦਗੀ ਮੁਤਾਬਕ ਹਾਜ਼ਰੀ ਵੈਰੀਫਾਈ ਕੀਤੀ। ਡੀਸੀ ਸੰਦੀਪ ਹੰਸ ਨੇ ਡੀਬੀਈਈ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ਕਿ ਉਹ ਅਦਾਰੇ ਤੇ ਦਫ਼ਤਰ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਜਾਣਕਾਰੀ ਦੇ ਪ੍ਰਵਾਹ ਦਾ ਕੇਂਦਰ ਬਣਾਉਣ ਤੋਂ ਇਲਾਵਾ ਵਧੇਰੇ ਇੱਥੇ ਆਉਣ ਵਾਲੇ ਨੌਜਆਨਾਂ ਲਈ ਹੋਰ ਵੀ ਆਕਰਸ਼ਕ ਬਣਾਉਣ।

 

 ਇਸ ਤੋਂ ਬਾਅਦ ਡਿਪਟੀ ਕਮਿਸ਼ਨਰ ਨੇ ਸਬ ਰਜਿਸਟਰਾਰ ਦਫ਼ਤਰ ਦੇ ਨਾਲ ਸਥਾਪਿਤ ਗੁਰੂ ਨਾਨਕ ਬਗੀਚੀ ਦਾ ਵੀ ਦੌਰਾ ਕੀਤਾ ਅਤੇ ਇਸ ਨੂੰ ਹੋਰ ਹਰਿਆ ਭਰਿਆ ਬਣਾਉਣ ਲਈ ਕੁਝ ਬਦਲਾਅ ਵੀ ਸੁਝਾਏ। ਉਨਾਂ ਦੇ ਨਾਲ ਸਹਾਇਕ ਕਮਿਸ਼ਨਰ (ਜ) ਜਸਲੀਨ ਕੌਰ ਭੁੱਲਰ, ਪੀ ਏ ਪਰਮਜੀਤ ਕੌਰ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ।

Leave a Reply

Your email address will not be published. Required fields are marked *