Covid Vaccine in Patiala Today

Covid Vaccine in Patiala Today 14 June

1622382246681949 0 -


 14 ਜੂਨ ਦਿਨ ਸੋਮਵਾਰ ਨੂੰ ਕੇਂਦਰੀ ਪੁਲ ਤਹਿਤ ਪ੍ਰਾਪਤ ਕੋਵੀਸ਼ੀਲਡ ਵੈਕਸੀਨ ਨਾਲ 45 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਦਾ ਪਟਿਆਲਾ ਸ਼ਹਿਰ ਦੇ ਸਰਕਾਰੀ ਗਰਲਜ ਸਕੂਲ ਮਾਡਲ ਟਾਉਨ, ਵੀਰ ਹਕੀਕਤ ਰਾਏ ਸਕੂਲ, ਕਮਿਉਨਿਟੀ ਮੈਡੀਸਨ ਵਿਭਾਗ ਰਾਜਿੰਦਰਾ ਹਸਪਤਾਲ, ਕਮਿਉਨਿਟੀ ਹਾਲ ਪੁਲਿਸ ਲਾਈਨ,ਰਾਧਾਸੁਆਮੀ ਸਤਸੰਗ ਭਵਨ ਸੂਲਰ, ਨਾਭਾ ਦੇ ਐਮ.ਪੀ.ਡਬਲਿਉ ਸਕੂਲ, ਰਾਜਪੁਰਾ ਦੇ ਰਾਧਾਸੁਆਮੀ ਸਤਸੰਗ ਭਵਨ, ਸਮਾਣਾ ਦੇ ਅਗਰਵਾਲ ਧਰਮਸ਼ਾਲਾ, ਘਨੌਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਬਲਾਕ ਹਰਪਾਲਪੁਰ ਦੇ ਪਿੰਡ ਹਰਪਾਲਪੁਰ ਦੇ ਗੁਰੂੁਦੁਆਰਾ ਸਾਹਿਬ, ਬਲਾਕ ਕਾਲੋਮਾਜਰਾ ਦੇ ਪਿੰਡ ਖੇੜਾ ਮਾਣਕਪੁਰ ਦੇ ਰਾਧਾਸੁਆਮੀ ਸਤਸੰਗ ਘਰ, ਐਲਾਇੰਸ ਮੈਟਾਲਿੰਕ, ਬਲਾਕ ਕੌਲੀ ਦੇ ਪਿੰਡ ਬਾਰਨ,ਰੌਣੀ ਅਤੇ ਲੰਗ ਦੇ ਰਾਧਾਸੁੁਆਮੀ ਸਤਸੰਗ ਘਰ,ਬਲਾਕ ਭਾਦਸੋਂ ਦੇ ਪਿੰਡ ਭਾਦਸੌਂ ਦੇ ਰਾਧਾਸੁਆਮੀ ਸਤਸੰਗ ਘਰ, ਬਲਾਕ ਦੁਧਨਸਾਧਾ ਦੇ ਕਸਬਾ ਸਨੌਰ ਅਤੇ ਦੇਵੀਗੜ ਦੇ ਰਾਧਾਸੁਆਮੀ ਘਰ, ਬਲਾਕ ਸ਼ੁਤਰਾਣਾ ਦੇ ਅਧੀਨ ਪਿੰਡ ਕੁਲਾਰਾਂ ਦੇ ਰਾਧਾਸੁਆਮੀ ਘਰ ਅਤੇ ਪਾਤੜਾਂ ਦੇ ਗੁਰੂਦੁਆਰਾ ਸਾਹਿਬ ਵਿੱਚ ਕੋਵਿਡ ਟੀਕਾਕਰਨ ਕੀਤਾ ਜਾਵੇਗਾ, ਜਦ ਕਿ ਸਟੇਟ ਪੂਲ ਤਹਿਤ ਪ੍ਰਾਪਤ ਕੋਵੀਸ਼ੀਲਡ ਵੈਕਸੀਨ ਨਾਲ ਸਰਕਾਰ ਦੀਆਂ ਹਦਾਇਤਾਂ ਅਨੁਸਾਰ 18 ਤੋਂ 44 ਸਾਲ ਤੱਕ ਦੇ ਨਾਗਰਿਕਾਂ ਦਾ ਸਰਕਾਰੀ ਗਰਲਜ ਸਕੂਲ ਮਾਡਲ ਟਾਉਨ, ਵੀਰ ਹਕੀਕਤ ਰਾਏ ਸਕੂਲ, ਕਮਿਉਨਿਟੀ ਮੈਡੀਸਨ ਵਿਭਾਗ ਰਾਜਿੰਦਰਾ ਹਸਪਤਾਲ, ਨਾਭਾ ਦੇ ਐਮ.ਪੀ.ਡਬਲਿਉ ਸਕੂਲ, ਘਨੌਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਬਲਾਕ ਦੁਧਨਸਾਧਾ ਦੇ ਕਸਬਾ ਸਨੌਰ ਦੇ ਮਾੜੀ ਮੰਦਰ ਅਤੇ ਓਮ ਸ਼ਾਂਤੀ ਭਵਨ, ਪਿੰਡ ਦੇਵੀਗੜ ਦੇ ਸਰਕਾਰੀ ਰੈਸਟ ਹਾਉਸ ਵਿਖੇ ਟੀਕਾਕਰਨ ਕੀਤਾ ਜਾਵੇਗਾ।ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਮਾਡਲ ਟਾਉਨ ਵਿਖੇ ਕੋਵੈਕਸੀਨ ਦੀ ਦੂਜੀ ਡੋਜ ਲਗਾਈ ਜਾਵੇਗੀ।ਡਾ.ਵੀਨੂੰ ਗੋਇਲ ਨੇਂ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਹੁਣ ਜਿਹਨਾਂ ਦੀ ਕੋਵੀਸ਼ੀਲਡ ਵੈਕਸੀਨ ਦੇ ਪਹਿਲੇ ਟੀਕੇ ਨੁੰ ਲੱਗੇ 84 ਦਿਨ ਪੂਰੇ ਹੋ ਗਏ ਹਨ, ਉਹ ਹੁਣ ਵੈਕਸੀਨ ਦੀ ਦੁਜੀ ਡੋਜ ਲਗਵਾ ਸਕਦੇ ਹਨ।ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੋਵਿਡ ਟੀਕਾਕਰਣ ਕਰਵਾ ਕੇ ਬਿਮਾਰੀ ਦੇ ਖਾਤਮੇ ਵਿੱਚ ਸਿਹਤ ਵਿਭਾਗ ਦਾ ਸਹਿਯੋਗ ਦੇਣ।

Leave a Reply

Your email address will not be published. Required fields are marked *