News news patiala ਕਰੋਨਾ ਮਹਾਮਾਰੀ ਦੌਰਾਨ ਕੰਟਰੈਕਟ ਨਰਸਿੰਗ ਸਟਾਫ਼ ਦਾ ਧਰਨਾ ਤੀਜੇ ਦਿਨ ਵੀ ਜਾਰੀ PATIALA NEWS Admin October 26, 2021October 26, 20211 min readWrite a Comment on ਕਰੋਨਾ ਮਹਾਮਾਰੀ ਦੌਰਾਨ ਕੰਟਰੈਕਟ ਨਰਸਿੰਗ ਸਟਾਫ਼ ਦਾ ਧਰਨਾ ਤੀਜੇ ਦਿਨ ਵੀ ਜਾਰੀ PATIALA NEWS ਡੇਗੂ ਸਬੰਧੀ ਜਾਣਕਾਰੀ — Dengue Fever Symptoms Causes and Treatments ਪਟਿਆਲਾ : 26 ਅਕਤੂਬਰ 2021 ਸਰਕਾਰੀ ਰਜਿੰਦਰਾ ਹਸਪਤਾਲ ‘ਚ ਨਰਸਿੰਗ ਤੇ ਪੈਰਾ-ਮੈਡੀਕਲ ਸਟਾਫ਼ ਵੱਲੋਂ ਨਿਯੁਕਤੀ ਪੱਤਰ ਜਾਰੀ ਕਰਨ ਦੀ ਮੰਗ ਲਈ ਤੀਸਰੇ ਦਿਨ ਮੁੱਖ ਗੇਟ ‘ਤੇ ਧਰਨਾ ਲਾਇਆ ਗਿਆ। ਇਸ ਮੌਕੇ ਸਟਾਫ਼ ਨੇ ਹਸਪਤਾਲ ਪ੍ਰਸ਼ਾਸਨ ਖਿਲਾਫ਼ ਨਾਅਰੇਬਾਜ਼ੀ ਕੀਤੀ। ਨਰਸਿੰਗ ਸਟਾਫ਼ ਨੇ ਕਿਹਾ ਉਹ ਪਿਛਲੇ ਡੇਢ ਸਾਲ ਤੋਂ ਹਸਪਤਾਲ ‘ਚ ਕੋਵਿਡ ਦੌਰਾਨ ਸੇਵਾਵਾਂ ਨਿਭਾ ਰਹੀਆਂ ਹਨ। ਸਤੰਬਰ ਮਹੀਨੇ ਚ ਕੰਟਰੈਕਟ ਖਤਮ ਹੋਣ ਤੋਂ ਬਾਅਦ ਉਨ੍ਹਾਂ ਦੀ ਹਸਪਤਾਲ ਚ ਮੁਡ਼ ਤਾਇਨਾਤੀ ਨਹੀਂ ਕੀਤੀ ਗਈ ਹੈ ਜਿਸ ਦੇ ਰੋਸ ਵਜੋਂ ਉਨ੍ਹਾਂ ਵੱਲੋਂ ਸੰਘਰਸ਼ ਸ਼ੁਰੂ ਕੀਤਾ ਗਿਆ ਹੈ। ਉੱਧਰ ਦੂਜੇ ਪਾਸੇ ਮੁੱਖ ਗੇਟ ਤੇ ਧਰਨੇ ਕਾਰਨ ਮਰੀਜ਼ਾਂ ਦੇ ਵਾਰਸਾਂ ਨੂੰ ਅੰਦਰ ਜਾਣ ਲਈ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਾਣਕਾਰੀ ਅਨੁਸਾਰ ਡੇਢ ਸਾਲ ਪਹਿਲਾ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਕੋਰੋਨਾ ਤੋਂ ਬਚਾਅ ਲਈ 1325 ਨਰਸਿੰਗ ਸਟਾਫ਼ ਤੇ ਪੈਰਾ ਮੈਡੀਕਲ ਸਟਾਫ਼ ਦੀ ਮੈਡੀਕਲ ਕਾਲਜ ਪਟਿਆਲਾ, ਮੈਡੀਕਲ ਕਾਲਜ ਅੰਮਿ੍ਤਸਰ ਤੇ ਮੈਡੀਕਲ ਕਾਲਜ, ਫ਼ਰੀਦਕੋਟ ‘ਚ ਭਰਤੀ ਕੀਤੀ ਗਈ ਸੀ। ਜਿਨਾਂ ‘ਚੋਂ 210 ਨਰਸਾਂ ਤੇ 55 ਪੈਰਾ-ਮੈਡੀਕਲ ਵਿਅਕਤੀਆਂ ਦਾ ਸਟਾਫ਼ ਆਊਟਸੋਰਸ ‘ਤੇ ਕੰਮ ਕਰ ਰਿਹਾ ਹੈ ਪਰ ਪਿਛਲੇ ਮਹੀਨੇ ਸਰਕਾਰ ਵੱਲੋਂ ਸਟਾਫ਼ ਨੂੰ ਨੌਕਰੀਓ ਕੱਢਣ ਦਾ ਫ਼ੁਰਮਾਨ ਸੁਣਾ ਦਿੱਤਾ ਹੈ, ਜਿਸ ਕਾਰਨ ਉਹ ਸੜਕਾਂ ਤੇ ਆ ਗਏ ਹਨ। ਇਸ ਮੌਕੇ ਸੰਬੋਧਨ ਕਰਦਿਆਂ ਗਗਨਦੀਪ ਕੌਰ, ਅਮਨਜੋਤ ਕੌਰ, ਰਵਿੰਦਰ ਸਿੰਘ, ਜਸ਼ਨਦੀਪ ਕੌਰ ਨੇ ਕਿਹਾ ਪਹਿਲਾਂ ਹੀ ਉਨ੍ਹਾਂ ਨੂੰ ਆਊਟਸੋਰਸਿੰਗ ਨਿਗੂਣੀਆਂ ਤਨਖ਼ਾਹਾਂ ਤੇ ਭਰਤੀ ਕੀਤਾ ਗਿਆ ਸੀ ਪਰ ਪਿਛਲੇ ਮਹੀਨੇ ਉਨ੍ਹਾਂ ਦੀਆਂ 30 ਸਤੰਬਰ ਨੂੰ ਸੇਵਾਵਾਂ ਸਮਾਪਤ ਕਰ ਦਿੱਤੀਆਂ ਗਈਆਂ ਸਨ ਇਸ ਦੇ ਰੋਸ ਵਜੋਂ ਉਹ ਪੰਜਾਬ ਭਵਨ ਵਿਖੇ ਸਿਹਤ ਮੰਤਰੀ ਨੂੰ ਮਿਲੇ ਸਨ ਜਿਨ੍ਹਾਂ ਵੱਲੋਂ ਲਿਖਤ ਰੂਪ ਚ ਉਨ੍ਹਾਂ ਦੀ ਤਾਇਨਾਤੀ ਦੇ ਆਰਡਰ ਜਾਰੀ ਕੀਤੇ ਗਏ ਸਨ। ਉਹ ਆਰਡਰ ਉਨ੍ਹਾਂ ਵੱਲੋਂ ਸਾਰੇ ਮੈਡੀਕਲ ਕਾਲਜਾਂ ਵਿੱਚ ਵੀ ਜਮ੍ਹਾ ਕਰਵਾ ਦਿੱਤੇ ਗਏ ਹਨ ਪ੍ਰੰਤੂ ਹਾਲੇ ਤੱਕ ਮੁਲਾਜ਼ਮਾਂ ਨੂੰ ਨਿਯੁਕਤੀ ਪੱਤਰ ਜਾਰੀ ਨਹੀਂ ਕੀਤੇ ਗਏ ਹਨ। ਇਸ ਸੰਬੰਧ ਵਿਚ ਜਦੋਂ ਵੀ ਉਹ ਸੀਨੀਅਰ ਅਧਿਕਾਰੀਆਂ ਨੂੰ ਮਿਲਣ ਲਈ ਜਾਂਦੇ ਹਨ ਤਾਂ ਉਨ੍ਹਾਂ ਨੂੰ ਇਹ ਕਹਿ ਕੇ ਟਾਲ ਦਿੱਤਾ ਜਾਂਦਾ ਹੈ ਕਿ ਸਰਕਾਰ ਵੱਲੋਂ ਉਨ੍ਹਾਂ ਦੀ ਤਾਇਨਾਤੀ ਦੇ ਕੋਈ ਵੀ ਲਿਖਤੀ ਆਰਡਰ ਨਹੀਂ ਜਾਰੀ ਹੋਏ ਹਨ ਜਿਸ ਕਾਰਨ ਉਹ ਉਨ੍ਹਾਂ ਦੀਆਂ ਸੇਵਾਵਾਂ ਜਾਰੀ ਨਹੀਂ ਰੱਖ ਸਕਦੇ ਹਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜਦੋਂ ਤੱਕ ਨਰਸਿੰਗ ਸਟਾਫ ਨੂੰ ਲਿਖਤ ਨਿਯੁਕਤੀ ਪੱਤਰ ਜਾਰੀ ਨਹੀਂ ਕੀਤੇ ਜਾਂਦੇ ਉਦੋਂ ਤਕ ਉਹ ਧਰਨਾ ਸਮਾਪਤ ਨਹੀਂ ਕਰਨਗੇ।
A clash between Dera Beas supporters and Nihang Singhs September 4, 2022September 4, 2022 Crime News News-Punjab Today
ਮਦਨ ਲਾਲ ਜਲਾਲਪੁਰ ਦੇੇ ਬੇਟੇ ਨੂੰ ਦਿੱਤਾ ਗਿਆ ਅਹਿਮ ਅਹੁਦਾ – NEWS PATIALA LIVE November 30, 2021November 30, 2021 Jobs news patiala News-Punjab
Heavy Rains Batter Tamil Nadu Southern Districts, Causing Floods and Disruptions December 18, 2023December 18, 2023 Weather India News