AAP leaders met the commissioner to facilitate the work of the people |
News Patiala, 22 ਜੂਨ ,2022 : ਨਗਰ ਨਿਗਮ ਪਟਿਆਲਾ ਵਿਚ ਲੋਕਾਂ ਦੇ ਨਿੱਤ ਪੇਂਦੇ ਕੰਮਾਂ ਨੂੰ ਲੇ ਕੇ ਹੁੰਦੀ ਖਜਲ ਖੁਆਰੀ ਵਿਚ ਸੁਧਾਰ ਲਿਆਉਣ ਲਈ ਆਪ ਆਗੂ ਕੁੰਦਨ ਗੋਗੀਆ ਦੀ ਅਗਵਾਈ ਹੇਠ ਵਫਦ ਕਮਿਸ਼ਨਰ ਨਗਰ ਨਿਗਮ ਪਟਿਆਲਾ ਅਦਿੱਤਿਆ ਉਪਲ ਨੂੰ ਮਿਲਿਆਂ।
ਇਸ ਦੋਰਾਨ ਆਪ ਆਗੂ ਕੁੰਦਨ ਗੋਗੀਆ ਨੇ ਆਪਣੇ ਵਫਦ ਸਮੇਤ ਕਮਿਸ਼ਨਰ ਨਗਰ ਨਿਗਮ ਨੂੰ ਇਕ ਸੁਝਾਉ ਪੱਤਰ ਵੀ ਸੌਪਿਆ ਜਿਸ ਵਿਚ ਉਨ੍ਹਾਂ ਕੁਝ ਸੁਝਾੳ ਲਿਖੇ ਹਨ, ਜਿਸ ਨਾਲ ਨਿਗਮ ਦੀਆਂ ਕੁਝ ਬ੍ਰਾਚਾਂ ਜਿਸ ਵਿਚ ਲੋਕਾਂ ਦੀ ਖੰਜਲ ਖੁਆਰੀ ਜਿਆਦਾ ਹੋ ਰਹੀ ਹੈ ਬਾਰੇ ਦੱਸਿਆ ਕਿ ਇਨ੍ਹਾਂ ਵਿਚ ਸੁਧਾਰ ਕੀਤਾ ਜਾ ਸਕੇ।
ਇਸ ਦੋਰਾਨ ਕੁੰਦਨ ਗੋਗੀਆ ਨੇ ਕਿਹਾ ਕਿ ਨਗਰ ਨਿਗਮ ਦੇ ਐਸ ਟੀ ਪੀ ਗੌਤਮ ਕੁਮਾਰ ਜਿਨ੍ਹਾਂ ਕੋਲ ਇਕ ਚੰਡੀਗੜ ਵਿਖੇ ਵਾਧੂ ਚਾਰਜ ਹੈ ਉਹ ਪਿਛਲੇ ਕਈ ਮਹੀਨਿਆਂ ਤੋਂ ਪਟਿਆਲਾ ਨਗਰ ਨਿਗਮ ਹੀ ਨਹੀਂ ਆਏ, ਜਿਸ ਨਾਲ ਖਾਸ ਕਰ ਬਿਲਡਿੰਗ ਬ੍ਰਾਂਚ ਦੀ ਸਮੱਸਿਆਂ ਬਹੁਤ ਵਧੀ ਹੋਈ ਹੈ।
ਇਨ੍ਹਾਂ ਹੀ ਨਹੀਂ ਕੁੰਦਨ ਗੋਗੀਆ ਨੇ ਇਹ ਵੀ ਸਿਕਾਇਤ ਕੀਤੀ ਕਿ ਐਸ ਟੀ ਪੀ ਸਿਰਫ ਇੱਕਾ ਦੁੱਕਾ ਨਿਗਮ ਅਧਿਕਾਰੀਆਂ ਤੋਂ ਬਿਨ੍ਹਾਂ ਕਿਸੇ ਦਾ ਵੀ ਫੋਨ ਨਹੀਂ ਚੁਕਦੇ, ਜਿਸ ਕਰਕੇ ਉਨ੍ਹਾਂ ਦਾ ਆਮ ਲੋਕਾਂ ਨਾਲ ਬਿਲਕੁੱਲ ਵੀ ਰਾਬਤਾ ਨਹੀਂ ਹੈ। ਉਨਾ ਕਮਿਸ਼ਨਰ ਨਗਰ ਨਿਗਮ ਨੂੰ ਕਿਹਾ ਕਿ ਲੋਕਾਂ ਦੇ ਕੰਮਾਂ ਨੂੰ ਯਕੀਨੀ ਬਣਾਊਣ ਲਈ ਐਸ ਟੀ ਪੀ ਦਾ ਪਟਿਆਲਾ ਨਗਰ ਨਿਗਮ ਬੈਠਣਾਂ ਯਕੀਨੀ ਬਣਾਇਆ ਜਾਵੇ, ਇਸ ਮਸਲੇ ਤੇ ਕਮਿਸ਼ਨਰ ਨਗਰ ਨਿਗਮ ਵੱਲੋਂ ਤੁਰੰਤ ਐਸ ਟੀ ਪੀ ਗੋਤਮ ਨੂੰ ਲਿਖ਼ਤੀ ਪੱਤਰ ਜਾਰੀ ਕਰਕੇ ਹਾਜ਼ਰੀ ਯਕੀਨੀ ਬਣਾਉਣ ਲਈ ਆਖਿਆਂ।
