ਪੰਜਾਬ ਵਿੱਚ ਬਿਜਲੀ ਸੰਕਟ: ਥਰਮਲ ਪਲਾਂਟ ਦੇ 5 ਯੂਨਿਟ ਬੰਦ ਦੇਖੋ ਸਾਰੀ ਖਬਰ

                        

AVvXsEhT6TohGtXmDYrmxrjFjJO5GIwfqfH20Cj80MO3 RFcHR0MuZj2ONzqRx3Wm73nz utP8lObk0ykmlEkX8sY cA4XhwZJ2xuLSvahVPLivQWml3XvAw2Z nwfnQOGWOOzJVLjA19MOCNlZHEShGOgFEJv683AviGHSKYB2Zn0koQANzGW 5tRU5CUeXwA=s320 -

D C Sandeep Hans reviewed the construction work of new bus stand News Patiala

                         ਰਾਜ ਵਿਚਲੇ ਥਰਮਲਾਂ ਦੇ ਕੁੱਲ ਪੰਜ ਯੂਨਿਟ ਬੰਦ ਹੋ ਚੁੱਕੇ ਹਨ। ਕੋਲੇ ਦੀ ਘਾਟ ਕਾਰਨ ਪੰਜਾਬ ਵਿੱਚ ਬਿਜਲੀ ਸੰਕਟ ਪੈਦਾ ਹੋ ਗਿਆ ਹੈ।  ਜੇ ਹਾਲਾਤ ਨਾ ਸੁਧਰੇ ਤਾਂ ਆਉਂਦੇ ਦਿਨਾਂ ਵਿੱਚ ਹੋਰ ਯੂਨਿਟ ਬੰਦ ਹੋ ਜਾਣਗੇ। ਰਾਜ ਵਿੱਚ ਬਿਜਲੀ ਦੇ ਕੱਟ ਲੱਗਣੇ ਸ਼ੁਰੂ ਹੋ ਚੁੱਕੇ ਹਨ। ਮਾਨਸਾ ਜ਼ਿਲ੍ਹੇ ਦੇ ਪਿੰਡ ਬਣਾਂਵਾਲਾ ਵਿਖੇ ਲੱਗੇ ਉਤਰੀ ਭਾਰਤ ਦੇ ਪ੍ਰਾਈਵੇਟ ਭਾਈਵਾਲੀ ਤਹਿਤ ਸਭ ਤੋਂ ਵੱਡੇ ਤਾਪ ਘਰ ਤਲਵੰਡੀ ਸਾਬੋ ਪਾਵਰ ਲਿਮਟਿਡ (ਟੀਐੱਸਪੀਐੱਲ) ਦੇ ਦੋ ਯੂਨਿਟ ਬੰਦ ਹੋ ਹਨ ਪਰ ਪ੍ਰਬੰਧਕਾਂ ਅਨੁਸਾਰ ਇੱਕ ਯੂਨਿਟ ਬੰਦ ਹੈ। ਇਕ ਹੋਰ ਅਧਿਕਾਰੀ ਮੁਤਾਬਕ ਹਾਲੇ ਸਿਰਫ ਇਕ ਯੂਨਿਟ ਬੰਦ ਹੋਇਆ ਹੈ ਦੋ ਯੂਨਿਟ ਆਪਣੀ ਅੱਧੀ ਸਮਰਥਾ ਨਾਲ ਚੱਲ ਰਹੇ ਹਨ। ਲਹਿਰਾ ਮੁਹੱਬਤ ਦਾ ਵੀ ਇਕ ਯੂਨਿਟ ਬੰਦ ਹੋ ਗਿਆ ਹੈ। ਕੱਲ੍ਹ ਬਣਾਵਾਲਾਂ ਤਾਪਘਰ ਦੇ ਤਿੰਨੇ ਯੂਨਿਟ ਚਲਦੇ ਸਨ ਪਰ ਅੱਜ ਦੋ ਬੰਦ ਹੋਣ ਦੀ ਜਾਣਕਾਰੀ ਮਿਲੀ ਹੈ। ਤਾਪਘਰ ਦੇ ਪ੍ਰਬੰਧਕਾਂ ਅਨੁਸਾਰ ਯੂਨਿਟ ਨੰਬਰ 3 ਬੰਦ ਹੋ ਗਿਆ ਹੈ, ਜਿਸ ਦੀ ਬੰਦ ਹੋਣ ਦੀ ਜਾਂਚ ‌ਚੱਲ ਰਹੀ ਹੈ। ਇਸ ਤਾਪ ਘਰ ਦੇ ਤਿੰਨ ਯੂਨਿਟ ਹਨ ਅਤੇ ਇਨ੍ਹਾਂ ਦੀ ਕੁੱਲ ਸਮਰੱਥਾ 1980 ਮੈਗਾਵਾਟ ਦੱਸੀ ਗਈ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਰੋਪੜ ਥਰਮਲ ਪਲਾਂਟ ਦੇ ਦੋ ਯੂਨਿਟ ਬੰਦ ਹੋ ਚੁੱਕੇ ਹਨ।        

AVvXsEhZO8ACofgvDmfupYI59VZ0uJcXmiDCMnS56g2rodIM8bGDeOhJ aDcmgHcb2rMEInU rmdg1QqRevY2u4Svn3zwHRQm 3Dok6v0t1d5kWU0d8sAovzyhDrLqjH32YaiT2DArXZHVvxM1Y3mtLYn 7ADgPWss 3nKmAGoWRUVmvNhkZnWoKovsTh5X8Q=s320 -


Leave a Reply

Your email address will not be published. Required fields are marked *