You may also read – Revises water supply & sewer charges News
ਪਟਿਆਲਾ : ਜ਼ਿਲ੍ਹਾ ਮੈਜਿਸਟੇ੍ਟ ਸੰਦੀਪ ਹੰਸ ਨੇ ਸ਼ੁਕਰਵਾਰ ਸ਼ਾਮ ਐੱਸਐੱਸਪੀ ਹਰਚਰਨ ਸਿੰਘ ਭੁੱਲਰ ਸਮੇਤ ਜ਼ਿਲ੍ਹੇ ਦੇ ਸਿਵਲ ਅਤੇ ਪੁਲਿਸ ਅਧਿਕਾਰੀਆਂ ਨਾਲ ਸਾਂਝੀ ਮੀਟਿੰਗ ਦੌਰਾਨ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਦੀਆਂ ਹਦਾਇਤਾਂ ਮੁਤਾਬਕ ਜ਼ਿਲ੍ਹੇ ‘ਚ ਨਸ਼ਿਆਂ ਦੀ ਤਸਕਰੀ ਤੇ ਨਾਜਾਇਜ਼ ਮਾਇਨਿੰਗ ਦੇ ਕਾਰੋਬਾਰ ਨੂੰ ਕਿਸੇ ਵੀ ਕੀਮਤ ‘ਤੇ ਨਾ ਹੋਣ ਦੇਣ ਲਈ ਸਖ਼ਤ ਹਦਾਇਤ ਕੀਤੀ।
ਉਨ੍ਹਾਂ ਨੇ ਕਿਹਾ ਕਿ ਸਰਕਾਰ ਵੱਲੋਂ ਮਾਇਨਿੰਗ ਐਕਟ ਤਹਿਤ ਕਿਸੇ ਵੀ ਅਦਾਰੇ ਜਾਂ ਵਿਅਕਤੀ ਨੂੰ ਕਿਸੇ ਵੀ ਤਰ੍ਹਾਂ ਦੀ ਮਿੱਟੀ ਦੀ ਪੁਟਾਈ/ਢੋਆ-ਢੁਆਈ ਮਾਇਨਿੰਗ ਵਿਭਾਗ ਦੀ ਇਜ਼ਾਜਤ ਬਿਨਾਂ ਨਹੀਂ ਕਰਨ ਦਿੱਤੀ ਜਾਵੇਗੀ। ਉਨ੍ਹਾਂ ਨੇ ਮੀਟਿੰਗ ‘ਚ ਮੌਜੂਦ ਮਾਇਨਿੰਗ ਅਫ਼ਸਰ ਨੂੰ ਇਸ ਗੱਲ ਨੂੰ ਯਕੀਨੀ ਬਣਾਉਣ ਨੂੰ ਕਿਹਾ ਕਿ ਉਹ ਜਿੱਥੇ ਮਾਈਨਿੰਗ ਵਿਭਾਗ ਪਾਸ ਮਨਜ਼ੂਰੀ ਲਈ ਆਉਣ ਵਾਲੀ ਕਿਸੇ ਵੀ ਅਰਜ਼ੀ ਨੂੰ ਪਹਿਲ ਦੇ ਅਧਾਰ ‘ਤੇ ਬਿਨਾਂ ਦੇਰੀ ਪ੍ਰਵਾਨਗੀ ਦੇਣ ਉਥੇ ਨਾਲ ਹੀ ਜ਼ਿਲ੍ਹੇ ‘ਚ ਕਿਸੇ ਵੀ ਤਰ੍ਹਾਂ ਦੀ ਨਾਜਇਜ਼ ਮਾਇਨਿੰਗ ਬਿਲਕੁਲ ਵੀ ਨਾ ਹੋਣ ਦੇਣ। ਉਨ੍ਹਾਂ ਨੇ ਜ਼ਿਲ੍ਹਾ ਪੁਲਿਸ ਨੂੰ ਵੀ ਨਾਜਾਇਜ਼ ਮਾਇਨਿੰਗ ‘ਤੇ ਸਖ਼ਤੀ ਕਰਨ ਲਈ ਆਖਿਆ।