ਇਸੀ ਤਰ੍ਹਾਂ ਪਿਛਲੇ ਦਿਨੀ ਨਗਰ ਨਿਗਮ ਪਟਿਆਲਾ ਵੱਲੋਂ ਮੁਹਿੰਮ ਚਲਾ ਕੇ ਵੱਡੀ ਗਿਣਤੀ ਵਿਚ ਦੁਕਾਨਾਂ ਸੀਲ ਕੀਤੀਆਂ ਗਈਆਂ ਸਨ। ਆਮ ਲੋਕਾਂ ਨਾਲ ਮਸਲਾ ਜੁੜਿਆ ਹੋਣ ਕਰਕੇ ਵਫਦ ਨੇ ਕਮਿਸ਼ਨਰ ਨੂੰ ਕਿਹਾਕਿ ਕਾਨੂੰਨੀ ਰਸਤਾ ਅਖਤਿਆਰ ਕਰਕੇ ਇਨ੍ਹਾਂ ਦੁਕਾਨਾ ਨੂੰ ਡੀ ਸੀਲ ਕੀਤਾ ਜਾਵੇ ਤਾਂ ਕਿ ਇਹ ਵਿਅਕਤੀ ਆਪਣਾ ਰੁਜਗਾਰ ਚਲਾ ਸਕਣ, ਇਸ ਮਸਲੇ ਤੇ ਕਮਿਸ਼ਨਰ ਨੇ ਤੁਰੰਤ ਨੋਟਿਸ ਲੈਂਦਿਆਂ ਅਧਿਕਾਰੀਆਂ ਨੂੰ ਹਦਾਇਤਾਂ ਕੀਤੀਆਂ ਕਿ ਕਾਨੂੰਨਨ ਤਰੀਕੇ ਨਾਲ ਦੁਕਾਨਾਂ ਨੂੰ ਡੀ ਸੀਲ ਕਰਨ ਦੀ ਪ੍ਰਕਿਰਿਆਂ ਚਲਾਈ ਜਾਵੇ।
ਇਸ ਤੋਂ ਇਲਾਵਾ ਸਹਿਰ ਵਿਚ ਬਣ ਰਹੀਆਂ ਨਜਾਇਜ ਬਿਲਡਿੰਗਾਂ ਤੇ ਕਾਰਵਾਈ ਕਰਨ ਲਈ ਵੀ ਕਿਹਾ ਤਾਂ ਕਿ ਟੈਕਸ ਦੇ ਰੂਪ ਵਿਚ ਆਉਣ ਵਾਲਾ ਪੈਸਾਂ ਸਰਕਾਰ ਵੱਲੋਂ ਲੋਕ ਭਲਾਈ ਕੰਮਾਂ ਤੇ ਖਰਚਿਆਂ ਜਾ ਸਕੇ। ਇਸ ਤੋਂ ਇਲਾਵਾਂ ਸਹਿਰ ਵਿਚ ਚਲ ਰਹੇ ਵਿਕਾਸ਼ ਕਾਰਜਾਂ ਦੇ ਮਟੀਰੀਅਲ ਅਤੇ ਸਮੇਂ ਸਿਰ ਕੰਮ ਨਿਪਟਾਉਣ ਨੂੰ ਲੈ ਕੇ ਵੀ ਵਿਚਾਰ ਚਰਚਾ ਹੋਈ।
ਮੀਟਿੰਗ ਦੋਰਾਨ ਕਮਿਸ਼ਨਰ ਨਗਰ ਨਿਗਮ ਅਦਿੱਤਿਆ ਉਪਲ ਨੇ ਵਫਦ ਨੂੰ ਵਿਸ਼ਵਾਸ ਦਿਵਾਇਆ ਕਿ ਜੇਕਰ ਕਿਸੇ ਵੀ ਸਹਿਰ ਵਾਸੀ ਨੂੰ ਨਿਗਮ ਦੇ ਕੰਮਾਂ ਵਿਚ ਕੋਈ ਦਿੱਕਤ ਪੇਸ ਆਉਂਦੀ ਹੈ ਤਾਂ ਉਹ ਸਿੱਧੇ ਉਨ੍ਹਾਂ ਨਾਲ ਸੰਪਰਕ ਕਰ ਸਕਦੇ ਹਨ। ਨਗਰ ਨਿਗਮ ਦੇ ਕੰਮਾਂ ਵਿਚ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਏਗੀ।
ਇਸ ਦੋਰਾਨ ਰਾਜਿੰਦਰ ਮੋਹਨ, ਜਸਵਿੰਦਰ ਰਿੰਪਾ, ਰਾਜਵੀਰ ਸਿੰਘ, ਸੁਸੀਲ ਮਿੱਡਾ (ਸਾਰੇ ਬਲਾਕ ਪ੍ਰਧਾਨ), ਨੀਲਾ ਕਾਂਤ ਲੱਕੀ,ਰਾਹੁਲ ਚੌਹਾਨ, ਰਜਤ ਜਿੰਦਲ, ਭੁਪਿੰਦਰ ਮੰਚਲ, ਅਨਿਲ ਮਹਿਰਾ ਵੀ ਵਫਦ ਵਿਚ ਸਾਮਿਲ ਸਨ।